ਨਵੀਂ ਦਿੱਲੀ : ਬਾਲੀਵੁਡ ਸਿੰਗਰ ਹਨੀ ਸਿੰਘ ਉਰਫ ਹਿਰਦੇਸ਼ ਸਿੰਘ ਅੱਜ ਆਪਣੇ ਖਿਲਾਫ ਆਪਣੀ ਪਤਨੀ ਸ਼ਾਲਿਨੀ ਸਿੰਘ ਵੱਲੋਂ ਦਾਖਲ ਘਰੇਲੂ ਹਿੰਸਾ ਦੇ ਕੇਸ ਵਿੱਚ ਸੁਣਵਾਈ ਦੌਰਾਨ ਤੀਹ ਹਜਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਆਪਣੇ ਵਕੀਲ ਦੇ ਜਰੀਏ ਪੇਸ਼ੀ ਤੋਂ ਛੋਟ ਮੰਗੀ । ਮੇਟਰੋਪੋਲੀਟਨ ਮਜਿਸਟਰੇਟ ਤਾਨਿਆ ਸਿੰਘ ਨੇ ਹਨੀ ਸਿੰਘ ਨੂੰ ਪਿਛਲੇ ਤਿੰਨ ਸਾਲਾਂ ਦੀ ਆਪਣੀ ਆਮਦਨ ਨਾਲ ਸਬੰਧਤ ਹਲਫਨਾਮਾ ਅਤੇ ਇਨਕਮ ਟੈਕਸ ਰਿਟਰਨ ਦੀ ਜਾਣਕਾਰੀ ਮੰਗੀ ਹੈ। ਹਨੀ ਸਿੰਘ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਤਬੀਅਤ ਖ਼ਰਾਬ ਹੈ ਇਸ ਲਈ ਉਹ ਕੋਰਟ ਵਿੱਚ ਪੇਸ਼ ਨਹੀਂ ਹੋ ਸਕੇ ਹਨ ਤੇ ਇਸੇ ਲਈ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਣਵਾਈ ਦੀ ਅਗਲੀ ਤਾਰੀਖ ਨੂੰ ਉਹ ਕੋਰਟ ਵਿੱਚ ਪੇਸ਼ ਹੋਣਗੇ।
ਛੋਟ ਲਈ ਮੈਡੀਕਲ ਸਬੂਤ ਪੇਸ਼ ਕਰਨ ਲਈ ਕਿਹਾ
ਪੇਸ਼ੀ ਤੋਂ ਛੋਟ ਉਪਰੰਤ ਅਦਾਲਤ ਨੇ ਹਨੀ ਸਿੰਘ ਦੀ ਮੈਡੀਕਲ ਰਿਪੋਰਟ ਅਤੇ ਪਿਛਲੇ ਤਿੰਨ ਸਾਲਾਂ ਦੀ ਆਮਦਨੀ ਦਾ ਬਿਓਰਾ ਅਤੇ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਹਦਾਇਤ ਕੀਤੀ। ਆਪਣੇ ਕੇਸ ਵਿੱਚ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਸਿੰਘ ਨੇ ਕਿਹਾ ਹੈ ਕਿ ਹਨੀ ਸਿੰਘ ਹਨੀਮੂਨ ਦੇ ਸਮੇਂ ਤੋਂ ਹੀ ਉਸ ਨੂੰ ਪ੍ਰਤਾੜਤ ਕਰਦਾ ਸੀ। ਕਿਹਾ ਗਿਆ ਹੈ ਕਿ ਮਾਰੀਸ਼ਸ ਵਿੱਚ ਹਨੀਮੂਨ ਦੇ ਦੌਰਾਨ ਹੀ ਹਨੀ ਸਿੰਘ ਦਾ ਸੁਭਾਅ ਬਦਲਣ ਲੱਗਿਆ ਸੀ। ਮੰਗ ਦੇ ਮੁਤਾਬਕ ਜਦੋਂ ਸ਼ਾਲਿਨੀ ਨੇ ਹਨੀ ਸਿੰਘ ਕੋਲੋਂ ਉਨ੍ਹਾਂ ਦੇ ਬਦਲੇ ਸੁਭਾਅ ਬਾਰੇ ਪੁੱਛਿਆ ਤਾਂ ਉਸ ਨੂੰ ਬੈਡ ਉੱਤੇ ਧੱਕਾ ਦੇ ਦਿੱਤਾ ਅਤੇ ਕਿਹਾ ਕਿ ਜਦੋਂ ਹਨੀ ਸਿੰਘ ਕੋਲੋਂ ਸਵਾਲ ਪੁੱਛਣ ਦੀ ਹਿੰਮਤ ਕਿਸੇ ਦੀ ਨਹੀਂ ਹੁੰਦੀ ਤਾਂ ਉਹ (ਪਤਨੀ) ਵੀ ਮੇਰੇ ਤੋਂ ਸਵਾਲ ਨਾ ਪੁੱਛੇ।
ਹਨੀਮੂਨ ਵੇਲੇ ਹੀ ਸ਼ੁਰੂ ਹੋ ਗਿਆ ਸੀ ਵਿਵਾਦ
ਹਨੀਮੂਨ ਦੀ ਇਸ ਘਟਨਾ ਦੇ ਬਾਰੇ ਵਿੱਚ ਕੇਸ ਵਿੱਚ ਕਿਹਾ ਗਿਆ ਹੈ ਕਿ ਹਨੀ ਸਿੰਘ ਹੋਟਲ ਦੇ ਕਮਰੇ ਤੋਂ ਬਾਹਰ ਚਲੇ ਗਏ ਅਤੇ ਦੱਸ-ਬਾਰਾਂ ਘੰਟੇ ਤੱਕ ਵਾਪਸ ਨਹੀਂ ਆਏ। ਸ਼ਾਲਿਨੀ ਲਈ ਉਹ ਜਗ੍ਹਾ ਨਵੀਂ ਸੀ। ਜਿਸ ਕਾਰਨ ਉਹ ਕਮਰੇ ਵਿੱਚ ਹੀ ਰਹੀ ਅਤੇ ਹਨੀ ਸਿੰਘ ਦਾ ਇੰਤਜਾਰ ਕਰਦੀ ਰਹੀ। ਹਨੀ ਸਿੰਘ ਉਸ ਦਿਨ ਦੇਰ ਰਾਤ ਵਾਪਸ ਪਰਤਿਆ ਤਾਂ ਨਸ਼ੇ ਵਿੱਚ ਸੀ।
ਮੈਟਰੋਪੋਲੀਟਨ ਮਜਿਸਟਰੇਟ ਤਾਨਿਆ ਸਿੰਘ ਨੇ ਹਨੀ ਸਿੰਘ ਨੂੰ ਪਿਛਲੇ ਤਿੰਨ ਸਾਲਾਂ ਦੀ ਆਪਣੀ ਆਮਦਨੀ ਨਾਲ ਸਬੰਧਤ ਹਲਫਨਾਮਾ ਅਤੇ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਹਦਾਇਤ ਕੀਤੀ ਹੈ।
10 ਕਰੋੜ, ਦਿੱਲੀ ‘ਚ ਘਰ ਤੇ ਪੰਜ ਲੱਖ ਮਹੀਨਾ ਮੰਗਿਆ ਖਰਚ
ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਕੋਲੋਂ ਦੱਸ ਕਰੋੜ ਰੁਪਏ ਦੇ ਮੁਆਵਜਾ, ਦਿੱਲੀ ਵਿੱਚ ਘਰ ਅਤੇ ਪੰਜ ਲੱਖ ਰੁਪਏ ਮਹੀਨਾਵਾਰ ਖਰਚ ਦੇ ਤੌਰ ‘ਤੇ ਮੰਗਿਆ ਹੈ। ਮੇਟਰੋਪੋਲਿਟਨ ਮਜਿਸਟਰੇਟ ਤਾੰਨਿਆ ਸਿੰਘ ਨੇ ਮੰਗ ਉੱਤੇ ਸੁਣਵਾਈ ਕਰਦੇ ਹੋਏ ਹਨੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਅੱਜ ਹਨੀ ਸਿੰਘ ਨੇ ਪੇਸ਼ੀ ਤੋਂ ਛੋਟ ਮੰਗ ਲਈ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਕਈ ਗੰਭੀਰ ਇਲਜ਼ਾਮ ਲਗਾਏ ਹਨ।
ਪਰਿਵਾਰਕ ਮੈਂਬਰਾਂ ‘ਤੇ ਵੀ ਲਗਾਏ ਇਲਜਾਮ
ਕੇਸ ਵਿੱਚ ਹਨੀ ਸਿੰਘ ਉੱਤੇ ਸਰੀਰਕ ਹਿੰਸਾ, ਜਿਣਸੀ ਹਿੰਸਾ ਅਤੇ ਮਾਨਸਕ ਪ੍ਰਤਾੜਨਾ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਹਨੀ ਸਿੰਘ ਦੇ ਪਿਤਾ ਸਰਬਜੀਤ ਸਿੰਘ, ਮਾਂ ਭੂਪਿੰਦਰ ਕੌਰ ਅਤੇ ਭੈਣ ਸਨੇਹਾ ਸਿੰ ਉੱਤੇ ਵੀ ਘਰੇਲੂ ਹਿੰਸਾ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲਗਾਇਆ ਹੈ ।