ਬੇਲੀਜੁਰੀ : ਪੱਛਮੀ ਬੰਗਾਲ ਦੇ ਮਿਦਨਾਪੁਰ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਕਿਸਾਨ ਦੇ ਘਰ ਦੁਪਹਿਰ ਦਾ ਖਾਣਾ ਖਾਧਾ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਜਪਾ ਦੇ ਹੋਰ ਨੇਤਾ ਵੀ ਮੌਜੂਦ ਰਹੇ। ਇਥੇ ਭੋਜਨ ਕਰਨ ਮਗਰੋਂ ਅਮਿਤ ਸ਼ਾਹ ਮਿਦਨਾਪੁਰ ਕਾਲੇਜ ਦੇ ਮੈਦਾਨ 'ਚ ਆਯੋਜਿਤ ਜਨਸਭਾ ਨੂੰ ਸੰਬੋਧਤ ਕੀਤਾ।
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਦਿਨਾਂ ਲਈ ਪੱਛਮੀ ਬੰਗਾਲ ਦੇ ਦੌਰੇ 'ਤੇ ਹਨ। ਬੰਗਾਲ ਦੇ ਸਿਆਸੀ ਹਲਚਲ ਵਿਚਾਲੇ ਇਥੇ ਅਮਿਤ ਸ਼ਾਹ ਦਾ ਦੌਰਾ ਬੇਹਦ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਇਸ ਦੌਰੇ ਤੋਂ ਅਮਿਤ ਸ਼ਾਹ ਜਿਥੇ ਜਨਤਾ ਨਾਲ ਸੰਵਾਦ ਕਰਨਗੇ, ਉਥੇ ਹੀ ਟੀਐਮਸੀ ਤੋਂ ਅਸੰਤੁਸ਼ਟ ਕਈ ਨੇਤਾਵਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਖ਼ਬਰ ਹੈ।