ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ): ਸੋਮਵਾਰ ਸ਼ਾਮ ਨੂੰ ਸ਼੍ਰੀਨਗਰ ਹਵਾਈ ਅੱਡੇ (SXR) 'ਤੇ ਤਣਾਅ ਪੈਦਾ ਹੋ ਗਿਆ ਜਦੋਂ ਇੱਕ ਕਾਲਰ ਨੇ ਦਾਅਵਾ ਕੀਤਾ ਕਿ ਦਿੱਲੀ ਜਾਣ ਵਾਲੀ ਗੋ ਫਸਟ ਏਅਰਲਾਈਨ ਦੇ ਅੰਦਰ ਬੰਬ ਲਗਾਇਆ ਗਿਆ ਸੀ। ਪੁਲਿਸ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ, "ਨਵੀਂ ਦਿੱਲੀ ਦੇ ਇੱਕ ਨੰਬਰ ਤੋਂ ਕਾਲ ਆਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਾਮ 7 ਵਜੇ ਉਡਾਣ ਭਰਨ ਵਾਲੀ ਫਲਾਈਟ ਦੇ ਅੰਦਰ ਬੰਬ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਏਅਰਲਾਈਨ ਕੰਪਨੀ ਨੇ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ।"
ਉਨ੍ਹਾਂ ਕਿਹਾ ਕਿ, "ਜਿਸ ਤੋਂ ਬਾਅਦ ਫਲਾਈਟ ਨੂੰ ਰੋਕ ਦਿੱਤਾ ਗਿਆ ਸੀ ਅਤੇ ਪੂਰੀ ਤਲਾਸ਼ੀ ਲਈ ਗਈ ਸੀ, ਪਰ, ਕੁਝ ਵੀ ਨਹੀਂ ਮਿਲਿਆ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।" ਘਟਨਾ ਬਾਰੇ ਹੋਰ ਵੇਰਵੇ ਸਾਂਝੇ ਕਰਦੇ ਹੋਏ, ਗੋ ਫਸਟ ਏਅਰਲਾਈਨਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ, "ਜੀ 8 - 149 (ਏ 320-271 ਐਨ) ਨੇ ਅੱਜ ਸ਼ਾਮ 7 ਵਜੇ ਸ਼੍ਰੀਨਗਰ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ, ਪਰ ਇੱਕ ਫਰਜ਼ੀ ਕਾਲ ਕਾਰਨ ਇਸ ਨੂੰ ਅਲਰਟ ਕਰ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਅਤੇ ਦੋ ਘੰਟੇ ਤੋਂ ਵੱਧ ਦੀ ਡੂੰਘਾਈ ਨਾਲ ਖੋਜ ਕਰਨ ਤੋਂ ਬਾਅਦ, ਕੁਝ ਵੀ ਨਾ ਮਿਲਣ ਕਾਰਨ ਫਲਾਈਟ ਨੂੰ ਹਰੀ ਝੰਡੀ ਦੇ ਦਿੱਤੀ ਗਈ।"
ਅਧਿਕਾਰੀ ਨੇ ਕਿਹਾ, "ਅੰਤ ਵਿੱਚ, ਫਲਾਈਟ ਨੇ ਰਾਤ 9.35 'ਤੇ ਉਡਾਨ ਭਰੀ ਅਤੇ ਰਾਤ 10.42 'ਤੇ ਆਪਣੀ ਮੰਜ਼ਿਲ (ਦਿੱਲੀ) ਪਹੁੰਚੀ। ਅਸੀਂ ਆਪਣੇ ਯਾਤਰੀਆਂ/ਮਹਿਮਾਨਾਂ ਦੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਸੀ। ਬਦਕਿਸਮਤੀ ਨਾਲ, ਦੇਰੀ ਕਾਰਨ ਸਾਡੇ ਯਾਤਰੀਆਂ ਨੂੰ ਵੀ ਅਸੁਵਿਧਾ ਹੋਈ।" ਇਸ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਫਰਜ਼ੀ ਫੋਨ ਕਰਨ ਵਾਲੇ ਦੀ ਜਲਦੀ ਹੀ ਪਛਾਣ ਕਰ ਲਈ ਜਾਵੇਗੀ ਅਤੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੈਨੇਡਾ ਦੇ ਬੰਦ ਹੋਏ ਕਾਲਜਾ ਤੋਂ ਫੀਸਾਂ ਵਾਪਸ ਲੈਣ ਲਈ ਵਿਦਿਆਰਥੀਆਂ ਨੇ ਇਮੀਗ੍ਰੇਸ਼ਨ ਦਫ਼ਤਰ 'ਤੇ ਕੱਢਿਆ ਗੁੱਸਾ