ਹੈਦਰਾਬਾਦ: ਦੇਸ਼ 'ਚ ਹਰ ਸਮੇਂ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ, ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਇਤਿਹਾਸ 'ਚ ਦਰਜ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਘਟਨਾਵਾਂ ਬਾਰੇ ਲੋਕਾਂ ਨੂੰ ਭਵਿੱਖ 'ਚ ਜਾਗਰੂਕ ਕੀਤਾ ਜਾਂਦਾ ਹੈ। 9 ਨਵੰਬਰ ਦਾ ਦਿਨ ਕਈ ਮਹੱਤਵਪੂਰਣ ਘਟਨਾਵਾਂ ਦਾ ਗਵਾਹ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 9 ਨਵੰਬਰ ਦੇ ਦਿਨ ਦਾ ਇਤਿਹਾਸ ਮਹੱਤਵਪੂਰਨ ਮੰਨਿਆਂ ਜਾਂਦਾ ਹੈ, ਕਿਉਕਿ 2001 'ਚ ਅੱਜ ਦੇ ਦਿਨ ਹੀ ਭਾਰਤ ਦੇ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ ਸੀ। ਇਸਦੇ ਨਾਲ ਹੀ 9 ਨਵੰਬਰ, 2000 'ਚ ਉਤਰਾਖੰਡ ਦਾ ਗਠਨ ਹੋਇਆ ਸੀ ਅਤੇ ਇਹ ਉੱਤਰ ਪ੍ਰਦੇਸ਼ ਤੋਂ ਅਲੱਗ ਸੂਬਾ ਬਣਿਆ ਸੀ।
9 ਨਵੰਬਰ ਨੂੰ ਹੋਣ ਵਾਲੀਆਂ ਮਹੱਤਵਪੂਰਣ ਘਟਨਾਵਾਂ:
- 9 ਨਵੰਬਰ 1236 ਨੂੰ ਮੁਗਲ ਸ਼ਾਸਕ ਰੁਕਨੁਦੀਨ ਫਿਰੋਜ਼ ਸ਼ਾਹ ਦੀ ਹੱਤਿਆ ਕਰ ਦਿੱਤੀ ਗਈ ਸੀ।
- 9 ਨਵੰਬਰ 1580 ਨੂੰ ਸਪੇਨ ਦੀਆਂ ਫੋਜ਼ਾਂ ਨੇ ਆਈਰਲੈਂਡ 'ਤੇ ਹਮਲਾ ਕੀਤਾ ਸੀ।
- 9 ਨਵੰਬਰ 1729 ਨੂੰ ਬ੍ਰਿਟੇਨ, ਫਰਾਂਸ ਅਤੇ ਸਪੇਨ ਨੇ ਸੇਵਿਲ ਦੀ ਸੰਧੀ 'ਤੇ ਹਸਤਾਖਰ ਕਰਕੇ ਦੋ ਸਾਲ ਲੰਬੇ ਐਂਗਲੋ-ਸਪੈਨਿਸ਼ ਯੁੱਧ ਨੂੰ ਖਤਮ ਕੀਤਾ ਸੀ।
- 9 ਨਵੰਬਰ 1794 ਨੂੰ ਰੂਸੀ ਫ਼ੌਜਾਂ ਨੇ ਪੋਲੈਂਡ ਦੀ ਰਾਜਧਾਨੀ ਵਾਰਸਾ ਉੱਤੇ ਕਬਜ਼ਾ ਕਰ ਲਿਆ ਸੀ।
- 9 ਨਵੰਬਰ 1937 ਨੂੰ ਜਾਪਾਨੀ ਫੌਜ਼ਾਂ ਨੇ ਚੀਨ ਦੇ ਸ਼ੰਘਾਈ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ।
- 9 ਨਵੰਬਰ 1948 ਨੂੰ ਜੂਨਾਗੜ੍ਹ ਰਿਆਸਤ ਨੂੰ ਭਾਰਤ ਵਿੱਚ ਮਿਲਾ ਦਿੱਤਾ ਗਿਆ ਸੀ।
- 9 ਨਵੰਬਰ 1949 ਨੂੰ ਕੋਸਟਾਰੀਕਾ ਵਿੱਚ ਸੰਵਿਧਾਨ ਨੂੰ ਅਪਣਾਇਆ ਗਿਆ ਸੀ।
- 9 ਨਵੰਬਰ 1953 'ਚ ਕੰਬੋਡੀਆ ਨੂੰ ਫਰਾਂਸ ਤੋਂ ਆਜ਼ਾਦੀ ਮਿਲੀ ਸੀ।
- 9 ਨਵੰਬਰ 1962 'ਚ ਅਮਰੀਕਾ ਨੇ ਨੇਵਾਡਾ ਵਿੱਚ ਪ੍ਰਮਾਣੂ ਟੈਸਟ ਕੀਤਾ ਸੀ।
- 9 ਨਵੰਬਰ 1985 'ਚ ਐਂਟੋਨੀ ਕਾਰਪੋਵ ਨੂੰ ਹਰਾ ਕੇ ਸੋਵੀਅਤ ਰੂਸ ਦੇ 22 ਸਾਲਾ ਗੈਰੀ ਕਾਸਪਾਰੋਵ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਏ ਸੀ।
- 9 ਨਵੰਬਰ 1989 ਨੂੰ ਬ੍ਰਿਟੇਨ 'ਚ ਮੌਤ ਦੀ ਸਜ਼ਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ।
- 9 ਨਵੰਬਰ 2000 'ਚ ਉੱਤਰਾਖੰਡ ਨੂੰ ਉੱਤਰ ਪ੍ਰਦੇਸ਼ ਤੋਂ ਵੱਖਰਾ ਸੂਬਾ ਬਣਾਇਆ ਗਿਆ ਸੀ।
- 9 ਨਵੰਬਰ 2008 'ਚ ਜੰਮੂ-ਕਸ਼ਮੀਰ ਅਵਾਮੀ ਲੀਗ ਨੈਸ਼ਨਲ ਕਾਨਫਰੰਸ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ।