ਨਵੀਂ ਦਿੱਲੀ: ਕਾਮਨ ਯੂਨੀਵਰਸਿਟੀ ਐਂਟਰਸ ਟੇਸਟ ਲਈ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਉਮੀਦਵਾਰ ਅੰਡਰਗਰੈਜੂਏਟ ਪ੍ਰੋਗਰਾਮ ਲਈ CUCET ਦੀ ਅਧਿਕਾਰਤ ਵੈੱਬਸਾਈਟ cuet.samarth.ac.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਹ ਟੈਸਟ ਕਿਸ ਤਰ੍ਹਾਂ ਦਾ ਹੋਵੇਗਾ: ਇਸ ਬਾਰੇ ਜਾਣ ਲੈਣਾ ਬੇਹਦ ਜ਼ਰੂਰੀ ਹੈ। ਸੂਤਰਾਂ ਮੁਤਾਬਕ, ਯੂਜੀਸੀ ਦੇ ਚੇਅਰਮੈਨ ਨੇ ਖੁਲਾਸਾ ਕੀਤਾ ਹੈ ਕਿ CUET ਸਾਢੇ ਤਿੰਨ ਘੰਟੇ ਦਾ ਹੋਵੇਗਾ ਅਤੇ ਇਸ ਵਿੱਚ NCERT ਪਾਠ ਪੁਸਤਕਾਂ ਦੇ ਆਧਾਰ 'ਤੇ ਬਹੁ-ਚੋਣ ਵਾਲੇ ਸਵਾਲ ਹੋਣਗੇ। CUET ਤਿੰਨ ਭਾਗਾਂ ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਭਾਸ਼ਾ ਟੈਸਟ, 27 ਡੋਮੇਨ ਵਿਸ਼ੇਸ਼ ਟੈਸਟ ਅਤੇ ਇੱਕ ਜਨਰਲ ਐਪਟੀਟਿਊਡ ਟੈਸਟ ਸ਼ਾਮਲ ਹੋਣਗੇ।
- ਪਹਿਲੇ ਭਾਗ ਵਿੱਚ, ਉਮੀਦਵਾਰ ਆਪਣੀ ਪਸੰਦ ਅਨੁਸਾਰ ਭਾਸ਼ਾ ਦੀ ਪ੍ਰੀਖਿਆ ਦੇ ਸਕਣਗੇ। ਉਨ੍ਹਾਂ ਨੂੰ 13 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।
- ਇਸ ਵਿੱਚ ਰੀਡਿੰਗ ਕੰਪਰੀਹੈਂਸ਼ਨ, ਸ਼ਬਦਾਵਲੀ, ਸਮਾਨਾਰਥੀ ਅਤੇ ਵਿਰੋਧੀ ਸ਼ਬਦਾਂ ਵਰਗੇ ਸਵਾਲ ਪੁੱਛੇ ਜਾਣਗੇ।
- ਇਮਤਿਹਾਨ ਦੇ ਦੂਜੇ ਭਾਗ ਵਿੱਚ ਡੋਮੇਨ-ਵਿਸ਼ੇਸ਼ ਗਿਆਨ ਦੀ ਜਾਂਚ ਕੀਤੀ ਜਾਵੇਗੀ। ਇਸਦੇ ਲਈ, ਵਿਦਿਆਰਥੀਆਂ ਨੂੰ 27 ਡੋਮੇਨਾਂ ਵਿੱਚੋਂ ਘੱਟੋ-ਘੱਟ ਇੱਕ ਅਤੇ ਵੱਧ ਤੋਂ ਵੱਧ 6 ਡੋਮੇਨਾਂ ਦੀ ਚੋਣ ਕਰਨੀ ਹੋਵੇਗੀ।
ਇਹ ਵੀ ਪੜ੍ਹੋ: CUET 2022: ਜਾਣੋਂ ਕਿਉਂ ਜ਼ਰੂਰੀ ਹੈ ਇਹ ਟੈਸਟ ...
- CUET ਦੇ ਤੀਜੇ ਭਾਗ ਵਿੱਚ ਮੌਜੂਦਾ ਮਾਮਲੇ, ਜਨਰਲ ਨਾਲੇਜ, ਜਨਰਲ ਮਾਨਸਿਕ ਯੋਗਤਾ, ਗਣਿਤ ਦੀ ਯੋਗਤਾ, 8ਵੀਂ ਜਮਾਤ ਤੱਕ ਕੁਆਂਟੀਟੇਟਿਵ ਰੀਜ਼ਨਿੰਗ, ਲਾਜ਼ੀਕਲ ਅਤੇ ਐਨਾਲਿਟੀਕਲ ਰੀਜ਼ਨਿੰਗ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।
- ਇਹ ਪ੍ਰੀਖਿਆ ਤਾਂ ਹੀ ਦਿੱਤੀ ਜਾਵੇਗੀ ਜੇਕਰ ਅਜਿਹੀ ਮੰਗ ਯੂਨੀਵਰਸਿਟੀ ਜਾਂ ਪ੍ਰੋਗਰਾਮ ਵਿੱਚ ਕੀਤੀ ਗਈ ਹੈ ਜਿਸ ਵਿੱਚ ਉਮੀਦਵਾਰ ਦਾਖਲਾ ਲੈਣਾ ਚਾਹੁੰਦਾ ਹੈ।
CUET ਕੌਣ ਅਤੇ ਕਦੋਂ ਕਰੇਗਾ ਆਯੋਜਿਤ: ਇਹ ਇੱਕ ਕੰਪਿਊਟਰ ਆਧਾਰਿਤ ਟੈਸਟ ਹੈ ਜੋ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਕਰਵਾਇਆ ਜਾਵੇਗਾ। ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਅਤੇ 13 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਗੁਜਰਾਤੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉਰਦੂ, ਅਸਾਮੀ, ਬੰਗਾਲੀ, ਪੰਜਾਬੀ, ਉੜੀਆ ਅਤੇ ਅੰਗਰੇਜ਼ੀ ਵਿੱਚ ਕਰਵਾਈ ਜਾਵੇਗੀ।
ਪੀਜੀ ਕੋਰਸਾਂ ਬਾਰੇ ਕੀ: ਸਰਕਾਰ ਨੇ ਸਿਰਫ਼ ਯੂਜੀ ਕੋਰਸਾਂ ਲਈ ਸਾਂਝਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ, ਯੂਨੀਵਰਸਿਟੀਆਂ ਪੀਜੀ ਕੋਰਸਾਂ ਲਈ ਸਾਂਝਾ ਦਾਖਲਾ ਟੈਸਟ ਵੀ ਅਪਣਾ ਸਕਦੀਆਂ ਹਨ ਜਾਂ ਆਪਣੀ ਦਾਖਲਾ ਪ੍ਰਕਿਰਿਆ ਜਾਰੀ ਰੱਖ ਸਕਦੀਆਂ ਹਨ।
ਇਹ ਵੀ ਪੜ੍ਹੋ: CUET 2022: ਕਾਮਨ ਯੂਨੀਵਰਸਿਟੀ ਐਂਟਰਸ ਟੇਸਟ ਲਈ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ