ਉਤਰਾਖੰਡ: ਮੈਦਾਨੀ ਖੇਤਰਾਂ ਤੋਂ ਲੈ ਕੇ ਪਹਾੜੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਇਸ ਨਾਲ ਇਕ ਪਾਸੇ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਚਾਰਧਾਮ ਯਾਤਰਾ ਲਈ ਸੈਲਾਨੀਆਂ ਲਈ ਮੁਸ਼ਕਲ ਜ਼ਰੂਰ ਖੜੀ ਹੋ ਗਈ ਹੈ। ਪਰ, ਦੂਜੇ ਪਾਸੇ, ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਫਿਲਹਾਲ ਉਤਰਾਖੰਡ ਪ੍ਰਸ਼ਾਸਨ ਵੱਲੋਂ ਇਕ ਦਿਨ ਲਈ ਰੋਕ ਦਿੱਤਾ ਗਿਆ ਹੈ।
ਬੀਤੀ ਰਾਤ ਤੋਂ ਪੈ ਰਿਹਾ ਮੀਂਹ: ਗੋਵਿੰਦਘਾਟ ਗੁਰਦੁਆਰੇ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੇ ਮੁਤਾਬਕ, ਹੇਮਕੁੰਟ ਸਾਹਿਬ ਵਿੱਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ। ਕਰੀਬ 1130 ਯਾਤਰੀਆਂ ਨੂੰ ਘਨਘੜੀਆਂ ਵਿਖੇ ਰੋਕਿਆ ਗਿਆ ਹੈ। ਹਾਲਾਂਕਿ ਬਦਰੀਨਾਥ ਧਾਮ ਦੀ ਤੀਰਥ ਯਾਤਰਾ ਨਿਰਵਿਘਨ ਚੱਲ ਰਹੀ ਹੈ। ਸ਼ਰਧਾਲੂਆਂ ਨੇ ਵੀਰਵਾਰ ਸਵੇਰੇ ਬਰਸਾਤ ਦੇ ਵਿਚਕਾਰ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ।
ਹਿਮਾਲਿਆ ਖੇਤਰ ਵਿੱਚ ਬਰਫਬਾਰੀ: ਇਸ ਦੇ ਨਾਲ ਹੀ, ਕੇਦਾਰਨਾਥ ਅਤੇ ਯਮੁਨੋਤਰੀ ਧਾਮ ਵਿੱਚ ਵੀ ਮੌਸਮ ਖ਼ਰਾਬ ਹੈ। ਸਵੇਰ ਤੋਂ ਬਾਰਿਸ਼ ਜਾਰੀ ਹੈ, ਜਦਕਿ ਹਿਮਾਲਿਆ ਖੇਤਰ ਵਿੱਚ ਬਰਫਬਾਰੀ ਹੋ ਰਹੀ ਹੈ। ਇੱਥੇ ਮਸੂਰੀ ਸ਼ਹਿਰ ਵਿੱਚ ਮੀਂਹ ਅਤੇ ਤੇਜ਼ ਹਵਾ ਕਾਰਨ ਦਰੱਖਤ ਡਿੱਗ ਗਿਆ। ਕੁਝ ਸਮੇਂ ਲਈ ਮਾਲ ਰੋਡ ਜਾਮ ਕੀਤਾ ਗਿਆ। ਦਰੱਖਤ ਡਿੱਗਣ ਦੀ ਸੂਚਨਾ 'ਤੇ ਫਾਇਰ ਰੈਸਕਿਊ ਟੀਮ ਮੌਕੇ 'ਤੇ ਪਹੁੰਚ ਗਈ। ਬਚਾਅ ਟੀਮ ਨੇ ਦਰੱਖਤ ਨੂੰ ਕੱਟ ਕੇ ਬੰਦ ਕੀਤੀ ਮਾਲ ਰੋਡ ਨੂੰ ਖੋਲ੍ਹਿਆ।
- MI vs LSG 2023 IPL Playoffs : ਮੈਚ 'ਚ ਜਿੱਤ-ਹਾਰ ਦੇ ਇਹ ਸੀ ਕਾਰਨ, ਆਕਾਸ਼ ਮਧਵਾਲ ਨੇ ਕੀਤੀ ਇਸ ਦਿੱਗਜ ਦੀ ਬਰਾਬਰੀ
- ਹਨੀ ਟ੍ਰੈਪ ਵਿੱਚ ਫਸਿਆ ਇਕ ਹੋਰ ਵਿਅਕਤੀ, ਬਲੈਕਮੇਲਰਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ
- Weather Update: ਉੱਤਰੀ ਭਾਰਤ ਵਿੱਚ ਬਦਲਿਆ ਮੌਸਮ ਦਾ ਮਿਜਾਜ਼, ਪੰਜਾਬ ਦੇ ਵੀ ਕਈ ਹਿੱਸਿਆ 'ਚ ਮੀਂਹ
ਅੱਜ ਵੀ ਮੀਂਹ ਪੈਣ ਦਾ ਅਲਰਟ: ਮੌਸਮ ਵਿਭਾਗ ਵੱਲੋਂ ਉੱਤਰਾਖੰਡ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਅੱਜ ਵੀ ਯਾਨੀ ਵੀਰਵਾਰ ਨੂੰ ਮੀਂਹ ਪੈਣਾ ਦੀ ਸ਼ੰਕਾ ਜਤਾਈ ਹੈ। ਇਸ ਕਾਰਨ ਉਤਰਾਖੰਡ ਪੁਲਿਸ ਨੇ ਸੈਲਾਨੀਆਂ ਨੂੰ ਅਪੀਲ ਕਰਦਿਆ ਹੇਮਕੁੰਟ ਸਾਹਿਬ ਵਿਖੇ ਇਕ ਦਿਨ ਦੀ ਯਾਤਰਾਂ ਉੱਤੇ ਰੋਕ ਲਾਈ ਹੈ।