ਚੰਡੀਗੜ / ਦਿੱਲੀ : ਹਰਿਆਣਾ ਦੇ ਗ੍ਰਿਹ ਅਤੇ ਸਿਹਤ ਮੰਤਰੀ ਅਨਿਲ ਵਿਜ ( Anil Vij)ਦੀ ਤਬੀਅਤ ਅਚਾਨਕ ਤੋਂ ਵਿਗੜ ਗਈ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਦੇ ਚਲਦਿਆਂ ਅਚਾਨਕ ਹੀ ਦਿੱਲੀ ਦੇ ਏਮਸ ( Delhi AIIMS ) ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਅਨਿਲ ਵਿਜ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ . ਗੁਜ਼ਰੇ ਸ਼ਨੀਵਾਰ ਨੂੰ ਵੀ ਅੰਬਾਲਾ ਛਾਉਣੀ ( Ambala Cantt.) ਵਿੱਚ ਲਗਾਤਾਰ ਕਈ ਘੰਟੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਸਮਾਧਾਨ ਕਰਨ ਤੋਂ ਬਾਅਦ ਅਨਿਲ ਵਿਜ ਦੀ ਤਬੀਅਤ ਖ਼ਰਾਬ ਹੋ ਗਈ ਸੀ।
ਐਤਵਾਰ ਨੂੰ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਘੱਟ ਹੋ ਗਿਆ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਏਮਜ਼ ਭੇਜਣਾ ਪਿਆ। ਜਿਕਰਯੋਗ ਹੈ ਕਿ ਕੋਰੋਨਾ ਨਾਲ ਪੀੜਤ ਹੋਣ ਉਪਰੰਤ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਕਈ ਵਾਰ ਸਾਹ ਦੀ ਦਿੱਕਤ ਆ ਰਹੀ ਹੈ ਤੇ ਉਹ ਇਸ ਦੌਰਾਨ ਪੀਜੀਆਈ ਚੰਡੀਗੜ੍ਹ ਵੀ ਦਾਖ਼ਲ ਰਹੇ।
(ਅਪਡੇਟ ਜਾਰੀ ਹੈ)