ETV Bharat / bharat

ਗੁਰੂ ਪੂਰਨਿਮਾ 2021 : ਜਾਣੋ ਗੁਰੂ ਪੂਰਨਿਮਾ ਦਾ ਸ਼ੁੱਭ ਮਹੂਰਤ ਤੇ ਇਸ ਦਾ ਧਾਰਮਿਕ ਮਹੱਤਵ

ਗੁਰੂ ਪੂਰਨਿਮਾ ਨੂੰ ਭਾਰਤ 'ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਉਂਝ ਤਾਂ ਹਰੇਕ ਪੂਰਨਿਮਾ ਫਲ਼ਦਾਈ ਹੁੰਦੀ ਹੈ ਪਰ ਹਿੰਦੀ ਪੰਚਾਂਗ ਦਾ ਚੌਥਾ ਮਹੀਨਾ ਹਾੜ੍ਹ ਜਿਸ ਦੀ ਪੂਰਨਿਮਾ ਨੂੰ ਗੁਰੂ ਪੂਰਨਿਮਾ ਦਾ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਦਿਨ ਮਹਾਰਿਸ਼ੀ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ। ਵਿਆਸ ਜੀ ਨੂੰ ਪਹਿਲੇ ਗੁਰੂ ਦੀ ਉਪਾਧੀ ਦਿੱਤੀ ਜਾਂਦੀ ਹੈ ਕਿਉਂਕਿ ਗੁਰੂ ਵਿਆਸ ਨੇ ਹੀ ਪਹਿਲੀ ਵਾਰ ਮਨੁੱਖ ਜਾਤੀ ਨੂੰ ਚਾਰਾਂ ਵੇਦਾਂ ਦਾ ਗਿਆਨ ਦਿੱਤਾ ਸੀ।

ਗੁਰੂ ਪੂਰਨਿਮਾ 2021
ਗੁਰੂ ਪੂਰਨਿਮਾ 2021
author img

By

Published : Jul 24, 2021, 7:16 AM IST

ਹੈਦਰਾਬਾਦ : ਗੁਰੂ ਪੂਰਨਿਮਾ ਨੂੰ ਭਾਰਤ 'ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਉਂਝ ਤਾਂ ਹਰੇਕ ਪੂਰਨਿਮਾ ਫਲ਼ਦਾਈ ਹੁੰਦੀ ਹੈ ਪਰ ਹਿੰਦੀ ਪੰਚਾਂਗ ਦਾ ਚੌਥਾ ਮਹੀਨਾ ਹਾੜ੍ਹ ਜਿਸ ਦੀ ਪੂਰਨਿਮਾ ਨੂੰ ਗੁਰੂ ਪੂਰਨਿਮਾ ਦਾ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਦਿਨ ਮਹਾਰਿਸ਼ੀ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ। ਵਿਆਸ ਜੀ ਨੂੰ ਪਹਿਲੇ ਗੁਰੂ ਦੀ ਉਪਾਧੀ ਦਿੱਤੀ ਜਾਂਦੀ ਹੈ ਕਿਉਂਕਿ ਗੁਰੂ ਵਿਆਸ ਨੇ ਹੀ ਪਹਿਲੀ ਵਾਰ ਮਨੁੱਖ ਜਾਤੀ ਨੂੰ ਚਾਰਾਂ ਵੇਦਾਂ ਦਾ ਗਿਆਨ ਦਿੱਤਾ ਸੀ। ਗੁਰੂ ਪੂਰਨਿਮਾ ਦਾ ਪਾਵਨ ਪੁਰਬ ਇਸ ਵਜ੍ਹਾ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਵਿਆਸ ਪੂਰਨਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਪੂਜਾ ਵਿਧੀ ਤੇ ਗੁਰੂ ਪੂਰਨਿਮਾ ਦੇ ਮਹੱਤਵ ਬਾਰੇ।

ਸ਼ੁੱਭ ਮਹੂਰਤ

ਗੁਰੂ ਪੂਰਨਿਮਾ ਤਿਥੀ ਆਰੰਭ : ਸ਼ੁੱਕਰਵਾਰ 23 ਜੁਲਾਈ ਨੂੰ ਸਵੇਰੇ 10.34 ਵਜੇ

ਗੁਰੂ ਪੂਰਨਿਮਾ ਤਿਥੀ ਸਮਾਪਤ : ਸ਼ਨਿਚਰਵਾਰ 24 ਜੁਲਾਈ ਨੂੰ ਸਵੇਰੇ 8.06 ਵਜੇ

ਪੂਜਾ ਵਿਧੀ

ਸਵੇਰੇ-ਸਵੇਰੇ ਘਰ ਦੀ ਸਫ਼ਾਈ ਕਰ ਕੇ ਇਸ਼ਨਾਨ ਆਦਿ ਨਬੇੜ ਕੇ ਪੂਜਾ ਦਾ ਸੰਕਲਪ ਲਓ। ਕਿਸੇ ਸਾਫ਼-ਸੁਥਰੀ ਜਗ੍ਹਾ 'ਤੇ ਸਫੈਦ ਕੱਪੜਾ ਵਿਛਾ ਕੇ ਉਸ 'ਤੇ ਵਿਆਸ-ਪੀਠ ਦਾ ਨਿਰਮਾਣ ਕਰੋ। ਗੁਰੂ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੰਦਨ, ਰੋਲੀ, ਫੁੱਲ, ਫਲ ਤੇ ਪ੍ਰਸ਼ਾਦ ਆਦਿ ਭੇਟ ਕਰੋ। ਇਸ ਤੋਂ ਬਾਅਦ ਵਿਆਸਜੀ, ਸ਼ੁੱਕਰ ਦੇਵ ਜੀ, ਸ਼ੰਕਰਾਚਾਰਿਆ ਜੀ ਆਦਿ ਗੁਰੂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੰਤਰ ਉਚਾਰਨ ਕਰਨਾ ਚਾਹੀਦਾ ਹੈ।

ਗੁਰੂ ਪੂਰਨਿਮਾ ਦਾ ਮਹੱਤਵ

ਭਾਰਤੀ ਸੱਭਿਅਤਾ 'ਚ ਗੁਰੂਆਂ ਦਾ ਵਿਸ਼ੇਸ਼ ਮਹੱਤਵ ਹੈ। ਭਗਵਾਨ ਦੀ ਪ੍ਰਾਪਤੀ ਦਾ ਮਾਰਗ ਗੁਰੂ ਦੇ ਦੱਸੇ ਮਾਰਗ ਨਾਲ ਹੀ ਸੰਭਵ ਹੁੰਦਾ ਹੈ ਕਿਉਂਕਿ ਇਕ ਗੁਰੂ ਹੀ ਹਨ ਜਿਹੜਾ ਆਪਣੇ ਸ਼ਿਸ਼ ਨੂੰ ਗ਼ਲਤ ਰਾਹ 'ਤੇ ਜਾਣ ਤੋਂ ਰੋਕਦੇ ਹਨ ਤੇ ਸਹੀ ਮਾਰਗ 'ਤੇ ਜਾਣ ਲਈ ਪ੍ਰੇਰਿਤ ਕਰਦੇ ਹਨ। ਇਸ ਵਜ੍ਹਾ ਨਾਲ ਗੁਰੂਆਂ ਦੇ ਸਨਮਾਨ 'ਚ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਿਮਾ ਵਾਲੇ ਦਿਨ ਗੁਰੂ ਪੂਰਨਿਮਾ ਦਾ ਪੁਰਬ ਮਨਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.