ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
" ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਅਨੁਸਾਰ ਸਭ ਨੂੰ ਇਹੀ ਸਮਝਾਇਆ ਕਿ ਪ੍ਰਮਾਤਮਾ ਇੱਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਨਾ ਉਹ ਹਿੰਦੂ ਹਨ ਤੇ ਨਾ ਹੀ ਮੁਸਲਮਾਨ ਤੇ ਉਹ ਸਿਰਫ ਪ੍ਰਮਾਤਮਾ ਨੂੰ ਮੰਨਦੇ ਹਨ। ਇਸ ਗੱਲ ਤੋਂ ਭਾਵ ਹੈ ਕਿ ਰੱਬ ਇੱਕ ਹੈ ਤੇ ਸਿੱਖ ਧਰਮ ਮੁਤਾਬਕ ਪ੍ਰਮਾਤਮਾ ਕਣ-ਕਣ ਵਿੱਚ ਵਿਰਾਜਮਾਨ ਹੈ, ਉਸ ਦਾ ਕੋਈ ਆਕਾਰ ਨਹੀਂ ਹੈ, ਨਾ ਹੀ ਉਸ ਦਾ ਕੋਈ ਸਮਾਂ ਹੈ ਤੇ ਨਾ ਹੀ ਉਹ ਦਿਸਣ ਯੋਗ ਹੈ। ਗੁਰੂ ਜੀ ਨੇ ਵਿਤਕਰੇ ਤੋਂ ਮਨਾਹੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜਕ ਵੰਡ ਮਨੁੱਖ ਦੀ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਜਾਤ ਉਸ ਦੇ ਕੰਮਕਾਜ ਨਾਲ ਬਣੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੋ ਤੁਸੀਂ ਬੀਜੋਗੇ, ਉਹੀ ਕੱਟੋਗੇ ਤੇ ਕਾਰਜ ਹੀ ਕਿਸੇ ਵਿਅਕਤੀ ਦਾ ਮੁੱਲ ਤੈਅ ਕਰਦਾ ਹੈ।"