ਅਹਿਮਦਾਬਾਦ: ਗੁਜਰਾਤ ਦੀ ਦਾਹੋਦ ਪੁਲਿਸ ਨੇ ਔਨਲਾਈਨ ਬੈਂਕਿੰਗ ਲੈਣ-ਦੇਣ ਦੀ ਧੋਖਾਧੜੀ ਦੇ ਇੱਕ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਸ ਵਿੱਚ ਇੱਕ ਨਾਬਾਲਗ ਲੜਕੇ ਨੇ ਆਪਣੇ ਦਾਦਾ ਦੇ ਬੈਂਕ ਖਾਤੇ ਵਿੱਚੋਂ 13 ਲੱਖ ਰੁਪਏ ਖਰਚ ਕੀਤੇ (Gujarat Minor boy spends Rs 13 lakh)।
ਅਧਿਕਾਰੀ ਨੇ ਦੱਸਿਆ ਕਿ ਨਾਬਾਲਗ ਨੇ ਉਹ ਪੈਸਾ ਆਨਲਾਈਨ ਗੇਮਿੰਗ ਅਤੇ ਮੋਬਾਈਲ ਫੋਨ ਖਰੀਦਣ 'ਤੇ ਖਰਚ ਕੀਤਾ। ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਦਰਅਸਲ ਨਾਬਾਲਗ ਦਾ ਦਾਦਾ ਜੋ ਸੇਵਾਮੁਕਤ ਸਰਕਾਰੀ ਅਧਿਕਾਰੀ ਹੈ। ਹਾਲ ਹੀ 'ਚ ਉਸ ਦੇ ਬੈਂਕ ਖਾਤੇ 'ਚੋਂ ਕਈ ਕਿਸ਼ਤਾਂ 'ਚ 13 ਲੱਖ ਰੁਪਏ ਅਣਅਧਿਕਾਰਤ ਤੌਰ 'ਤੇ ਕਢਵਾਏ ਗਏ ਸਨ। ਇਹ ਸਮਝਦਿਆਂ ਕਿ ਇਹ ਲੈਣ-ਦੇਣ ਉਸ ਦੇ ਆਪਣੇ ਨਹੀਂ ਸਨ, ਦਾਦਾ ਨੇ ਦਾਹੋਦ ਪੁਲਿਸ ਦੇ ਸਾਈਬਰ ਸੈੱਲ ਤੋਂ ਸਹਾਇਤਾ ਮੰਗੀ।
- NIA raid in Poonch: ਰਾਜੌਰੀ ਦੇ ਪਿੰਡ ਡੰਗਰੀ 'ਚ ਅੱਤਵਾਦੀ ਹਮਲੇ ਦਾ ਮਾਮਲਾ, ਪੁੰਛ 'ਚ NIA ਦੀ ਛਾਪੇਮਾਰੀ
- Mud Wall Crumbling: ਪੱਛਮੀ ਬੰਗਾਲ ਵਿੱਚ ਵੱਡਾ ਹਾਦਸਾ, ਮਿੱਟੀ ਦੀ ਕੰਧ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
- jammu And Kashmir Encounter: ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ ਨਾਕਾਮ, ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ, ਹਥਿਆਰ ਵੀ ਬਰਾਮਦ
- Kinnaur Landslide: ਕਿਨੌਰ ਦੇ ਨਿਗੁਲਸਰੀ ਨੇੜੇ NH-5 'ਤੇ ਜ਼ਮੀਨ ਖਿਸਕਣ ਕਾਰਨ ਰਸਤੇ ਹੋਏ ਜਾਮ, ਰਾਹਤ ਕਾਰਜ ਜਾਰੀ
ਜਦੋਂ ਜਾਂਚ ਸ਼ੁਰੂ ਹੋਈ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਖਰੀਦ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਆਪਣੇ ਪੋਤੇ ਨੇ ਕੀਤੀ ਸੀ। ਆਨਲਾਈਨ ਗੇਮਿੰਗ ਤੋਂ ਇਲਾਵਾ ਉਸ ਨੇ ਇਸ ਪੈਸਿਆਂ ਨਾਲ ਇੱਕ ਕ੍ਰਿਕਟ ਕਿੱਟ ਅਤੇ ਦੋ ਹਾਈ-ਐਂਡ ਮੋਬਾਈਲ ਫੋਨ ਖਰੀਦੇ ਸਨ, ਜੋ ਉਸ ਨੇ ਆਪਣੇ ਇੱਕ ਦੋਸਤ ਦੇ ਘਰ ਛੁਪਾ ਦਿੱਤੇ ਸਨ ਤਾਂ ਜੋ ਪਰਿਵਾਰ ਵਿੱਚ ਕਿਸੇ ਨੂੰ ਕੋਈ ਸੁਰਾਗ ਨਾ ਲੱਗੇ।
ਨਾਬਾਲਿਗ ਲੜਕੇ ਨੇ ਆਨਲਾਈਨ ਗੇਮਿੰਗ ਦੇ ਆਦੀ ਹੋਣ ਕਾਰਨ ਮੋਟੀ ਰਕਮ ਬਰਬਾਦ ਕਰਨ ਦੀ ਗੱਲ ਕਬੂਲੀ ਹੈ। ਲੜਕੇ ਨੇ ਪੈਸੇ ਦੇ ਅਣਅਧਿਕਾਰਤ ਲੈਣ-ਦੇਣ ਲਈ ਆਪਣੇ ਦਾਦਾ ਜੀ ਦੇ ਫ਼ੋਨ ਦੀ ਵਰਤੋਂ ਵੀ ਕੀਤੀ ਸੀ।