ETV Bharat / bharat

Groom did not come to the marriage: ਪੁਰਾਣਾ ਬਿਸਤਰਾ ਮਿਲਣ ਕਾਰਨ ਨਿਕਾਹ 'ਤੇ ਨਹੀਂ ਪਹੁੰਚਿਆ ਲਾੜਾ, ਮਾਮਲਾ ਦਰਜ - ਐਸਆਈ

ਕੇਸਵਾਗਿਰੀ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾੜੇ ਦਾ ਕਹਿਣਾ ਹੈ ਕਿ ਉਸਨੂੰ ਪੁਰਾਣਾ ਬਿਸਤਰਾ ਦਿੱਤਾ ਗਿਆ, ਜਿਸ ਕਾਰਨ ਉਹ ਨਿਕਾਹ 'ਤੇ ਨਹੀਂ ਆਇਆ। ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਪਿਤਾ ਨੇ ਲਾੜੇ ਉੱਤੇ ਮਾਮਲਾ ਦਰਜ ਕਰਵਾ ਦਿੱਤਾ ਹੈ।

groom did not come to the marriage
groom did not come to the marriage
author img

By

Published : Feb 20, 2023, 12:52 PM IST

ਕੇਸਵਾਗਿਰੀ: ਬੰਦਲਾਗੁਡਾ ਵਿੱਚ ਇੱਕ ਲਾੜਾ ਪੁਰਾਣਾ ਬਿਸਤਰ ਮਿਲਣ ਕਾਰਨ ਨਿਕਾਹ 'ਤੇ ਨਹੀਂ ਆਇਆ। ਲਾੜੇ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਨੇ ਉਸ ਨੂੰ ਪੁਰਾਣਾ ਬਿਸਤਰਾ ਦੇ ਦਿੱਤਾ। ਜਿਸ ਕਰਕੇ ਉਹ ਨਿਕਾਹ ਨਹੀ ਕਰੇਗਾ। ਚੰਦਰਯਾਨਗੁਟਾ ਦੇ ਐਸ.ਆਈ.ਜੀ.ਸ਼ੇਖਰ ਦੇ ਅਨੁਸਾਰ, ਮੁਲਾਲੀ ਦੇ ਮੁਹੰਮਦ ਜ਼ਕਰੀਆ (26) ਜੋ ਕਿ ਸਕੂਲ ਬੱਸ ਡਰਾਈਵਰ ਵਜੋਂ ਕੰਮ ਕਰਦਾ ਹੈ, ਨੇ ਬੰਦਲਾਗੁਡਾ ਰਹਿਮਤ ਕਾਲੋਨੀ ਦੀ ਇੱਕ ਲੜਕੀ (22) ਨਾਲ ਮੰਗਣੀ ਕੀਤੀ ਸੀ। ਮੰਗਣੀ ਇਸ ਮਹੀਨੇ ਦੀ 13 ਤਰੀਕ ਨੂੰ ਬੰਦਲਾਗੁਡਾ ਵਿੱਚ ਲੜਕੀ ਦੇ ਘਰ ਹੋਈ ਸੀ।

ਪਿਤਾ ਨੇ ਕਰਵਾਇਆ ਲਾੜੇ ਖਿਲਾਫ ਮਾਮਲਾ ਦਰਜ : ਦਰਅਸਲ, ਨਿਕਾਹ ਐਤਵਾਰ ਦੁਪਹਿਰ ਨੂੰ ਸਥਾਨਕ ਮਸਜਿਦ ਵਿੱਚ ਕੀਤਾ ਜਾਣਾ ਸੀ। ਲਾੜੀ ਦੇ ਪਿਤਾ ਨੇ ਰਵਾਇਤੀ ਤੌਰ 'ਤੇ ਸ਼ਨੀਵਾਰ ਸ਼ਾਮ ਨੂੰ ਲਾੜੇ ਦੇ ਘਰ ਬੈੱਡ ਅਤੇ ਹੋਰ ਫਰਨੀਚਰ ਭੇਜ ਦਿੱਤਾ, ਪਰ ਬਿਸਤਰੇ 'ਤੇ ਪੁਰਜ਼ੇ ਜੋੜਦੇ ਸਮੇਂ ਬਿਸਤਰਾ ਟੁੱਟ ਗਿਆ। ਜਿਸ ਕਾਰਨ ਲੜਕਾ ਆਪਣੇ ਸਹੁਰਿਆਂ ਨਾਲ ਗੁੱਸੇ ਹੋ ਗਿਆ, ਇਹ ਸੋਚ ਕੇ ਕਿ ਉਨ੍ਹਾਂ ਨੇ ਪੁਰਾਣੇ ਬਿਸਤਰੇ ਨੂੰ ਰੰਗਾਂ ਕਰਵਾ ਕੇ ਭੇਜ ਦਿੱਤਾ ਹੈ। ਨਿਕਾਹ ਸਮੇਂ ਨਾ ਆਉਣ ਕਾਰਨ ਲਾੜੀ ਦਾ ਪਿਤਾ ਵਜ੍ਹਾਂ ਜਾਣਨ ਲਈ ਲਾੜੇ ਦੇ ਘਰ ਗਿਆ। ਜਿੱਥੇ ਜ਼ਕਰੀਆ ਨੇ ਲੜਕੀ ਦੇ ਪਿਤਾ ਨਾਲ ਲੜਾਈ ਕੀਤੀ ਕਿ ਉਸਨੇ ਪੁਰਾਣਾ ਬਿਸਤਰਾ ਕਿਉਂ ਦਿੱਤਾ। ਇਸਦੇ ਨਾਲ ਹੀ ਲੜਕੇ ਦੀ ਮਾਂ ਨੇ ਵੀ ਲਾੜੀ ਦੇ ਪਿਤਾ ਨਾਲ ਝਗੜਾ ਕੀਤਾ। ਜਿਸ ਕਰਕੇ ਲੜਕੀ ਦੇ ਪਿਤਾ ਨੇ ਜ਼ਕਰੀਆ ਦੇ ਨਾਲ ਉਸਦੀ ਮਾਂ ਰਹਿਮਤੂਨਿਸਬੇਗਮ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਹੈ।

ਪੁੱਛਗਿੱਛ ਦੌਰਾਨ ਮੁਕਰਿਆ ਲਾੜਾ : ਜਦੋਂ ਬਾਅਦ ਵਿੱਚ ਐਸਆਈ ਨੇ ਪੁੱਛਗਿੱਛ ਲਈ ਬੁਲਾਇਆ ਤਾਂ ਲਾੜੇ ਨੇ ਕਿਹਾ ਕਿ ਉਹ ਵਿਆਹ ਲਈ ਤਿਆਰ ਹੈ। ਹਾਲਾਂਕਿ, ਫਿਰ ਲਾੜੀ ਦੇ ਪਿਤਾ ਨੇ ਇਨਕਾਰ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :-IAS vs IPS in Karnataka : ਸੋਸ਼ਲ ਮੀਡੀਆ 'ਤੇ ਆ ਗਈ ਦੋ ਮਹਿਲਾ ਅਫਸਰਾਂ ਦੀ ਲੜਾਈ, ਨਿੱਜੀ ਫੋਟੋਆਂ ਸਾਂਝੀਆਂ ਕਰਕੇ ਜੜੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.