ਨਵੀਂ ਦਿੱਲੀ: ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਰੋਕਣ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਹਰ ਦਿਨ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਅਜਿਹਾ ਹੀ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਹੋ ਰਿਹਾ ਹੈ। ਨੋਇਡਾ ਅਤੇ ਗ੍ਰੇਟਰ ਨੋਇਡਾ ਏਅਰ ਕੁਆਲਟੀ ਇੰਡੈਕਸ ਰੈਡ ਜ਼ੌਨ ਵਿੱਚ ਹੈ। ਸੀਪੀਸੀਬੀ ਦੇ ਅੰਕੜਿਆਂ ਮੁਤਾਬਕ ਗ੍ਰੇਟਰ ਨੋਇਡਾ ਦਾ AQI 482 ਅਤੇ ਨੋਇਡਾ ਦਾ ਏਅਰ ਕੁਆਲਟੀ ਇੰਡੈਕਸ 480 ਦੇ ਪਾਰ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈਬਸਾਈਡ ਦੇ ਮੁਤਾਬਕ ਦਿੱਲੀ ਤੋਂ ਜ਼ਿਆਦਾ ਪ੍ਰਦੂਸ਼ਣ ਗ੍ਰੇਟਰ ਨੋਇਡਾ ਵਿੱਚ ਹੈ। ਗ੍ਰੇਟਰ ਨੋਇਡਾ ਵਿੱਚ ਦੋ ਸਟੇਸ਼ਨ ਯੂਪੀਪੀਸੀਬੀ ਨੇ ਲਗਾਏ ਹੈ। ਜਿਸ ਵਿੱਚ ਨਾਲੇਜ ਪਾਰਕ-III ਵਿੱਚ ਏਅਰ ਕੁਆਲਟੀ ਇੰਡੈਕਸ 475 ਅਤੇ ਨਾਲੇਜ ਪਾਰਕ-V ਦਾ ਏਅਰ ਕੁਆਲਟੀ ਇੰਡੈਕਸ 490 ਦਰਜ ਕੀਤਾ ਗਿਆ।
ਨੋਇਡਾ ਵਿੱਚ ਯੂਪੀਪੀਸੀਬੀ ਵੱਲੋਂ 4 ਸਟੇਸ਼ਨ ਸਥਾਪਤ ਕੀਤੇ ਗਏ ਹਨ ਜਿਸ ਵਿੱਚ ਸੈਕਟਰ-62 ਸਟੇਸ਼ਨ ਵਿੱਚ 482 AQI, ਸੈਕਟਰ-125 ਦਾ ਸਟੇਸ਼ਨ ਕੰਮ ਨਹੀਂ ਕਰ ਰਿਹਾ। ਸੈਕਟਰ-1 ਵਿੱਚ 475 AQI ਅਤੇ ਸੈਕਟਰ-116 ਵਿੱਚ 480 AQI ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ, ਜੇਕਰ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਧਿਆਨ ਨਾ ਦਿੰਦਾ ਤਾਂ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਵੇਗੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਲਗਾਤਾਰ ਵਧਦੀ AQI ਜ਼ਿਲ੍ਹਾ ਪ੍ਰਸ਼ਾਸਨ ਲਈ ਲਾਲ ਚਿਤਾਵਨੀ ਹੈ।