ETV Bharat / bharat

10 ਵੀਂ ਪਾਸ ਉਮੀਦਵਾਰਾਂ ਲਈ ਚੰਗਾ ਮੌਕਾ, ਭਾਰਤੀ ਫੌਜ 'ਚ ਭਰਤੀ ਲਈ ਛੇਤੀ ਕਰੋ ਅਪਲਾਈ - ਸਟਾਫ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ssc.nic.in

ਬੀਐਸਐਫ 'ਚ ਭਰਤੀ ਲਈ ਸਟਾਫ ਸਲੈਕਸ਼ਨ ਕਮਿਸ਼ਨ ਵੱਲੋਂ 25,271 ਅਸਾਮੀਆਂ ਲਈ ਭਰਤੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਾਂਸਟੇਬਲ ਦੀ ਪੋਸਟ ਲਈ ਉਮੀਦਵਾਰ ਅਰਜ਼ੀਆਂ ਲਗਾ ਸਕਦੇ ਹਨ। ਯੋਗ ਉਮੀਦਵਾਰ ਆਨਲਾਈਨ ਵੈਬਸਾਈਟ ssc.nic.in 'ਤੇ ਜਾ ਕੇ ਆਨਲਾਈਨ ਅਰਜੀ ਭਰ ਸਕਦੇ ਹਨ। ਬਿਨੈ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਅਗਸਤ 2021 ਹੈ।

ਭਰਤੀ ਲਈ ਛੇਤੀ ਕਰੋ ਅਪਲਾਈ
ਭਰਤੀ ਲਈ ਛੇਤੀ ਕਰੋ ਅਪਲਾਈ
author img

By

Published : Jul 18, 2021, 2:24 PM IST

Updated : Jul 18, 2021, 2:39 PM IST

ਨਵੀਂ ਦਿੱਲੀ : ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਇੰਡੋ ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ), ਹਥਿਆਰਬੰਦ ਸੀਮਾ ਬੱਲ (ਐਸਐਸਬੀ), ਸਕੱਤਰੇਤ ਸੁਰੱਖਿਆ ਬਲ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੀ ਭਰਤੀ ਯੋਜਨਾ ਤੇ ਗ੍ਰਹਿ ਮੰਤਰਾਲੇ ਤੇ ਸਟਾਫ ਚੋਣ ਕਮਿਸ਼ਨ ਦਰਮਿਆਨ ਹੋਏ ਸਮਝੌਤੇ ਦੇ ਮੈਮੋਰੰਡਮ ਅਨੁਸਾਰ ਅਸਮ ਰਾਈਫਲਜ਼ (ਏਆਰ) ਵਿੱਚ (ਐਸਐਸਐਫ) ਤੇ ਰਾਈਫਲਮੈਨ (ਜਨਰਲ ਡਿਊਟੀ) ਇਹ ਭਰਤੀ ਹੋਵੇਗੀ।

ਬੀਐਸਐਫ 'ਚ ਭਰਤੀ ਲਈ ਸਟਾਫ ਸਲੈਕਸ਼ਨ ਕਮਿਸ਼ਨ ਵੱਲੋਂ 25,271 ਅਸਾਮੀਆਂ ਲਈ ਭਰਤੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਾਂਸਟੇਬਲ ਦੀ ਪੋਸਟ ਲਈ ਉਮੀਦਵਾਰ ਅਰਜ਼ੀਆਂ ਲਗਾ ਸਕਦੇ ਹਨ। ਯੋਗ ਉਮੀਦਵਾਰ ਆਨਲਾਈਨ ਵੈਬਸਾਈਟ ssc.nic.in 'ਤੇ ਜਾ ਕੇ ਆਨਲਾਈਨ ਅਰਜੀ ਭਰ ਸਕਦੇ ਹਨ। ਬਿਨੈ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਅਗਸਤ 2021 ਹੈ।

ਉਮੀਦਵਾਰਾਂ ਵੱਲੋਂ ਅਰਜ਼ੀਆਂ ਦਾਖਲ ਕਰਨ ਦੀ ਆਖਰੀ ਮਿਤੀ 02.09.2021 ਹੈ। ਇਸ ਦੌਰਾਨ ਉਮੀਦਵਾਰਾਂ ਨੂੰ 02.09.2021 ਤੱਕ ਆਨਲਾਈਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਮੀਦਵਾਰ ਐਸਬੀਆਈ ਦੇ ਚਲਾਨ (SBI Challan) ਰਾਹੀਂ ਫੀਸ ਦਾ ਨਗਦ ਭੁਗਤਾਨ ਕਰ ਸਕਦੇ ਹਨ। ਇਹ ਭੁਗਤਾਨ ਬੈਂਕ ਦੇ ਕੰਮਕਾਜੀ ਘੰਟਿਆਂ ਅੰਦਰ ਐਸਬੀਆਈ ਦੀਆਂ ਸ਼ਾਖਾਵਾਂ 'ਤੇ 07.09.2021 ਤੱਕ ਨਕਦ ਭੁਗਤਾਨ ਕਰ ਸਕਦੇ ਹਨ।

ਜਾਣੋ ਕਿਥੇ ਕਿੰਨਿਆਂ ਅਸਾਮੀਆਂ

  • ਬੀਐਸਐਫ: 7545
  • ਸੀਆਈਐਸਐਫ: 8464
  • ਐਸਐਸਬੀ: 3806
  • ਆਈ ਟੀ ਬੀ ਪੀ: 1431
  • ਅਸਾਮ ਰਾਈਫਲਜ਼: 3785
  • ਐਸਐਸਐਫ: 240

ਤਨਖਾਹ

ਚੁਣੇ ਜਾਣ ਤੋਂ ਬਾਅਦ ਉਮੀਦਵਾਰਾਂ ਨੂੰ 21,700 ਰੁਪਏ ਤੋਂ ਲੈ ਕੇ 69,100 ਰੁਪਏ ਤਨਖਾਹ ਮਿਲੇਗੀ।

ਭਰਤੀ ਲਈ ਯੋਗਤਾ

ਐਸਐਸੀ ਦੇ ਸੀਏਪੀਐਫ ਜੀਡੀ ਕਾਂਸਟੇਬਲ (CAPF GD Constable) ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਲਈ 10 ਵੀਂ ਪਾਸ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਕਿੰਝ ਕਰੀਏ ਅਪਲਾਈ

ਉਮੀਦਵਾਰ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ssc.nic.in 'ਤੇ ਜਾ ਕੇ ਆਨਲਾਈਨ ਅਰਜ਼ੀ ਦਾਖਲ ਕਰ ਸਕਦੇ ਹਨ। ਉਹ ਆਪਣੀ ਇੱਛਾ ਮੁਤਾਬਕ ਕਿਸੇ ਵੀ ਸੁਰੱਖਿਆ ਬਲ ਦੀ ਭਰਤੀ ਲਈ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸਾਬਕਾ DGP ਸੁਮੇਧ ਸੈਣੀ ਦੇ ਪੱਲੇ ਪਈ ਇੱਕ ਹੋਰ ਮੁਸੀਬਤ !

Last Updated : Jul 18, 2021, 2:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.