ਨਵੀਂ ਦਿੱਲੀ— ਕਸਟਮ ਅਧਿਕਾਰੀਆਂ ਨੇ ਤ੍ਰਿਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1 ਕਿਲੋ 982 ਗ੍ਰਾਮ ਸੋਨਾ ਅਤੇ ਕਈ ਇਲੈਕਟ੍ਰੋਨਿਕਸ ਸਾਮਾਨ ਜ਼ਬਤ ਕੀਤਾ ਹੈ। ਜਿਸ ਨੂੰ ਤਸਕਰੀ ਕਰਕੇ ਦੁਬਈ ਅਤੇ ਸ਼ਾਰਜਾਹ ਤੋਂ ਤ੍ਰਿਚੀ ਲਿਆਂਦਾ ਗਿਆ ਸੀ। ਇਸ ਮਾਮਲੇ 'ਚ ਕਸਟਮ ਅਧਿਕਾਰੀਆਂ ਨੇ 3 ਹਵਾਈ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦਿੱਲੀ ਹੈੱਡਕੁਆਰਟਰ ਦੇ ਕਸਟਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਫਾਈਲਿੰਗ ਦੇ ਆਧਾਰ 'ਤੇ ਤ੍ਰਿਚੀ ਕਸਟਮ ਏਅਰ ਇੰਟੈਲੀਜੈਂਸ ਯੂਨਿਟ ਨੇ ਦੁਬਈ ਅਤੇ ਸ਼ਾਰਜਾਹ ਤੋਂ ਤ੍ਰਿਚੀ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਪੁੱਛਗਿੱਛ ਅਤੇ ਜਾਂਚ ਲਈ ਰੋਕਿਆ। ਸ਼ੱਕ ਦੇ ਆਧਾਰ 'ਤੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ ਲੈਪਟਾਪ 'ਚ ਛੁਪਾ ਕੇ ਰੱਖੀ ਸੋਨੇ ਦੀ ਪੱਤਰੀ ਬਰਾਮਦ ਹੋਈ। ਜਿਸ ਦਾ ਕੁੱਲ ਵਜ਼ਨ 1 ਕਿਲੋ 982 ਗ੍ਰਾਮ ਨਿਕਲਿਆ।
ਇਹ ਵੀ ਪੜੋ:- ਚੇਨਈ ਏਅਰਪੋਰਟ 'ਤੇ ਫੜਿਆ ਗਿਆ ਯੂਗਾਂਡਾ ਦਾ ਨਾਗਰਿਕ, 6.5 ਕਰੋੜ ਦੀ ਹੈਰੋਇਨ ਬਰਾਮਦ
ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 1 ਕਰੋੜ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 23 ਲੱਖ ਦਾ ਇਲੈਕਟ੍ਰਾਨਿਕ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕਸਟਮ ਅਧਿਕਾਰੀਆਂ ਨੇ ਸੋਨਾ ਜ਼ਬਤ ਕਰਕੇ ਦੋਸ਼ੀ ਯਾਤਰੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਹੈ।