ਹੈਦਰਾਬਾਦ : ਹਰ ਸਾਲ 15 ਅਕਤੂਬਰ ਨੂੰ 'ਗਲੋਬਲ ਹੈਂਡ ਵਾਸ਼ਿੰਗ ਡੇਅ' (Global Handwashing Day ) ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਉਦੇਸ਼ ਸਹੀ ਢੰਗ ਨਾਲ ਹੱਥ ਧੋਣ ਦੇ ਲਾਭਾਂ ਅਤੇ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ।
ਕਿਉਂ ਜ਼ਰੂਰੀ ਹੈ ਹੱਥ ਧੋਣਾ
ਡਾਕਟਰ ਦੱਸਦੇ ਹਨ ਕਿ ਜ਼ਿਆਦਾਤਰ ਬਿਮਾਰੀਆਂ ਹੱਥ ਨਾ ਧੋਣ ਕਾਰਨ ਹੁੰਦੀਆਂ ਹਨ। ਸੰਕਰਮਣ ਅਤੇ ਬੈਕਟੀਰੀਆ ਹੱਥਾਂ ਰਾਹੀਂ ਸਰੀਰ ਵਿੱਚ ਅਸਾਨੀ ਨਾਲ ਦਾਖਲ ਹੋ ਜਾਂਦੇ ਹਨ ਅਤੇ ਬਿਮਾਰੀਆਂ ਦਾ ਕਾਰਨ ਬਣਦੇ ਹਨ। ਕੋਰੋਨਾ ਵਾਇਰਸ ,ਖੰਘ, ਜ਼ੁਕਾਮ ਆਦਿ ਬਿਮਾਰੀਆਂ ਹੱਥਾਂ ਰਾਹੀਂ ਫੈਲਦੀਆਂ ਹਨ। ਆਓ ਜਾਣਦੇ ਹਾਂ ਹੱਥ ਧੋਣ ਦੇ ਕੀ ਫਾਈਦੇ ਹਨ ਤੇ ਇਹ ਕਿਵੇਂ ਬਿਮਾਰੀਆਂ ਤੋਂ ਸੁਰੱਖਿਆ ਕਰਦਾ ਹੈ।
'ਗਲੋਬਲ ਹੈਂਡ ਵਾਸ਼ਿੰਗ ਡੇਅ' (Global Handwashing Day )
ਗੋਲਬਲ ਹੈਂਡ ਵਾਸ਼ਿੰਗ ਡੇਅ ਹਰ ਸਾਲ 15 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਕੋਰੋਨਾ ਕਾਲ ਵਿੱਚ ਲੋਕ ਹੱਥ ਧੋਣ ਦੇ ਪ੍ਰਤੀ ਬੇਹਦ ਜਾਗਰੂਕ ਹੋਏ। ਡਾਕਟਰਾਂ ਦਾ ਮੰਨਣਾ ਹੈ ਕਿ ਕਈ ਵਾਰ ਅਸੀਂ ਬਿਨਾਂ ਹੱਥ ਧੋਏ ਖਾਣ-ਪੀਣ ਦੀਆਂ ਚੀਜ਼ਾਂ ਖਾ ਲੈਂਦੇ ਹਾਂ। ਗੰਦੇ ਹੱਥਾਂ ਨਾਲ ਖਾਣਾ ਨਾਲ ਖਾਣੇ ਦੇ ਨਾਲ-ਨਾਲ ਸਾਡੇ ਸਰੀਰ 'ਚ ਬੈਕਟੀਰੀਆ ਸਰੀਰ ਵਿੱਚ ਅਸਾਨੀ ਨਾਲ ਦਾਖਲ ਹੋ ਜਾਂਦੇ ਹਨ ਤੇ ਇਹ ਸਾਨੂੰ ਬਿਮਾਰ ਕਰ ਸਕਦੇ ਹਨ। ਇਸ ਲਈ ਕੁੱਝ ਵੀ ਖਾਣ ਪੀਣ ਤੋਂ ਪਹਿਲਾਂ ਹੀ ਹੱਥਾਂ ਨੂੰ ਧੋਣਾ ਬੇਹਦ ਜ਼ਰੂਰੀ ਹੈ।
ਹੱਥ ਨਾ ਧੋਣ ਨਾਲ ਹੋਣ ਵਾਲੀਆਂ ਬਿਮਾਰੀਆਂ
- ਕੋਰੋਨਾ ਵਾਇਰਸ
- ਫੇਫੜਿਆਂ ਦੀ ਬਿਮਾਰੀ
- ਹੈਪੇਟਾਈਟਸ ਏ
- ਚਮੜੀ ਦੇ ਰੋਗ
- ਭੋਜਨ ਜ਼ਹਿਰ
- ਪੇਟ ਵਿੱਚ ਕੀੜੇ
- ਹੱਥ, ਪੈਰ ਅਤੇ ਮੂੰਹ ਦੀਆਂ ਬਿਮਾਰੀਆਂ
ਹੱਥ ਧੋਣ ਦਾ ਸਹੀ ਤਰੀਕਾ
ਮਾਹਰਾਂ ਦਾ ਮੰਨਣਾ ਹੈ ਕਿ ਘਰ ਵਿੱਚ ਦਾਖਲ ਹੁੰਦੇ ਸਮੇਂ, ਕਿਸੇ ਵਿਅਕਤੀ ਨੂੰ ਆਪਣੇ ਹੱਥਾਂ ਨੂੰ 30-40 ਸਕਿੰਟਾਂ ਤੱਕ ਧੋਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਵਾਇਰਸ ਉਸ ਦੇ ਹੱਥਾਂ 'ਤੇ ਰਹਿ ਜਾਵੇ ਤਾਂ ਉਹ ਘਰ ਵਿੱਚ ਦਾਖਲ ਨਾ ਹੋਵੇ।
ਹੱਥ ਧੋਣਾ ਕਦੋਂ ਜ਼ਰੂਰੀ ਹੈ?
- ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਣ ਨਾਲ ਹੱਥ ਧੋਵੋ।
- ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਧੋਣੇ ਜ਼ਰੂਰੀ ਹਨ।
- ਧੂੜ ਵਾਲੀ ਜਗ੍ਹਾ ਤੇ ਕੰਮ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ।
- ਜਾਨਵਰਾਂ ਨੂੰ ਛੂਹਣ ਦੇ ਬਾਅਦ ਵੀ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ ਬਹੁਤ ਜ਼ਰੂਰੀ ਹਨ।
ਹੱਥ ਧੋਣ ਦਾ ਫਾਇਦਾ
ਡਾਕਟਰਾਂ ਦੇ ਮੁਤਾਬਕ ਹੱਥ ਧੋਣ ਨਾਲ ਅਸੀਂ ਕਈ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਸਾਬਣ ਨਾਲ ਹੱਥ ਧੋਣ ਨਾਲ ਦਸਤ, ਪੀਲੀਆ, ਹੈਜ਼ਾ, ਕੋਰੋਨਾ ਵਰਗੀਆਂ ਬਿਮਾਰੀਆਂ ਨੂੰ ਤੋਂ ਬਚਿਆ ਜਾ ਸਕਦਾ ਹੈ। ਬੱਚਿਆਂ ਨੂੰ ਟਾਇਲਟ ਤੋਂ ਬਾਅਦ ਅਤੇ ਭੋਜਨ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣ ਦੀ ਆਦਤ ਵਿਕਸਤ ਕਰਨੀ ਚਾਹੀਦੀ ਹੈ। ਹੱਥ ਧੋਣ ਨਾਲ ਤਕਰੀਬਨ 80 ਫੀਸਦੀ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਹੱਥ ਧੋਣ ਤੋਂ ਬਾਅਦ, ਹੱਥ ਨੂੰ ਕਿਸੇ ਕੱਪੜੇ ਨਾਲ ਨਹੀਂ ਪੂੰਝਣਾ ਚਾਹੀਦਾ, ਇਸ ਨੂੰ ਹਵਾ ਨਾਲ ਹੀ ਸੁਕਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਿਸ਼ਵ ਸ਼ਾਕਾਹਾਰੀ ਦਿਵਸ : ਕੀ ਵੱਧ ਉਮਰ ਜਿਉਂਦੇ ਨੇ ਸ਼ਾਕਾਹਾਰੀ ਲੋਕ ?