ਹੈਦਰਾਬਾਦ: ਸਾਡੀ ਅੱਜ ਦੀ ਨਵੀਂ ਪੀੜੀ ਵਿੱਚ ਸੈਲਫ਼ੀ ਲੈਣ ਦਾ ਕਰੇਜ਼ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਅੱਜ ਨੌਜਵਾਨ ਲੜਕੇ-ਲੜਕੀਆਂ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਵੀ ਸੈਲਫ਼ੀ ਲੈਂਦਾ ਪਸੰਦ ਕਰਦੇ ਹਨ। ਪਰ ਕਈ ਵਾਰ ਜਾਣੇ ਅਣਜਾਣੇ ਵਿੱਚ ਬਹੁਤ ਸਾਰੇ ਹਾਦਸੇ ਵਿੱਚ ਹੋ ਜਾਂਦੇ ਹਨ ਜਿਸ ਨਾਲ ਜਾਨ ਵੀ ਚਲੀ ਜਾਂਦੀ ਹੈ।
ਅਜਿਹੀ ਇੱਕ ਵੀਡੀਓ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੜਕੀ ਊਠ ਨਾ ਸੈਲਫ਼ੀ ਲੈਣ ਲੱਗਦੀ ਹੈ ਤਾਂ ਊਠ ਲੜਕੀ ਦੇ ਸਿਰ ਦੇ ਵਾਲ ਖਾ ਜਾਂਦਾ ਹੈ। ਜਿਸ ਤੋਂ ਬਾਅਦ ਲੜਕੀ ਹੱਸਦੀ ਹੋਈ ਵੀ ਦਿਖਾਈ ਦਿੰਦੀ ਹੈ। ਇਸ ਵੀਡੀਓ ਨੂੰ ਸ਼ੋਸਲ ਮੀਡਿਆ ਤੇ ਕਾਫ਼ੀ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਪਰ ਫਿਲਹਾਲ ਈ.ਟੀ.ਵੀ ਭਾਰਤ ਇਸ ਖ਼ਬਰ ਦੀ ਪੁਸ਼ਟੀ ਨਹੀ ਕਰਦਾ ਹੈ।
ਇਹ ਵੀ ਪੜੋ:- ਮੰਡਪ 'ਤੇ ਲਾੜੀ ਨੇ ਵਿਆਹ ਕਰਵਾਉਣ ਤੋ ਕੀਤਾ ਇਨਕਾਰ,ਲਾੜੇ ਨੇ ਚੁੱਕਿਆ ਖੌਫ਼ਨਾਕ ਕਦਮ