ਲਾਹੌਲ ਸਪੀਤੀ : ਜਿਲ੍ਹਾ ਲਾਹੌਲ ਸਪੀਤੀ ਵਿੱਚ ਲੰਘੇ ਦੋ ਦਿਨਾਂ ਤੋ ਲਗਾਤਾਰ ਬਰਫ ਪੈ ਰਹੀ ਹੈ। ਪੂਰੀ ਘਾਟੀ ਬਰਫ ਨਾਲ ਢਕੀ ਹੋਈ ਹੈ। ਜਿਲ੍ਹੇ ਦੇ ਕਾਜਾ ਉਪਮੰਡਲ ਦੀ ਗੱਲ ਕਰੀਏ ਤਾਂ ਇਥੇ ਦੋ ਫੱਟੁ ਤੱਕ ਬਰਫ ਪੈਣ ਨਾਲ ਜਨਜੀਵਨ ਪ੍ਰਭਾਵਿਤ ਹੈ। ਪਰ ਇਥੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਤੁਹਾਨੂੰ ਵੀ ਸੋਚਣ ਲਈ ਮਜ਼ਬੂਰ ਕਰ ਦੇਵੇਗਾ ਤੇ ਇਸ ਨਾਲ ਤੁਹਾਡੇ ਮਨ ਵਿੱਚ ਜੋਸ਼ ਭਰ ਜਾਵੇਗਾ। ਕਾਜਾ ਸਕੂਲ ਦੀਆਂ ਵਿਦਿਆਰਥਣਾਂ ਭਾਰੀ ਬਰਫਬਾਰੀ ਵਿੱਚ ਵੀ ਪੈਦਲ ਸਕੂਲ ਜਾ ਰਹੀਆਂ ਨਹੀਂ।
ਲੋਕ ਸੰਪਰਕ ਅਧਿਕਾਰੀ ਨੇ ਸਾਂਝਾ ਕੀਤਾ ਵੀਡੀਓ : ਸੂਚਨਾ ਤੇ ਜਨਸੰਪਰਕ ਵਿਭਾਗ ਵਿੱਚ ਤੈਨਾਤ ਸਹਾਇਕ ਲੋਕ ਸੰਪਰਕ ਅਧਿਕਾਰੀ ਅਜੇ ਬਨਿਆਲ ਨੇ ਇਕ ਵੀਡੀਓ ਆਪਣੀ ਪ੍ਰੋਫਾਇਲ ਉੱਤੇ ਸਾਂਝਾ ਕੀਤਾ ਹੈ। ਇਸ ਵਿੱਚ ਕੁੱਝ ਵਿਦਿਆਰਥਣਾਂ ਪੈਦਲ ਆਪਣੇ ਸਕੂਲ ਜਾ ਰਹੀਆਂ ਹਨ। ਕਾਜਾ ਉਪਮੰਡਲ ਵਿੱਚ ਵਿਦਿਆਰਣਾਂ ਲਈ ਇਕੋ ਇਕ ਸਰਕਾਰੀ ਸਕੂਲ ਹੈ। ਇੱਥੇ ਕਾਜਾ ਉੱਪਮੰਡਲ ਦੇ ਵੱਖ ਵੱਖ ਇਲਾਕਿਆਂ ਤੋਂ ਕੋਈ 60 ਵਿਦਿਆਰਥਣਾਂ ਸਿਖਿਆ ਹਾਸਿਲ ਕਰ ਰਹੀਆਂ ਹਨ। ਪਰ ਬਰਫ ਵੀ ਇਨ੍ਹਾਂ ਦਾ ਰਾਹ ਨਹੀਂ ਰੋਕ ਸਕੀ ਹੈ।
ਇਹ ਵੀ ਪੜ੍ਹੋ: VISTARA UNRULY PASSENGER : ਤੌਬਾ-ਤੌਬਾ! ਜਹਾਜ਼ ਵਿੱਚ ਔਰਤ ਨੇ ਲਾਹ ਦਿੱਤੇ ਕੱਪੜੇ, ਖੂਬ ਕੀਤਾ ਹੰਗਾਮਾ, ਕਰਮਚਾਰੀਆਂ ਨਾਲ ਕੀਤੀ ਕੁੱਟਮਾਰ
ਬਰਫ ਨਾਲ ਵਧੀਆਂ ਪਰੇਸ਼ਾਨੀਆਂ : ਲੰਘੇ ਦਿਨੀਂ ਬਰਫ ਪੈਣ ਨਾਲ ਸਪੀਤੀ ਘਾਟੀ ਵਿੱਚ ਕਈ ਥਾਂਵਾਂ ਉੱਤੇ ਆਵਾਜਾਹੀ ਬੰਦ ਹੈ। ਇਸ ਨਾਲ ਕਈ ਇਕਾਲਿਆਂ ਵਿੱਚ ਬਿਜਲੀ ਵੀ ਬੰਦ ਹੈ। ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਸੜਕਾਂ ਉੱਤੋਂ ਬਰਫ ਹਟਾਉਣ ਦਾ ਕੰਮ ਵੀ ਜਾਰੀ ਹੈ। ਡੀਸੀ ਲਾਹੌਲ ਸਪੀਤੀ ਸੁਮਿਤ ਖਿਮਟਾ ਨੇ ਕਿਹਾ ਕਿ ਘਾਟੀ ਵਿੱਚ ਹਾਲੇ ਦੋ ਦਿਨ ਹੋਰ ਬਰਫ ਪੈਣੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ।
ਚਾਰ ਦਿਨ ਮੌਸਮ ਰਹੇਗਾ ਸਾਫ : ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ ਚਾਰ ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹੇਠਲੇ ਇਲਾਕਿਆਂ ਵਿੱਚ 1 ਅਤੇ ਫਰਵਰੀ ਨੂੰ ਸਵੇਰੇ ਸ਼ਾਮ ਧੁੰਧ ਪੈਣ ਅਤੇ ਸ਼ੀਤਲਹਿਰ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੂਰੇ ਸੂਬੇ ਵਿੱਚ 4 ਫਰਵਰੀ ਤੱਕ ਮੌਸਮ ਸਾਫ ਰਹੇਗਾ। ਹਾਲਾਂਕਿ 1 ਫਰਵਰੀ ਨੂੰ ਇਕ ਦੋ ਥਾਂਵਾਂ ਉੱਤੇ ਮੀਂਹ ਤੇ ਬਰਫ ਪੈਣ ਦੇ ਆਸਾਰ ਹਨ।