ਜਾਮਨਗਰ: ਗੁਜਰਾਤ ਦੇ ਜ਼ਿਲ੍ਹਾ ਜਾਮਨਗਰ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲਾਂ ਦੀ ਮਾਸੂਮ ਬੱਚੀ ਜ਼ਿੰਦਗੀ ਦੀ ਜੰਗ ਹਾਰ ਗਈ ਹੈ। 21 ਘੰਟੇ ਦੀ ਕਰੜੀ ਮੁਸ਼ੱਕਤ ਦੇ ਬਾਵਜੂਦ ਲੜਕੀ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਐਨਡੀਆਰਐਫ ਦੀ ਟੀਮ ਦੇ ਨਾਲ ਬੱਚੀ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰ ਕਾਰਵਾਈ ਉਮੀਦ ਮੁਤਾਬਕ ਸਿਰੇ ਨਹੀਂ ਚੜ੍ਹ ਸਕੀ। ਬਾਅਦ ਵਿੱਚ ਇਸ ਲਈ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਗਿਆ, ਪਰ 21 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਕੋਈ ਸਫ਼ਲਤਾ ਨਹੀਂ ਮਿਲੀ ਹੈ।
ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਲੜਕੀ ਨੂੰ ਬਾਹਰ ਕੱਢਣ ਲਈ ਬਚਾਅ ਟੀਮਾਂ ਵੱਲੋਂ ਲਗਾਤਾਰ ਮੁਸ਼ੱਕਤ ਕੀਤੀ ਜਾ ਰਹੀ ਸੀ। ਬੀਤੀ ਰਾਤ ਟੀਮ ਨੇ 20 ਫੁੱਟ ਹੇਠਾਂ ਲੜਕੀ ਦਾ ਹੱਥ ਲੱਭ ਕੇ ਉਸ ਨੂੰ ਆਕਸੀਜ਼ਨ ਭੇਜੀ। ਇਸ ਮੁਹਿੰਮ ਵਿੱਚ ਟੀਮ ਨੇ ਰੋਬੋਟ ਦੀ ਵੀ ਮਦਦ ਲਈ, ਪਰ ਇਨ੍ਹਾਂ ਸਭ ਕਾਰਵਾਈਆਂ ਦੇ ਬਾਵਜੂਦ ਬੱਚੀ ਦਾ ਬਚਾਅ ਨਹੀਂ ਹੋ ਸਕਿਆ ਤੇ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਜੇਸੀਬੀ ਦੀ ਮਦਦ ਨਾਲ ਲੜਕੀ ਦੀ ਲਾਸ਼ ਨੂੰ 21 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ। ਵਡੋਦਰਾ ਤੋਂ NDRF ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਚਾਰਜ ਸੰਭਾਲ ਲਿਆ ਸੀ।
- Odisha Train Accident Update: ਹਾਦਸਾਗ੍ਰਸਤ ਟਰੇਨ 'ਚ ਸਵਾਰ NDRF ਜਵਾਨ ਨੇ ਦਿੱਤੀ ਸੀ ਪਹਿਲੀ ਜਾਣਕਾਰੀ
- Chief Minister Ashok Gehlot: ਬਾੜਮੇਰ ਵਿੱਚ ਮਾਈਕ ਖਰਾਬ ਹੋਣ ਕਾਰਨ ਗੁੱਸੇ ਵਿੱਚ ਆਏ ਮੁੱਖ ਮੰਤਰੀ ਅਸ਼ੋਕ ਗਹਿਲੋਤ
- Odisha Train Tragedy: ਜਿਉਂਦਾ ਬਚੇ ਪਰਿਵਾਰ ਨੇ ਬਿਆਨ ਕੀਤਾ ਹਾਦਸੇ ਦਾ ਮੰਜਰ, ਕਿਹਾ- ਮਿਲੀ ਦੂਜੀ ਜ਼ਿੰਦਗੀ
ਜੇਸੀਬੀ ਨਾਲ ਪੁਟਾਈ ਕਰ ਕੇ ਕੱਢੀ ਲੜਕੀ ਦੀ ਲਾਸ਼ : NDRF ਦੇ ਨਾਲ ਫੌਜ ਦੀ ਟੀਮ ਵੀ ਮੌਕੇ 'ਤੇ ਮੌਜੂਦ ਸੀ ਅਤੇ ਰਾਹਤ ਕਾਰਜਾਂ 'ਚ ਲੱਗੀ ਰਹੀ ਪਰ, ਹੱਥ ਨਾਮੋਸ਼ੀ ਲੱਗੀ। ਇਸ ਤੋਂ ਇਲਾਵਾ ਪੁਲਿਸ ਕਰਮਚਾਰੀ ਅਤੇ ਆਲੇ-ਦੁਆਲੇ ਦੇ ਪਿੰਡ ਵਾਸੀ ਬਚਾਅ ਕਾਰਜ 'ਚ ਮਦਦ ਕਰ ਰਹੇ। ਜੇਸੀਬੀ ਦੀ ਮਦਦ ਨਾਲ ਬੋਰਵੈੱਲ ਦੇ ਕੋਲ ਪੁਟਾਈ ਕਰਦਿਆਂ 21 ਘੰਟਿਆਂ ਬਾਅਦ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
ਪਹਿਲਾਂ ਵੀ ਵਾਪਰ ਚੁੱਕੀਆਂ ਨੇ ਅਜਿਹੀਆਂ ਘਟਨਾਵਾਂ : ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬੋਰਵੈੱਲ 'ਚ ਬੱਚਿਆਂ ਦੇ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਲੋਕਾਂ ਨੂੰ ਬੋਰਵੈੱਲ ਬਾਰੇ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਇਸ ਨੂੰ ਢੱਕ ਕੇ ਰੱਖਣ ਜਾਂ ਬੰਦ ਰੱਖਣ ਲਈ ਕਿਹਾ ਗਿਆ ਸੀ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਪਰ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬੱਚਿਆਂ ਦੇ ਬੋਰਵੈੱਲ 'ਚ ਡਿੱਗਣ ਦੀਆਂ ਕਈ ਘਟਨਾਵਾਂ 'ਚ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ਪਰ ਕਈ ਵਾਰ ਇਹ ਮੁਹਿੰਮ ਅਸਫਲ ਵੀ ਰਹੀ ਹੈ।