ਬੁਲੰਦ ਸ਼ਹਿਰ: ਜ਼ਿਲ੍ਹੇ ਦੇ ਖੁਰਜਾ ਨਗਰ ਕੋਤਵਾਲੀ ਖੇਤਰ ਦੇ ਮੁੰਡਾਖੇੜਾ ਵਿੱਚ ਨੌਜਵਾਨ ਕੁੜੀ ਉੱਤੇ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੂੰ ਗੰਭੀਰ ਹਾਲਾਤ ਵਿੱਚ ਹਸਪਤਾਲ ਵਿੱਚ ਪਹੁੰਚਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਰਫਿਰੇ ਗੁਆਂਢੀ ਨੇ ਪੀੜਤਾਂ ਨੂੰ ਘਰ ਬੁਲਾ ਕੇ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਮੁੱਢਲੀ ਜਾਂਚ ਵਿੱਚ ਪ੍ਰੇਮ ਸਬੰਧਾਂ ਦਾ ਮਾਮਲਾ ਮੰਨ ਰਹੀ ਹੈ।
ਉੱਥੇ ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋ ਗਿਆ ਹੈ। ਮੁਲਜ਼ਮ ਦੀ ਤਾਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਘਟਨਾ ਦੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ।