ਨਵੀਂ ਦਿੱਲੀ: ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ 'ਚ ਦੇਸ਼ ਦੀ ਅਰਥਵਿਵਸਥਾ 4.1 ਫੀਸਦੀ ਦੀ ਦਰ ਨਾਲ ਵਧੀ ਹੈ। ਇਸ ਦੇ ਨਾਲ ਹੀ ਪੂਰੇ ਵਿੱਤੀ ਸਾਲ 'ਚ ਆਰਥਿਕ ਵਿਕਾਸ ਦਰ 8.7 ਫੀਸਦੀ ਰਹੀ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਕਤੂਬਰ-ਦਸੰਬਰ 2021 ਤਿਮਾਹੀ 'ਚ ਵਿਕਾਸ ਦਰ 5.4 ਫੀਸਦੀ ਰਹੀ ਜਦੋਂ ਕਿ ਜਨਵਰੀ-ਮਾਰਚ 2021 ਦੀ ਤਿਮਾਹੀ 'ਚ ਵਿਕਾਸ ਦਰ 2.5 ਫੀਸਦੀ ਰਹੀ ਸੀ।
ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਪੂਰੇ ਸਾਲ 2021-22 ਲਈ ਜੀਡੀਪੀ ਵਿਕਾਸ ਦਰ 8.7 ਪ੍ਰਤੀਸ਼ਤ ਰਹੀ। ਇਸ ਤੋਂ ਪਹਿਲਾਂ ਸਾਲ 2020-21 'ਚ ਅਰਥਵਿਵਸਥਾ 'ਚ 6.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਲਈ ਵਿਕਾਸ ਅੰਕੜਾ NSO ਦੇ ਅਨੁਮਾਨ ਤੋਂ ਘੱਟ ਰਿਹਾ ਹੈ। NSO ਨੇ ਆਪਣੇ ਦੂਜੇ ਅਗਾਊਂ ਅਨੁਮਾਨ ਵਿੱਚ ਇਸ ਨੂੰ 8.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਇਸਦੇ ਨਾਲ ਹੀ, ਬੁਨਿਆਦੀ ਢਾਂਚੇ ਦੇ ਖੇਤਰ ਵਿੱਚ 8 ਮੁੱਖ ਉਦਯੋਗਾਂ ਦਾ ਉਤਪਾਦਨ ਅਪ੍ਰੈਲ 2022 ਵਿੱਚ 8.4 ਫੀਸਦੀ ਵਧਿਆ ਹੈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿਚ 62.6 ਫੀਸਦੀ ਅਤੇ ਮਾਰਚ 2022 ਵਿੱਚ 4.9 ਫੀਸਦੀ ਦਾ ਵਾਧਾ ਹੋਇਆ ਹੈ। (ਪੀਟੀਆਈ)
ਇਹ ਵੀ ਪੜ੍ਹੋ: ਵਸਤਾਂ ਦੀਆਂ ਕੀਮਤਾਂ ਦੇ ਅੰਤ 99 ਜਾਂ 999 ਰੁ. ਲਾਉਣ ਦਾ ਜਾਣੋ ਸੀਕ੍ਰੇਟ