ਹੈਦਰਾਬਾਦ: ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਕੱਲ ਦੇ ਦਿਨ ਮਨਾਈ ਜਾਵੇਗੀ। ਭਾਰਤ 'ਚ ਹਰ ਸਾਲ 2 ਅਕਤੂਬਰ ਨੂੰ ਗਾਂਧੀ ਜਯੰਤੀ ਮਨਾਈ ਜਾਂਦੀ ਹੈ। ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਤੋਂ ਬਾਅਦ ਤੀਸਰਾ ਰਾਸ਼ਟਰੀ ਦਿਵਸ ਗਾਂਧੀ ਜਯੰਤੀ ਨੂੰ ਮੰਨਿਆ ਗਿਆ ਹੈ। ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੂਜਰਾਤ ਦੇ ਪੋਰਬੰਦਰ 'ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਮਹਾਤਮਾ ਗਾਂਧੀ ਦੇ ਸੱਚ ਅਤੇ ਅਹਿੰਸਾ ਦੇ ਵਿਚਾਰ ਅੱਜ ਵੀ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਹਨ। ਅਹਿੰਸਾ ਦੇ ਮਾਰਗ 'ਤੇ ਚਲ ਕੇ ਗਾਂਧੀ ਜੀ ਨੇ ਦੇਸ਼ ਨੂੰ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਸੀ। ਮਹਾਤਮਾ ਗਾਂਧੀ ਦੇ ਪ੍ਰਤੀ ਲੋਕਾਂ ਦਾ ਸਮਾਨ ਵਧਾਉਣ ਅਤੇ ਉਨ੍ਹਾਂ ਦੇ ਵਿਚਾਰਾ ਨੂੰ ਯਾਦ ਕਰਨ ਲਈ ਹਰ ਸਾਲ 2 ਅਕਤੂਬਰ ਨੂੰ ਅੰਤਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ।
ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ: ਸਕੂਲ 'ਚ ਗਾਂਧੀ ਜੀ ਅੰਗ੍ਰੇਜ਼ੀ 'ਚ ਵਧੀਆਂ ਸੀ ਜਦਕਿ ਗਣਿਤ 'ਚ ਕੰਮਜ਼ੋਰ ਸੀ। ਉਨ੍ਹਾਂ ਦੀ ਹੈਂਡਰਾਈਟਿੰਗ ਬਹੁਤ ਸੁੰਦਰ ਸੀ। ਮਹਾਤਮਾ ਗਾਂਧੀ ਜਦੋ ਬਿਹਾਰ ਗਏ, ਤਾਂ ਉੱਥੇ ਉਨ੍ਹਾਂ ਨੇ ਦੇਖਿਆ ਕਿ ਲੋਕ ਅਨਪੜ੍ਹ ਹੋਣ ਦੇ ਕਾਰਨ ਦੁੱਖ ਬਰਦਾਸ਼ਤ ਕਰ ਰਹੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਇੱਕ ਸਕੂਲ ਖੋਲਣ ਦਾ ਫੈਸਲਾ ਕੀਤਾ। ਇਹ ਸਕੂਲ ਅੱਜ ਵੀ ਬਿਹਾਰ 'ਚ ਮੌਜ਼ੂਦ ਹੈ। ਮਹਾਤਮਾ ਗਾਂਧੀ ਨੇ ਇਸ ਸਕੂਲ 'ਚ ਕੁਝ ਦਿਨਾਂ ਤੱਕ ਅਧਿਆਪਕ ਵਜੋ ਕੰਮ ਵੀ ਕੀਤਾ ਸੀ। ਮਹਾਤਮਾ ਗਾਂਧੀ ਦੀ ਜਦੋ ਆਪਣੇ ਘਰ 'ਚ ਕਿਸੇ ਨਾਲ ਲੜਾਈ ਹੋ ਜਾਂਦੀ ਸੀ, ਤਾਂ ਉਹ ਭੋਜਨ ਛੱਡ ਦਿੰਦੇ ਸੀ। ਗਾਂਧੀ ਜੀ ਕਦੇ ਵੀ ਅਮਰੀਕਾ ਨਹੀਂ ਗਏ ਅਤੇ ਨਾ ਹੀ ਕਦੇ ਹਵਾਈ ਜਹਾਜ਼ 'ਚ ਸਫ਼ਰ ਕੀਤਾ। ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਕਲਿੱਕ ਕਰਵਾਉਣਾ ਬਿਲਕੁਲ ਵੀ ਪਸੰਦ ਨਹੀਂ ਸੀ।
Man Of The Year ਪੁਰਸਕਾਰ : ਮਹਾਤਮਾ ਗਾਂਧੀ ਜਦੋ ਵਕਾਲਤ ਕਰਨ ਲੱਗੇ ਸੀ, ਤਾਂ ਉਹ ਆਪਣਾ ਪਹਿਲਾ ਕੇਸ ਹਾਰ ਗਏ ਸੀ। ਮਹਾਤਮਾ ਗਾਂਧੀ ਆਪਣੇ ਨਕਲੀ ਦੰਦ ਹਮੇਸ਼ਾ ਆਪਣੀ ਧੋਤੀ 'ਚ ਬੰਨ ਕੇ ਰੱਖਦੇ ਸੀ ਅਤੇ ਸਿਰਫ਼ ਭੋਜਨ ਖਾਣ ਸਮੇਂ ਹੀ ਇਨ੍ਹਾਂ ਦੰਦਾਂ ਨੂੰ ਲਗਾਇਆ ਕਰਦੇ ਸੀ। ਸਾਲ 1930 'ਚ ਉਨ੍ਹਾਂ ਨੂੰ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ Man Of The Year ਪੁਰਸਕਾਰ ਨਾਲ ਨਿਵਾਜ਼ਿਆ ਸੀ। 1934 'ਚ ਭਾਗਲਪੁਰ 'ਚ ਭੁਚਾਲ ਪੀੜਿਤਾਂ ਦੀ ਮਦਦ ਲਈ ਉਨ੍ਹਾਂ ਨੇ ਆਪਣੇ ਆਟੋਗ੍ਰਾਫ਼ ਲਈ ਪੰਜ-ਪੰਜ ਰੁਪਏ ਲੋਕਾਂ ਤੋਂ ਲਏ ਸੀ। ਪਹਿਲੀ ਵਾਰ ਸੁਭਾਸ਼ ਚੰਦਰ ਬੌਸ ਨੇ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਕਹਿ ਕੇ ਸੰਬੋਧਿਤ ਕੀਤਾ ਸੀ। ਉਨ੍ਹਾਂ ਨੂੰ ਪੰਜ ਵਾਰ ਨੋਵਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। 1948 'ਚ ਪੁਰਸਕਾਰ ਮਿਲਣ ਤੋਂ ਪਹਿਲਾ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਭਾਰਤ 'ਚ ਕੁੱਲ 53 ਵੱਡੀਆਂ ਸੜਕਾਂ ਮਹਾਤਮਾ ਗਾਂਧੀ ਦੇ ਨਾਮ 'ਤੇ ਹਨ। ਸਿਰਫ਼ ਦੇਸ਼ 'ਚ ਹੀ ਨਹੀਂ ਸਗੋ ਵਿਦੇਸ਼ਾਂ 'ਚ ਵੀ 48 ਸੜਕਾਂ ਮਹਾਤਮਾ ਗਾਂਧੀ ਦੇ ਨਾਮ 'ਤੇ ਹਨ। ਗਾਂਧੀ ਜੀ ਨੇ 15 ਅਗਸਤ 1947 ਦਾ ਦਿਨ 24 ਘੰਟੇ ਭੁੱਖੇ ਰਹਿ ਕੇ ਮਨਾਇਆ ਸੀ।