ETV Bharat / bharat

ਗਲਵਾਨ ਦੇ ਵੀਰ : ਭਾਰਤੀ ਫੌਜ ਨੇ ਸ਼ਹੀਦਾਂ ਦੇ ਸਨਮਾਨ 'ਚ ਜਾਰੀ ਕੀਤਾ ਗੀਤ - Galwan Anniversary VIDEO SONG

ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ਵਿੱਚ 20 ਜਾਬਾਂਜ ਸ਼ਹੀਦ ਹੋਏ ਸਨ। ਭਾਰਤੀ ਫੌਜ ਨੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਸਨਮਾਨ ਵਿੱਚ " ਗਲਵਾਨ ਦੇ ਵੀਰ " ਸਿਰਲੇਖ ਨਾਲ ਗੀਤ ਜਾਰੀ ਕੀਤਾ ਹੈ। ਪ੍ਰਦਮ ਸ਼੍ਰੀ ਨਾਲ ਸਨਮਾਨਤ ਗਾਇਕ ਹਰੀਹਰਨ (Hariharan) ਨੇ ਇਸ ਗੀਤ ਨੂੰ ਗਾਇਆ ਹੈ। ਇਸ ਸ਼ਾਨਦਾਰ ਪੇਸ਼ਕਸ਼ ਦੇ ਨਾਲ ਈਟੀਵੀ ਭਾਰਤ ਵੱਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਸ਼ਰਧਾਂਜਲੀ।

ਭਾਰਤੀ ਫੌਜ ਨੇ ਸ਼ਹੀਦਾ ਦੇ ਸਨਮਾਨ 'ਚ ਜਾਰੀ ਕੀਤਾ ਗੀਤ

author img

By

Published : Jun 15, 2021, 11:04 PM IST

ਨਵੀਂ ਦਿੱਲੀ : ਭਾਰਤੀ ਫੌਜ ਵੱਲੋਂ ਗਾਲਵਾਨ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਇੱਕ ਗੀਤ ਜਾਰੀ ਕੀਤਾ ਗਿਆ ਹੈ। ਇਸ ਦਾ ਗੀਤਕਾਰ ਸੌਗਾਤੋ ਗੁਹਾ (Saugato Guha) ਹਨ। ਪੰਡਤ ਵਿਕਰਮ ਘੋਸ਼ (Pandit Bickram Ghosh) ਨੇ ਇਸ ਰਚਨਾ ਨੂੰ ਸੰਗੀਤ ਦਿੱਤਾ ਹੈ ਤੇ ਗਾਇਕ ਹਰੀਹਰਨ (Hariharan) ਨੇ ਇਹ ਗੀਤ ਗਾਇਆ ਹੈ।

ਭਾਰਤੀ ਫੌਜ ਨੇ ਸ਼ਹੀਦਾ ਦੇ ਸਨਮਾਨ 'ਚ ਜਾਰੀ ਕੀਤਾ ਗੀਤ

ਇਸ ਦਾ ਵੀਡੀਓ ਭਾਰਤੀ ਫੌਜ ਦੇ ਅਧਿਕਾਰਕ ਟਵਿੱਟਰ ਹੈਡਲ @adgpi 'ਤੇ ਜਾਰੀ ਕੀਤਾ ਗਿਆ ਹੈ। ਵਧੀਕ ਡਾਇਰੈਕਟੋਰੇਟ ਜਨਰਲ ਆਫ਼ ਸਰਵਜਨਕ (Additional Directorate General of Public Information) ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਨਾਲ ਕਵਿਤਾ ਵੀ ਟਵੀਟ ਵੀ ਕੀਤਾ ਗਿਆ ਹੈ।

ਮੱਖਣ ਲਾਲ ਚਤੁਰਵੇਦੀ ਵੱਲੋਂ ਲਿਖੀ ਕਵਿਤਾ 'ਪੁਸ਼ਪ ਕੀ ਅਭਿਲਾਸ਼ਾ' ਤੋਂ ਲਏ ਗਏ ਕਵਿਤਾ ਦੇ ਅੰਸ਼ ਚੋਂ ਲਿਖਿਆ ਹੈ, "ਮੁਝੇ ਤੋੜ ਤੁਮ ਵਨਮਾਲੀ!, ਉਸ ਪੱਥ ਪਰ ਦੇਨਾ ਤੁਮ ਫੈਂਕ, ਮਾਤਰਭੂਮਿ ਪਰ ਸ਼ੀਸ਼ ਚੜਾਨੇ, ਜਿਸ ਪੱਥ ਆਵੇਂ ਵੀਰ ਅਨੇਕ। "

ਦੱਸ ਦਈਏ ਕਿ ਜੰਗ ਦੇ ਮੈਦਾਨ ਵਿੱਚ ਭਾਰਤ ਦੇ ਕਈ ਫੌਜੀਆਂ ਨੇ ਚੀਨ ਦੀ ਚਾਲਬਾਜ਼ੀ ਦਾ ਮੂੰਹਤੋੜ ਜਵਾਬ ਦਿੱਤਾ ਸੀ। ਇਸ ਤੋਂ ੲੱਥ ਗਲਵਾਨ ਹਿੰਸਾ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਚੀਨ ਦੇ ਖਿਲਾਫ ਸਖ਼ਤ ਰੁਖ ਵਿਖਾਇਆ ਸੀ।

20.06.2020 : ਭਾਰਤ ਨੇ ਕੰਟਰੋਲ ਰੇਖਾ ਦੇ ਨਿਯਮਾਂ ਵਿੱਚ ਬਦਲਾਅ ਕੀਤਾ। ਇਸ ਨਾਲ ਐਲਏਸੀ 'ਤੇ ਤਾਇਨਾਤ ਕਮਾਂਡਰਾਂ ਨੂੰ ਕਾਰਵਾਈ ਲਈ ਪੂਰੀ ਆਜ਼ਾਦੀ ਦੇ ਦਿੱਤੀ ਗਈ।

01.07.2020 : ਭਾਰਤ ਨੇ ਚੀਨ ਦੇ ਖਿਲਾਫ ਆਰਥਿਕ ਹਮਲੇ ਦੀ ਕੋਸ਼ਿਸ਼ ਕੀਤੀ। ਚੀਨੀ ਕੰਪਨੀਆਂ ਨੂੰ ਭਾਰਤੀ ਰਾਜ ਮਾਰਗ ਪਰਿਯੋਜਨਾਵਾਂ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਗਈ। ਹੁਣ ਚੀਨ ਭਾਰਤ ਵਿੱਚ ਇਨਵੈਸਟ ਨਹੀਂ ਕਰ ਸਕੇਗਾ ਤੇ ਭਾਰਤ ਵਿੱਚ ਚੀਨ ਤੋਂ ਆਯਾਤ 'ਤੇ ਰੋਕ ਲਾ ਦਿੱਤੀ ਗਈ ਹੈ।

29.06.2020 : ਭਾਰਤ ਸਰਕਾਰ ਨੇ ਚੀਨੀ 59 ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾਈ ਹੈ, ਜ਼ਿਆਦਾਤਰ ਚੀਨੀ ਐਪਸ ਜਿਵੇਂ ਟਿੱਕ ਟੋਕ, ਯੂਸੀ ਬ੍ਰਾਊਜ਼ਰ ਅਤੇ ਵੀਚੈਟ ਆਦਿ ਇਸ 'ਚ ਸ਼ਾਮਲ ਸਨ।

02.09.2020 : ਭਾਰਤ ਨੇ ਲੋਕਾਂ ਦੀ ਪਸੰਦੀਦਾ ਗੇਮ ਪਬਜੀ (PUBG) ਸਣੇ 118 ਚੀਨੀ ਮੋਬਾਈਲ ਐਪਸ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ।

ਗੌਰਤਲਬ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿਖੇ ਸਾਲ 2020 ਵਿੱਚ 14 -15 ਜੂਨ ਰਾਤ ਨੂੰ ਹਿੰਸਕ ਝੜਪ ਹੋਏ ਸੀ। ਇਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਝੜਪ ਵਿੱਚ ਚ45 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ , ਪਰ ਚੀਨ ਨੇ ਇਹ ਗੱਲ ਸਵੀਕਾਰ ਨਹੀ ਕੀਤੀ। ਬਾਅਦ ਵਿੱਚ ਚੀਨ ਨੇ ਆਪਣੇ ਸੈਨਿਕ ਮਾਰੇ ਜਾਣ ਦੀ ਗੱਲ ਮੰਨ ਲਈ, ਪਰ ਗਿਣਤੀ ਨਹੀਂ ਦੱਸੀ। ਇਸ ਘਟਨਾ ਦਾ ਮੁਖ ਕਾਰਨ ਚੀਨ ਦੀ ਫੌਜ ਪੀਪੁਲਸ ਲਿਬਰੇਸ਼ਨ ਆਰਮੀ (PLA) ਦੀ ਚਲਾਕੀ ਸੀ।

ਇਹ ਵੀ ਪੜੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਪਤਾ !

ETV Bharat Logo

Copyright © 2025 Ushodaya Enterprises Pvt. Ltd., All Rights Reserved.