ਗੁਜਰਾਤ: ਵਡੋਦਰਾ ਵਿੱਚ ਇੱਕ ਬਜ਼ੁਰਗ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਇੱਕੋ ਹੀ ਸ਼ਮਸ਼ਾਨਘਾਟ ਹੈ, ਜਿੱਥੇ ਕਥਿਤ ਉੱਚੀ ਜਾਤੀ ਵਾਲੇ ਲੋਕਾਂ ਨੇ ਬਜ਼ੁਰਗ ਦਾ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਾਮੇਥਾ ਪਿੰਡ ਵਿੱਚ ਹੋਈ। ਇੱਥੇ ਇਕ 68 ਸਾਲ ਦੇ ਕੰਚਨਭਾਈ ਵਾਨਕਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਧ ਉੱਚੀ ਜਾਤੀ ਵਾਲੇ ਲੋਕਾਂ ਨੇ ਉਸ ਦੀ ਲਾਸ਼ ਦਾ ਅੰਤਿਮ ਸਸਕਾਰ ਨਹੀਂ ਰਨ ਦਿੱਤਾ।
ਸਸਕਾਰ ਵੇਲ੍ਹੇ ਜਾਤੀ ਦਾ ਰੌਲਾ : ਇਸ ਦੇ ਚੱਲਦੇ, ਬਜ਼ੁਰਗ ਦੀ ਲਾਸ਼ ਕਰੀਬ 15 ਘੰਟੇ ਉੱਥੇ ਹੀ ਰੱਖੀ। ਆਖਿਰਕਾਰ ਦਲਿਤਾਂ ਨੂੰ ਸ਼ਮਸ਼ਾਨ ਘਾਟ ਤੋਂ ਬਾਹਰ ਜਾ ਕੇ ਹੀ ਬਜ਼ੁਰਗ ਦਾ ਅੰਤਿਮ ਸਸਕਾਰ ਕਰਨਾ ਪਿਆ। ਦਲਿਤ ਭਾਈਚਾਰੇ ਦੇ ਖਿਲਾਫ ਇਸ ਘਟਨਾ ਤੋਂ ਨਾਰਾਜ਼ ਇਸ ਭਾਈਚਾਰੇ ਨਾਲ ਸਬੰਧਤ ਨੇਤਾਵਾਂ ਨੇ ਵਡੁ ਪੁਲਿਸ ਸਟੇਸ਼ਨ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਇਸ ਸ਼ਿਕਾਇਤ ਦੇ ਆਧਾਰ ਉੱਤੇ ਪਿੰਡ ਦੀ ਸਰਪੰਚਣੀ ਦੇ ਪਤੀ ਸਣੇ 13 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਇਹਤਿਆਤ ਦੇ ਤੌਰ ਉੱਤੇ ਪਿੰਡ ਵਿੱਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ: ਜਾਣਕਾਰੀ ਮੁਤਾਬਕ, ਜਦੋਂ ਅੰਤਿਮ ਯਾਤਰਾ ਪਿੰਡ ਦੇ ਇਕੋਂ-ਇਕ ਕਬਰਿਤਾਨ ਤੱਕ ਪਹੁੰਚੀ ਤਾਂ, ਅੰਤਿਮ ਸਸਕਾਰ ਦੀਆਂ ਕੀਤੀਆਂ ਜਾ ਰਹੀਆਂ ਸੀ। ਇਸ ਵਿਚਾਲੇ ਪਿੰਡ ਦੀ ਸਰਪੰਚਣੀ ਦੇ ਪਤੀ ਨਗੀਨਭਾਈ ਪਟੇਲ ਸਣੇ ਹੋਰ ਲੋਕ ਮੌਕੇ ਉੱਤੇ ਪਹੁੰਚ ਗਏ ਤੇ ਅੰਤਿਮ ਕਿਰਿਆਵਾਂ ਨੂੰ ਰੋਕਣ ਲੱਗੇ। ਇਕ ਸਥਾਨਕ ਮਹਿਲਾ ਨੇ ਦੱਸਿਆ ਕਿ ਮ੍ਰਿਤਕ ਚਾਚਾ ਦਾ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ ਗਿਆ। ਜਿਵੇਂ ਹੀ ਮ੍ਰਿਤਕ ਦੇਹ ਲੈ ਕੇ ਪਹੁੰਚੇ, ਤਾਂ ਹਜ਼ਾਰਾਂ ਗਿਣਤੀ ਵਿੱਚ ਲੋਕ ਇੱਥੇ ਇੱਕਠੇ ਹੋ ਗਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ, "ਜੇਕਰ ਤੁਸੀ ਇੱਥੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਦੇ ਹੋ, ਤਾਂ ਠੀਕ ਨਹੀਂ ਹੋਵੇਗਾ, ਅਸੀ ਤੁਹਾਨੂੰ ਪਿੰਡ ਵਿੱਚ ਨਹੀਂ ਰਹਿਣ ਦਿਆਂਗੇ।"
ਪੁਲਿਸ ਕਰੇਗੀ ਮਾਮਲੇ ਦੀ ਜਾਂਚ: ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਦਲਿਤਾਂ ਲਈ ਰਾਖਵੀਂ ਥਾਂ ਉੱਤੇ ਮੀਂਹ ਦਾ ਪਾਣੀ ਭਰਿਆ ਹੋਇਆ ਸੀ ਜਿਸ ਕਾਰਨ ਉਹ ਅੰਤਿਮ ਸਸਕਾਰ ਲਈ ਮ੍ਰਿਤਕ ਦੇਹ ਨੂੰ ਦੂਜੇ ਸ਼ਮਸ਼ਾਨ ਘਾਟ ਲੈ ਆਏ। ਪਰ, ਮਨਾ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਬਜ਼ੁਰਗ ਦਾ ਅੰਤਿਮ ਸਸਕਾਰ ਦੂਜੀ ਥਾਂ ਉੱਤੇ ਕਰ ਦਿੱਤਾ। ਵਡੋਦਰਾ ਜ਼ਿਲ੍ਹੇ ਦੇ ਐਸਪੀ ਰੋਹਨ ਆਨੰਦ ਨੇ ਦੱਸਿਆ ਕਿ ਵੀਰਵਾਰ ਨੂੰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਬਜ਼ੁਰਗ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਿਆ ਤੇ ਜਾਤੀਸੂਚਕ ਸ਼ਬਦ ਕਹੇ। ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।