ਜੰਮੂ: ਜਿੱਥੇ ਦੇਸ਼ ਭਰ ਵਿੱਚ ਇਸ ਸਮੇਂ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਉੱਥੇ ਹੀ ਜੰਮੂ ਅਤੇ ਕਸ਼ਮੀਰ ਵਿੱਚ ਆਕਸੀਜਨ ਦੀ ਘਾਟ ਮਹਿਸੂਸ ਕੀਤੀ ਗਈ ਹੈ। ਅਜਿਹੇ ਮਾਮਲਿਆਂ ਵਿੱਚ, ਗੁਰੂ ਨਾਨਕ ਮਿਸ਼ਨ ਹਸਪਤਾਲ, ਜੰਮੂ ਵਿਖੇ ਖਾਲਸਾ ਏਡ ਦੁਆਰਾ ਆਕਸੀਜ਼ਨ ਕੋਸੀਟੇਟਰ ਉਪਲਬਧ ਕਰਵਾਏ ਗਏ ਹਨ।
ਸ੍ਰੀ ਗੁਰੂ ਨਾਨਕ ਮਿਸ਼ਨ ਹਸਪਤਾਲ ਜੰਮੂ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਨੇ ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ, ਕੋਵਿਡ 19 ਦੀ ਮਹਾਂਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੈ। ਹੁਣ ਲੋਕਾਂ ਨੂੰ ਇਸ ਘਾਤਕ ਸਮੇਂ ਦੌਰਾਨ ਆਕਸੀਜਨ ਦੀ ਬਹੁਤ ਜਿਆਦਾ ਜ਼ਰੂਰਤ ਹੈ। ਪਰ ਜਿਹੜੇ ਲੋਂਕ ਗਰੀਬ ਹਨ। ਉਹ ਵਿੱਤੀ ਸੰਕਟ ਨਾਲ ਜੂਝ ਰਹੇ ਹਨ। ਉਨ੍ਹਾਂ ਲਈ ਆਕਸੀਜਨ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਸਲ ਵਿੱਚ ਕੁੱਝ ਲੋਕਾਂ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਆਕਸੀਜਨ ਨਹੀਂ ਮਿਲ।
ਅਜਿਹੀ ਸਥਿਤੀ ਵਿੱਚ ਖਾਲਸਾ ਏਡ ਨੇ ਅਜਿਹੇ ਸਮੇਂ ਲੋੜਵੰਦਾਂ ਨੂੰ ਮੁਫ਼ਤ ਆਕਸੀਜਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਲਸਾ ਏਡ ਨੇ 200 ਦੇ ਕਰੀਬ ਕੇਂਦਰਾਂ ਨੂੰ ਆਕਸੀਜ਼ਨ ਕੋਸੀਟੇਟਰ ਜਰਮਨੀ ਤੋਂ ਜੰਮੂ ਭੇਜੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਡਾਕਟਰਾਂ ਦੀ ਸਲਾਹ ‘ਤੇ ਹੀ ਆਕਸੀਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਆਕਸੀਜ਼ਨ ਦੀ ਭਾਰੀ ਮੰਗ ਨੂੰ ਦੇਖਦਿਆ ਬਹੁਤ ਜ਼ਿਆਦਾ ਲੋਕਾਂ ਵੱਲੋਂ ਫੋਨ ਆ ਰਹੇ ਹਨ।
ਪਿਛਲੇ 24 ਘੰਟਿਆਂ ਦੌਰਾਨ, ਜੰਮੂ ਨੇ ਇੱਕ ਦਿਨ ਵਿੱਚ ਹੁਣ ਤੱਕ ਦੇ ਸਕਾਰਾਤਮਕ ਕੇਸ ਦਰਜ ਕੀਤੇ ਹਨ। ਇਨ੍ਹਾਂ 'ਚ 24 ਘੰਟਿਆਂ ਦੌਰਾਨ 2752 ਵਿਅਕਤੀ ਇਸ ਘਾਤਕ ਬਿਮਾਰੀ ਤੋਂ ਠੀਕ ਹੋਏ ਹਨ। ਘੱਟੋ ਘੱਟ 50 ਲੋਕਾਂ ਦੇ ਮਰਨੇ ਦੀ ਖ਼ਬਰ ਹੈ।