ETV Bharat / bharat

ਫਰਾਂਸ 'ਚ ਫੁੱਟਿਆ ਕੋਰੋਨਾ ਬੰਬ, ਇੱਕ ਦਿਨ 'ਚ ਸਾਹਮਣੇ ਆਏ 2,32,200 ਨਵੇਂ ਮਾਮਲੇ - 2 LAKH COVID POSITVE DAILY SINCE DECEMBER 29

ਫਰਾਂਸ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਰਫ ਸ਼ੁੱਕਰਵਾਰ 31 ਦਸੰਬਰ ਨੂੰ ਹੀ ਕੋਰੋਨਾ ਦੇ 2,32,200 ਮਾਮਲੇ ਸਾਹਮਣੇ ਆਏ ਹਨ ਜੋ ਕਿ ਫਰਾਂਸ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦਾ ਇੱਕ ਨਵਾਂ ਰਿਕਾਰਡ ਹੈ।

ਫਰਾਂਸ 'ਚ ਫੁੱਟਿਆ ਕੋਰੋਨਾ ਬੰਬ
ਫਰਾਂਸ 'ਚ ਫੁੱਟਿਆ ਕੋਰੋਨਾ ਬੰਬ
author img

By

Published : Jan 2, 2022, 6:52 AM IST

ਪੈਰਿਸ: ਫਰਾਂਸ ਵਿੱਚ ਇੱਕ ਵਾਰ ਫਿਰ ਕੋਰੋਨਾ ਨੇ ਹਾਹਾਕਾਰ ਮਚਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਕੋਰੋਨਾ (covid 19 cases in france) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਫਰਾਂਸ ਵਿੱਚ, 24 ਘੰਟਿਆਂ ਵਿੱਚ ਕੋਰੋਨਾ ਦੇ 2 ਲੱਖ ਤੋਂ ਵੱਧ ਨਵੇਂ ਕੇਸ (france recorded more than 2 lakh covid cases in 24 hours) ਸਾਹਮਣੇ ਆਏ ਹਨ। ਸਾਲ 2021 ਦੇ ਆਖਰੀ ਦਿਨ 31 ਦਸੰਬਰ ਨੂੰ ਫਰਾਂਸ ਵਿੱਚ ਕੋਰੋਨਾ ਦੇ 2,32,200 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਫਰਾਂਸ ਵਿੱਚ ਮਹਾਮਾਰੀ ਦੇ ਫੈਲਣ ਤੋਂ ਬਾਅਦ ਇੱਕ ਨਵਾਂ ਰਿਕਾਰਡ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਇੱਕ ਕਰੋੜ ਦੇ ਨੇੜੇ ਪਹੁੰਚ ਗਈ ਹੈ। ਫਰਾਂਸ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 99,72,800 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਜਾਣਕਾਰੀ ਫਰਾਂਸ ਦੀ ਪਬਲਿਕ ਹੈਲਥ ਏਜੰਸੀ ਨੇ ਦਿੱਤੀ ਹੈ।

ਫਰਾਂਸ ਵਿੱਚ ਪਿਛਲੇ 3 ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਕਾਫੀ ਤੇਜ਼ ਹੋਈ ਹੈ। ਪਿਛਲੇ ਹਫ਼ਤੇ ਤੱਕ ਰੋਜ਼ਾਨਾ ਔਸਤਨ 30 ਤੋਂ 40 ਹਜ਼ਾਰ ਕੇਸ ਆ ਰਹੇ ਸਨ ਪਰ ਪਿਛਲੇ 3 ਦਿਨਾਂ ਤੋਂ ਲਗਾਤਾਰ 2 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ। 29 ਦਸੰਬਰ ਨੂੰ ਫਰਾਂਸ ਵਿਚ ਕੋਰੋਨਾ ਦੇ 2,02,293 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 30 ਦਸੰਬਰ ਨੂੰ 2,06,243 ਅਤੇ 31 ਦਸੰਬਰ ਨੂੰ 2,32,200 ਮਾਮਲੇ ਸਾਹਮਣੇ ਆਏ। 18,000 ਤੋਂ ਵੱਧ ਮਰੀਜ਼ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ, ਜਿੰਨ੍ਹਾਂ ਵਿੱਚੋਂ 3,543 ਮਰੀਜ਼ ਆਈਸੀਯੂ ਵਿੱਚ ਦਾਖ਼ਲ ਹਨ।

ਫਰਾਂਸ ਦੀ ਖੇਤਰੀ ਸਿਹਤ ਏਜੰਸੀ ਦੇ ਅਨੁਸਾਰ, ਓਮੀਕਰੋਨ ਦੇ ਸੰਕਰਮਿਤ ਲੋਕਾਂ ਦੀ ਦੇਖਭਾਲ ਅਤੇ ਇਲਾਜ ਲਈ ਹਸਪਤਾਲਾਂ ਵਿੱਚ ਬੈੱਡਾਂ ਦੀ ਸਹੂਲਤ ਦੇ ਮੱਦੇਨਜ਼ਰ, ਸਾਰੇ ਹਸਪਤਾਲਾਂ ਨੂੰ ਗੈਰ-ਜ਼ਰੂਰੀ ਸਰਜਰੀਆਂ ਨੂੰ ਮੁਲਤਵੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ 'ਚ ਕੋਰੋਨਾ ਵਿਸਫੋਟ, 2700 ਦੇ ਪਾਰ ਨਵੇਂ ਮਾਮਲੇ

ਫਰਾਂਸੀਸੀ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ, ਪਿਛਲੇ ਪੰਜ ਦਿਨਾਂ ਵਿੱਚ ਕੋਰੋਨਾ ਦੇ ਪਾਜ਼ੀਟਿਵਾਂ ਟੈਸਟਾਂ ਵਿੱਚੋਂ 62.4 ਪ੍ਰਤੀਸ਼ਤ ਫਰਾਂਸ ਵਿੱਚ ਓਮੀਕਰੋਨ ਕੇਸਾਂ (omicron cases in france) ਦੇ ਹਨ, ਜਦੋਂ ਕਿ 13 ਦਸੰਬਰ ਨੂੰ ਓਮੀਕਰੋਨ ਵੇਰੀਐਂਟ ਦੀਆਂ ਸਿਰਫ 15 ਪ੍ਰਤੀਸ਼ਤ ਪਾਜ਼ੀਟਿਵ ਰਿਪੋਰਟਾਂ ਆਈਆਂ ਸਨ। ਸ਼ੁੱਕਰਵਾਰ ਤੱਕ, ਫਰਾਂਸ ਵਿੱਚ ਲਗਭਗ 5.3 ਕਰੋੜ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਮਿਲੀ ਹੈ, ਜੋ ਦੇਸ਼ ਦੀ 78.5 ਪ੍ਰਤੀਸ਼ਤ ਆਬਾਦੀ ਨੂੰ ਦਰਸਾਉਂਦੀ ਹੈ।

(ਆਈਏਐੱਨਐਸ)

ETV Bharat Logo

Copyright © 2024 Ushodaya Enterprises Pvt. Ltd., All Rights Reserved.