ਪੱਛਮ ਬੰਗਾਲ : ਦੇਸ਼ ਭਰ ਵਿੱਚ ਦਾਜ ਦੇ ਲੋਭੀ ਲੋਕ ਹੈਵਾਨੀਅਤ ਕਰਦੇ ਨਜ਼ਰ ਆ ਜਾਂਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹੈ ਜਦ ਦੇਖਣ ਨੂੰ ਮਿਲਦਾ ਹੈ ਕਿ ਦਾਜ ਲਈ ਵਿਆਹੁਤਾ ਨਾਲ ਬਦਸਲੂਕੀ, ਤਸ਼ੱਦਦ ਅਤੇ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪੱਛਮ ਬੰਗਾਲ ਤੋਂ ਸਾਹਮਣੇ ਆਇਆ ਹੈ, ਜਿਥੇ ਰਾਉਤਾ ਜ਼ਿਲ੍ਹੇ ਦੀ ਰਹਿਣ ਵਾਲੀ ਵਿਆਹੁਤਾ ਨੂੰ ਉਸ ਦੇ ਪਤੀ ਨੇ ਜ਼ਿੰਦਾ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਥੇ ਸਭ ਤੋਂ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਪੀੜਤ ਔਰਤ 4 ਮਹੀਨਿਆਂ ਦੀ ਗਰਭਵਤੀ ਸੀ।
ਸੜੀ ਹੋਈ ਚਮੜੀ 'ਤੇ ਦਰਦਾਂ ਦੀ ਤਾਬ ਨਾ ਝੱਲ ਸਕੀ ਪੀੜਤਾ : ਜਾਣਕਾਰੀ ਮੁਤਾਬਿਕ ਮਾਮਲਾ ਹਫਤਾ ਪਹਿਲਾਂ ਦਾ ਹੈ, ਜਿਥੇ ਸਹੁਰਾ ਪਰਿਵਾਰ ਉੱਤੇ ਇਲਜ਼ਾਮ ਹਨ ਕਿ ਉਹਨਾਂ ਵੱਲੋਂ ਪੈਸਿਆਂ ਲਈ ਤਿੰਨ 4 ਦੀ ਗਰਭਵਤੀ ਨੂੰਹ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਪੀੜਤਾ ਦੀਆਂ ਚੀਖਾਂ ਦੀ ਆਵਾਜ਼ ਸੁਣ ਸਥਾਨਕ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿਥੇ ਕੁਝ ਦਿਨ ਪੀੜ ਨਾਲ ਤੜਫਦੀ ਹੋਈ ਪੀੜਤਾ ਨੇ ਅਖੀਰ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
- ਕਾਲੇ ਕੱਛਿਆਂ ਵਾਲਿਆਂ ਦੀ ਥਾਂ ਨਸ਼ਾ ਤਸਕਰਾਂ ਨੂੰ ਰੋਕਣ ਲਈ ਲੱਗਦੇ ਨੇ ਨਾਕੇ, ਤਿਆਰ ਕੀਤਾ ਟੈਕਨੀਕਲ ਸੈੱਲ
- ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ
- Gold Silver Share Market News : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਸ਼ੇਅਰ ਬਾਜ਼ਾਰ 'ਚ ਤੇਜ਼ੀ
ਪੁਲਿਸ ਵੱਲੋਂ ਮੁਲਜ਼ਮਾਂ ਦੀ ਕੀਤੀ ਜਾ ਰਹੀ ਭਾਲ : ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕਾ 23 ਸਾਲ ਦੀ ਸੀ। ਉਸਦਾ ਪਤੀ ਅਕਾਲੁ ਰਬੀਦਾਸ ਪੁਕੁਰੀਆ ਥਾਣੇ ਦੇ ਅਜ਼ੀਮਗੰਜ ਪਿੰਡ ਦਾ ਰਹਿਣ ਵਾਲਾ ਹੈ। ਤਿੰਨ ਸਾਲ ਪਹਿਲਾਂ ਹੋਏ ਵਿਆਹ ਤੋਂ ਬਾਅਦ ਹੀ ਉਕਤ ਪਰਿਵਾਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਦਾਜ ਦੀ ਮੰਗ ਕਰਦਾ ਸੀ। ਆਪਣੀ ਧੀ ਦੀ ਦੁਰਦਸ਼ਾ ਨੂੰ ਦੇਖਦੇ ਹੋਏ ਰਾਜ ਕੁਮਾਰ ਕਈ ਵਾਰ ਆਪਣੇ ਜਵਾਈ ਨੂੰ ਥੋੜ੍ਹੇ-ਥੋੜ੍ਹੇ ਪੈਸੇ ਦੇ ਦਿੰਦਾ ਸੀ।
ਇਲਜ਼ਾਮ ਹੈ ਕਿ ਕੁਝ ਦਿਨ ਪਹਿਲਾਂ ਅਕਲੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪ੍ਰਿਅੰਕਾ ਨੂੰ ਉਸਦੇ ਪਿਤਾ ਦੇ ਘਰੋਂ ਇੱਕ ਲੱਖ ਰੁਪਏ ਲਿਆਉਣ ਲਈ ਕਿਹਾ ਸੀ, ਪਰ ਰਾਜਕੁਮਾਰ ਇੰਨੇ ਪੈਸੇ ਆਪਣੇ ਜਵਾਈ ਨੂੰ ਨਹੀਂ ਦੇ ਸਕਿਆ। ਜਿਸ ਤੋਂ ਬਾਅਦ ਪਰਿਵਾਰ ਨੇ ਹੀ ਗਰਭਵਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਘਟਨਾ ਦੇ ਬਾਅਦ ਤੋਂ ਹੀ ਪਤੀ ਅਤੇ ਔਰਤ ਦੇ ਸਹੁਰੇ ਇਲਾਕੇ ਤੋਂ ਫ਼ਰਾਰ ਹਨ। ਪੁਲਿਸ ਨੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।