ਰਾਏਸਿੰਘਨਗਰ/ਸ਼੍ਰੀਗੰਗਾਨਗਰ: ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਦੀ ਡਿਲਵਰੀ ਲੈਣ ਗਏ ਚਾਰ ਸਮੱਗਲਰਾਂ ਨੂੰ (Four Heroin Smugglers of Punjab Arrested) ਪੁਲਿਸ ਨੇ ਗ੍ਰਿਫਤਾਰ ਕੀਤਾ। ਤਸਕਰਾਂ ਦੇ ਕਬਜ਼ੇ 'ਚੋਂ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਸੀਆਈਡੀ ਦੀ ਐਡੀਸ਼ਨਲ ਐਸਪੀ ਦੀਕਸ਼ਾ ਕਾਮਰਾ ਦੇ ਨਿਰਦੇਸ਼ਾਂ ਹੇਠ ਕੀਤੀ ਗਈ। ਇਹ ਕਾਰਵਾਈ ਹਿੰਦੂਮਲਕੋਟ ਚੌਕੀ 'ਤੇ ਤਾਇਨਾਤ ਕਾਂਸਟੇਬਲ ਜੈ ਸਿੰਘ ਦੀ ਸੂਚਨਾ 'ਤੇ ਕੀਤੀ ਗਈ। ਚਾਰੇ ਤਸਕਰ ਪੰਜਾਬ ਦੇ ਰਹਿਣ ਵਾਲੇ ਹਨ।
ਰਾਏਸਿੰਘਨਗਰ ਸੀਆਈਡੀ ਇੰਚਾਰਜ ਬਲਵਿੰਦਰ ਸਿੰਘ, ਅਨੂਪਗੜ੍ਹ ਇੰਚਾਰਜ ਰਾਏ ਸਿੰਘ ਅਤੇ ਸਮੀਜਾ ਕੋਠੀ ਥਾਣਾ ਇੰਚਾਰਜ ਦੀ ਅਗਵਾਈ ਹੇਠ (Heroin Smugglers Arrested in Sriganganagar) ਸਾਂਝੇ ਤੌਰ ’ਤੇ 41 ਪੀਐਸ ਕੋਲ ਨਾਕਾਬੰਦੀ ਕੀਤੀ ਗਈ। ਇਨ੍ਹਾਂ ਚਾਰਾਂ ਤਸਕਰਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ 'ਚ ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਹੈਰੋਇਨ ਭੇਜੀ ਜਾ ਰਹੀ ਹੈ, ਜਿਸ ਨੂੰ ਲੈਣ ਲਈ ਪੰਜਾਬ ਦੇ ਤਸਕਰ ਇੱਥੇ ਪਹੁੰਚ ਰਹੇ ਹਨ। ਕਾਰਵਾਈ ਦੌਰਾਨ ਪੰਜਾਬ ਵਾਸੀ ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਮਹਾਂਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਖੁਫੀਆ ਏਜੰਸੀਆਂ ਗ੍ਰਿਫਤਾਰ ਕੀਤੇ ਗਏ ਚਾਰ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੂਚਨਾ 'ਚ ਇਹ ਵੀ ਸਾਹਮਣੇ ਆਇਆ ਕਿ ਵੀਰਵਾਰ ਨੂੰ ਪਾਕਿਸਤਾਨ ਤੋਂ ਭਾਰੀ ਮਾਤਰਾ 'ਚ ਹੈਰੋਇਨ ਦੀ ਡਿਲੀਵਰੀ ਹੋਣੀ ਸੀ, ਜਿਸ ਲਈ ਇਹ ਤਸਕਰ ਸਰਹੱਦੀ ਪਿੰਡ 'ਚ ਆਏ ਸਨ।
ਇਹ ਵੀ ਪੜ੍ਹੋ: ਡਰੱਗ ਮਾਮਲੇ ’ਚ ਫਸਾਉਣ ਤੇ ਲੱਖਾਂ ਰੁਪਏ ਖੁਰਦ ਬੁਰਦ ਕਰਨ ਨੂੰ ਲੈਕੇ 2 ASI ਤੇ ਇੱਕ ਹੈਡ ਕਾਂਸਟੇਬਲ ਗ੍ਰਿਫਤਾਰ