ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੇੜੇ ਆ ਰਹੀਆਂ ਹਨ, ਉਵੇਂ ਹੀ ਪੰਜਾਬ ਦੀ ਸਿਆਸੀ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਉਥੇ ਹੀ ਹੁਣ ਸਾਬਕਾ ਖੇਡ ਮੰਤਰੀ ਦੇ ਮੌਜੂਦਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸੋਢੀ ਭਾਜਪਾ ਵਿੱਚ ਸ਼ਾਮਲ (Rana Gurmeet Sodhi joins BJP) ਹੋ ਗਏ ਹਨ।
-
Joining @BJP4India to honour my commitment to work for Punjab & Punjabiyat. Humbled with warm welcome given by Honble HM @AmitShah Ji who is equally passionate about making Punjab the most developed state of India.Thanking the party leadership for their trust & this warm welcome. pic.twitter.com/VEzxkbDTDL
— Rana Gurmit S Sodhi (@iranasodhi) December 21, 2021 " class="align-text-top noRightClick twitterSection" data="
">Joining @BJP4India to honour my commitment to work for Punjab & Punjabiyat. Humbled with warm welcome given by Honble HM @AmitShah Ji who is equally passionate about making Punjab the most developed state of India.Thanking the party leadership for their trust & this warm welcome. pic.twitter.com/VEzxkbDTDL
— Rana Gurmit S Sodhi (@iranasodhi) December 21, 2021Joining @BJP4India to honour my commitment to work for Punjab & Punjabiyat. Humbled with warm welcome given by Honble HM @AmitShah Ji who is equally passionate about making Punjab the most developed state of India.Thanking the party leadership for their trust & this warm welcome. pic.twitter.com/VEzxkbDTDL
— Rana Gurmit S Sodhi (@iranasodhi) December 21, 2021
ਪੀਐਮ ਮੋਦੀ ਦੇਸ਼ ਨੂੰ ਬਚਾ ਸਕਦੈ-ਰਾਣਾ ਸੋਢੀ
ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਹੀ ਰਾਣਾ ਗੁਰਮੀਤ ਸੋਢੀ ਵੱਲੋਂ ਕਾਂਗਰਸ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਰਾਣਾ ਸੋਢੀ ਨੇ ਕਿਹਾ ਕਿ ਕਾਂਗਰਸ ਸੈਕੂਲਰ ਪਾਰਟੀ ਨਹੀਂ ਰਹੀ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ ਜਿਸ ਕਰਕੇ ਸਿਰਫ ਪੀਐਮ ਮੋਦੀ ਹੀ ਪੰਜਾਬ ਨੂੰ ਬਚਾ ਸਕਦੇ ਹਨ। ਸੋਢੀ ਨੇ ਕਿਹਾ ਕਿ ਉਹ ਇਸੇ ਕਰਕੇ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਨੂੰ ਬਚਾਉਣ ਕਾਂਗਰਸ ਦੇ ਵੱਸ ’ਚ ਨਹੀਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਕਿ ਇਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਜਾਵੇਗਾ।
'ਪੰਜਾਬ ਨੂੰ ਬਚਾਉਣ ਲਈ ਮਰ ਮਿਟਾਂਗਾ'
ਇਸ ਮੌਕੇ ਉਨ੍ਹਾਂ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਵੱਲ ਆਪਣੀ ਨਜ਼ਰ ਰੱਖਣ ਕਿਉਂਕਿ ਸਿਰਫ ਭਾਜਪਾ ਹੀ ਹੈ ਜੋ ਪੰਜਾਬ ਨੂੰ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਸੋਚ ਦੀ ਦੇਸ਼ ਨੂੰ ਜ਼ਰੂਰਤ ਹੈ। ਰਾਣਾ ਸੋਢੀ ਨੇ ਕਿਹਾ ਕਿ ਉਹ ਸਹੁੰਚ ਚੁੱਕਦੇ ਹਨ ਕਿ ਪੰਜਾਬ ਨੂੰ ਬਚਾਉਣ ਦੇ ਲਈ ਉਹ ਮਰ ਮਿਟ ਜਾਣਗੇ।
'ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੰਦਾ ਹਾਂ ਅਸਤੀਫਾ'
ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਆਪਣੇ ਕਾਂਗਰਸ ਵਿੱਚ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਅੱਗੇ ਵਧਣ ਦੇ ਆਦੇਸ਼ ਦਿੱਤੇ ਹਨ।
ਰਾਣਾ ਸੋਢੀ ਨੇ ਪੀਐਮ ਦੇ ਕੰਮ ਦੀ ਕੀਤੀ ਸ਼ਲਾਘਾ
ਇਸ ਮੌਕੇ ਉਨ੍ਹਾਂ ਪੀਐਮ ਮੋਦੀ ਦੇ ਕੀਤੇ ਕੰਮਾਂ ਦੀ ਖੂਬ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ ਭਾਜਪਾ ਹੀ ਹੈ ਪੰਜਾਬ ਅਤੇ ਦੇਸ਼ ਦੇ ਹਿੱਤ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਹੱਲ ਪੀਐਮ ਮੋਦੀ ਵੱਲੋਂ ਕੀਤਾ ਗਿਆ ਹੈ।
ਰਾਣਾ ਗੁਰਮੀਤ ਸੋਢੀ ਦੇ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਦਿੱਲੀ 'ਚ ਕਾਂਗਰਸ ਦਾ ਮੰਥਨ
ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ 'ਚ ਕਾਂਗਰਸ ਦਾ ਮੰਥਨ ਜਾਰੀ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਰਾਹੁਲ ਗਾਂਧੀ ਨੂੰ ਮਿਲਣ ਪੰਹੁਚੇ ਹਨ।
ਇਹ ਵੀ ਪੜ੍ਹੋ: ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦੇ ਸਾਰੇ ਅਹੁੱਦਿਆਂ ਤੋਂ ਦਿੱਤਾ ਅਸਤੀਫ਼ਾ