ETV Bharat / bharat

ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ 60 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਜੋਏ ਬੈਂਜਾਮਿਨ ਨੇ ਇੰਗਲੈਂਡ ਦੀ ਕ੍ਰਿਕਟ ਟੀਮ ਲਈ ਇੱਕ ਟੈਸਟ ਅਤੇ ਦੋ ਵਨਡੇ ਮੈਚ ਖੇਡੇ ਹਨ।

ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ 60 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ 60 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
author img

By

Published : Mar 10, 2021, 1:30 PM IST

ਹੈਦਰਾਬਾਦ: ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਜੋਏ ਬਿਨਜਾਮਿਨ ਦਾ ਦਿਲ ਦਾ ਦੌਰਾ ਪੈਣ ਕਾਰਨ 60 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬੈਂਜਾਮਿਨ ਦਾ ਜਨਮ 2 ਫਰਵਰੀ, 1961 ਨੂੰ ਸੇਂਟ ਕਿੱਟਸ ਵਿੱਚ ਹੋਇਆ ਸੀ ਅਤੇ ਉਸਨੇ ਰਾਸ਼ਟਰੀ ਟੀਮ ਲਈ ਇੱਕ ਟੈਸਟ ਅਤੇ ਦੋ ਵਨਡੇ ਮੈਚ ਖੇਡੇ ਸਨ।

ਹਾਲਾਂਕਿ ਬੈਂਜਾਮਿਨ ਦਾ ਜਨਮ ਸੇਂਟ ਕਿਟਸ ਵਿੱਚ ਹੋਇਆ ਸੀ, ਪਰ ਉਹ ਵਾਰਵਿਕਸ਼ਾਇਰ ਅਤੇ ਸਰੀ ਲਈ ਕਾਉਂਟੀ ਕ੍ਰਿਕਟ ਖੇਡਦੇ ਦੇਖੇ ਗਏ।

1994 ਵਿੱਚ, ਉਨ੍ਹਾਂ ਨੂੰ ਓਵਲ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਹਿਲੀ ਪਾਰੀ ਵਿੱਚ 42 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਸ ਨੇ ਦੋ ਵਨਡੇ ਮੈਚਾਂ ਵਿੱਚ ਇੱਕ ਵਿਕਟ ਆਪਣੇ ਨਾਮ ਕਰ ਲਿਆ।

ਜੋਏ ਬੈਂਜਾਮਿਨ ਦੀ ਮੌਤ ਤੋਂ ਬਾਅਦ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਟਵੀਟ ਕੀਤਾ, “ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਜੋਏ ਬੈਂਜਾਮਿਨ, 60 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਦੀ ਮੌਤ ਬਾਰੇ ਜਾਣ ਕੇ ਸਾਨੂੰ ਬਹੁਤ ਦੁੱਖ ਹੋਇਆ ਹੈ।

ਦੱਸ ਦਈਏ ਕਿ, ਹਾਲਾਂਕਿ ਜੋਏ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਆਦਾ ਮੈਚ ਨਹੀਂ ਖੇਡਣ ਨੂੰ ਨਹੀਂ ਮਿਲੇ, ਪਰ ਉਨ੍ਹਾੰ ਨੇ ਘਰੇਲੂ ਕ੍ਰਿਕਟ 'ਚ ਬਹੁਤ ਨਾਮ ਕਮਾਇਆ। 126 ਪਹਿਲੇ ਦਰਜੇ ਦੇ ਮੈਚਾਂ ਵਿੱਚ, ਉਨ੍ਹਾਂ ਨੇ 29.94 ਦੀ ਔਸਤ ਨਾਲ 387 ਅਤੇ 168 ਲਿਸਟ ਏ ਮੈਚਾਂ ਵਿਚ 31.80 ਦੀ ਔਸਤ ਨਾਲ 173 ਵਿਕਟਾਂ ਲਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.