ਨਵੀਂ ਦਿੱਲੀ: ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਦੀ ਟੀਮ ਨੇ ਇੱਕ ਵਿਦੇਸ਼ੀ ਨਾਗਰਿਕ ਨੂੰ 106 ਕੈਪਸੂਲ ਸਣੇ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ੀ ਨਾਗਰਿਕ ਜ਼ੈਂਬੀਆ ਦਾ ਰਹਿਣ ਵਾਲਾ ਹੈ। ਉਹ ਜੋਹਨਸਬਰਗ ਤੋਂ ਦਿੱਲੀ ਆਇਆ ਸੀ।
ਦੱਸ ਦਈਏ ਕਿ ਕਸਟਮ ਵਿਭਾਗ ਦੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਇੱਕ ਵਿਦੇਸ਼ੀ ਵਿਅਕਤੀ ਨੂੰ ਏਅਰਪੋਰਟ ’ਤੇ ਰੋਕਿਆ, ਇਸ ਤੋਂ ਬਾਅਦ ਦਿੱਲੀ ਦੇ ਰਾਮ ਮਨੋਹਰ ਲੋਹਿਆ ਹਸਪਤਾਲ ’ਚ ਉਸਦਾ ਐਕਸ-ਰੇ ਕਰਵਾਇਆ ਗਿਆ। ਐਕਸ ਰੇ ਦੌਰਾਨ ਉਸਦੇ ਢਿੱਡ ਅੰਦਰੋ ਹਲਕੇ ਪੀਲੇ ਰੰਗ ਦੇ ਕੈਪਸੂਲ ਨਜਰ ਆਏ। ਜਿਸ ਨੂੰ ਦਵਾਈ ਦੇ ਜਰੀਏ ਕੱਢਿਆ ਗਿਆ ਤਾਂ ਕੁੱਲ 106 ਕੈਪਸੁਲ ਕੱਢੇ ਗਏ। ਜਿਨ੍ਹਾਂ ’ਚ 1052 ਗ੍ਰਾਮ ਪਾਉਂਡਰ ਮਿਲਿਆ ਹੈ। ਜਿਸ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਬਰਾਮਦ ਹੋਇਆ ਪਾਉਂਡਰ ਹੈਰੋਇਨ ਹੈ।
ਕਸਟਮ ਦੇ ਮੁਤਾਬਿਕ ਇੰਟਰਨੈਸ਼ਨਲ ਮਾਰਕਿਟ ’ਚ 7 ਕਰੋੜ 36 ਲੱਖ ਰੁਪਏ ਦੱਸੇ ਜਾ ਰਹੇ ਹਨ। ਇਸ ਵਿਦੇਸ਼ੀ ਨਾਗਰਿਕ ਦੇ ਖਿਲਾਫ ਐਨਡੀਪੀਐਸ ਐਕਟ ਸਣੇ ਵੱਖ-ਵੱਖ ਧਾਰਾਵਾਂ ਦੇ ਮਾਮਲੇ ਦਰਜ ਕਰ ਲਿਆ ਗਿਆ ਹੈ। ਉਸਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਦਿੱਲੀ: ਬਸੰਤ ਵਿਹਾਰ ਵਿੱਚ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਦਾ ਕਤਲ