ਬੰਗਲੁਰੂ: ਭਾਰਤ ਦੇ ਪੀਐਸਐਲਵੀ (ਪੋਲਰ ਸੈਟੇਲਾਈਟ ਲਾਂਚ ਵਹੀਕਲ) ਸੀ -55 ਰਾਹੀ ਬ੍ਰਾਜ਼ੀਲ ਦੇ ਐਮਾਜ਼ੋਨਿਆ -1 ਅਤੇ 18 ਹੋਰ ਉਪਗ੍ਰਹਾਂ ਦਾ ਐਤਵਾਰ ਨੂੰ ਇਥੇ ਸ੍ਰੀਰਿਕੋਟਾ ਅੰਤ-ਰਾਸ਼ਟਰੀ ਕੇਂਦਰ ਦਾ ਸਫਲ ਪ੍ਰੀਖਣ ਕੀਤਾ ਗਿਆ। ਇਨ੍ਹਾਂ 'ਚ ਪੰਚ ਉਪਗ੍ਰਹਿ ਵਿਦਿਆਰਥੀ ਬਣਾਏ ਗਏ ਹਨ।
ਇਨ੍ਹਾਂ ਛੋਟੇ ਉਪਗ੍ਰਹਾਂ ਵਿੱਚ ਚੇਨਈ ਸਥਿਤ ਸਪੇਸ ਕਿਡਜ਼ ਇੰਡੀਆ ਵੱਲੋਂ ਨਿਰਮਿਤ 'ਸਤੀਸ਼ ਧਵਨ ਸੈਟੇਲਾਈਟ (ਐਸਡੀਸੈਟ) ਵੀ ਸ਼ਾਮਲ ਹੈ ਜੋ ਤਿੰਨ ਉਪਗ੍ਰਹਾਂ ਯੁਨੀਟੀਸੈਟ ਤੇ ਟੈਕਨੋਲੋਜੀ ਪ੍ਰਦਰਸ਼ਨੀ ਇਕਿਤਾ ਸੈੱਟ ਅਤੇ ਟੈਕਨੋਲੋਜੀ ਪ੍ਰਦਰਸ਼ਨੀ ਸੈਟੇਲਾਈਟ 'ਸਿੰਧੂਨੇਤਰਾ' ਦਾ ਸੁਮੇਲ ਹੈ।
ਤਿੰਨ ਉਪਗ੍ਰਹਿ (ਯੁਨੀਟੀ ਸੈੱਟ) ਜੈਪਿਅਰ ਇੰਸਟੀਚਿਊਟ ਆਫ਼ ਟੈਕਨੋਲੋਜੀ, ਸ੍ਰੀਪੇਰੁਮਬਦੂਰ (ਜੇਆਈਐੱਸਐੱਸਟੀ), ਜੀਐਚ ਰਾਏਸੋਨੀ ਕਾਲਜ ਆਫ਼ ਇੰਜੀਨੀਅਰਿੰਗ, ਨਾਗਪੁਰ (ਜੀ.ਐਚ.ਆਰ.ਸੀ. ਐੱਸ.ਟੀ.) ਅਤੇ ਸ੍ਰੀ ਸ਼ਕਤੀ ਇੰਟੀਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਕੋਇੰਬਟੂਰ (ਸ਼੍ਰੀ ਸ਼ਕਤੀ ਐਸ.ਏ.ਟੀ.) ਦੇ ਵਿੱਚ ਸਾਂਝੇ ਵਿਕਾਸ ਅਧੀਨ ਤਹਿਤ ਡਿਜਾਇਨ ਲਈ ਬਣਾਇਆ ਗਿਆ ਹੈ।
ਬੰਗਲੌਰ ਦੇ ਮੁੱਖ ਦਫਤਰ ਵਿੱਚ ਇੱਕ ਇਸਰੋ ਅਧਿਕਾਰੀ ਨੇ ਕਿਹਾ ਕਿ 'ਯੂਨਿਟੀ ਸੈੱਟ ਦਾ ਉਦੇਸ਼ ਰੇਡੀਓ ਰੀਲੇਅ ਸੇਵਾਵਾਂ ਪ੍ਰਦਾਨ ਕਰਨਾ ਹੈ।'
ਐਸਡੀਸੈਟ ਇੱਕ ਨੈਨੋ ਸੈਟੇਲਾਈਟ ਹੈ ਜਿਸ ਦਾ ਉਦੇਸ਼ ਰੇਡੀਏਸ਼ਨ ਪੱਧਰਾਂ/ਪੁਲਾੜ ਮੌਸਮ ਦਾ ਅਧਿਐਨ ਕਰਨਾ ਅਤੇ ਲੰਬੀ ਦੂਰੀ ਦੀਆਂ ਸੰਚਾਰ ਟੈਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਹੈ।
ਸਿੰਧੂਨੇਤਰਾ ਨੂੰ ਬੈਂਗਲੁਰੂ ਸਥਿਤ ਪੀਈਐਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੇ ਅਧੀਨ ਵਿਕਸਤ ਕੀਤਾ ਗਿਆ ਹੈ। ਇਸ ਦੇ ਲਈ ਰਿਸਰਚ ਸੈਂਟਰ ਇਮਰਤ ਵੱਲੋਂ 2.2 ਕਰੋੜ ਰੁਪਏ ਦਾ ਇਕਰਾਰਨਾਮਾ ਦਿੱਤਾ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਡੀਆਰਡੀਓ ਦਾ ਇਹ ਪ੍ਰਾਜੈਕਟ ਸੈਟੇਲਾਈਟ ਇਮੇਜਿੰਗ ਦੇ ਜ਼ਰੀਏ ਸ਼ੱਕੀ ਜਹਾਜ਼ਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ।