ETV Bharat / bharat

5 ਮਹੀਨੇ ਦੀ ਇਸ ਗਰਭਵਤੀ ਡੀਐੱਸਪੀ ਦੇ ਜਜ਼ਬੇ ਨੂੰ ਸਲਾਮ.... ਦੋਖੇ ਕੋਰੋਨਾ ਕਾਲ ਕਿਵੇਂ ਨਿਭਾ ਰਹੀ ਡਿਉਟੀ - pregnant dsp shilpa

ਕੋਰੋਨਾ ਦੇ ਸੰਕ੍ਰਮਣ ਨੂੰ ਰੋਕਣ ਲਈ ਫ੍ਰੰਟਲਾਈਨ ਵਾਰੀਅਰਜ਼ ਫਰਿਸ਼ਤਿਆਂ ਵਾਂਗ ਕੰਮ ਕਰ ਰਹੇ ਹਨ। ਚਾਹੇ ਡਾਕਟਰ ਜਾ ਪੁਲਿਸ ਕਰਮਚਾਰੀ ਹੋਣ ਜਾ ਫੇਰ ਸਫ਼ਾਈ ਕਰਮਚਾਰੀ ਸਾਰੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਅਤੇ ਸੂਬਿਆਂ ਦੀ ਸਿਹਤ ਸੁਧਾਰਨ ’ਚ ਲੱਗੇ ਹੋਏ ਹਨ। E TV ਭਾਰਤ ’ਤੇ ਮਿਲੋ ਅਜਿਹੇ ਵਾਰੀਅਰ ਸ਼ਿਲਪਾ ਸਾਹੂ ਨਾਲ, ਜੋ ਦੰਤੇਸ਼ਵਰੀ ਮਹਿਲਾ ਕਮਾਂਡੋ ਦੀ ਡੀਐੱਸਪੀ ਹਨ ਅਤੇ ਸੜਕਾਂ ’ਤੇ ਲੋਕਾਂ ਦੀ ਮਦਦ ਕਰ ਰਹੀ ਹੈ।

ਡੀਐੱਸਪੀ ਸਾਹੂ
ਡੀਐੱਸਪੀ ਸਾਹੂ
author img

By

Published : Apr 20, 2021, 8:00 PM IST

ਦੰਤੇਵਾੜਾ: ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਫ਼੍ਰੰਟ ਲਾਈਨ ਵਰਕਜ਼ ਜੀ ਜਾਨ ਤੋਂ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਇੱਕ ਹੈ ਦੰਤੇਸ਼ਵਰੀ ਮਹਿਲਾ ਕਮਾਂਡੋ ਦੀ ਡੀਐੱਸਪੀ ਸ਼ਿਲਪਾ ਸਾਹੂ, ਸ਼ਿਲਪਾ 5 ਮਹੀਨੇ ਦੀ ਗਰਭਵਤੀ ਹੈ, ਪਰ ਸੜਕ ’ਤੇ ਆਕੇ ਬਾਰ ਘੁੰਮਣ ਵਾਲਿਆਂ ਨੂੰ ਘਰ ’ਤੇ ਰਹਿਣ ਦੀ ਸਲਾਹ ਦੇ ਰਹੀ ਹੈ। ਜਿਸ ਸਮੇਂ ਉਨ੍ਹਾਂ ਨੂੰ ਘਰ ’ਚ ਆਰਾਮ ਕਰਨਾ ਚਾਹੀਦਾ ਹੈ, ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਉਹ ਉਸ ਸਮੇਂ ਸਮਾਜ ਦੀ ਸਿਹਤ ਸੁਧਾਰਣ ਲਈ ਬਾਹਰ ਨਿਕਲ ਪਈ ਹੈ। ਹੱਥ ’ਚ ਡੰਡਾ ਲੈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਨ੍ਹਾਂ ਨੂੰ ਮਾਸਕ ਲਗਾਉਣਾ ਚਾਹੀਦਾ ਹੈ ਅਤੇ ਬਾਹਰ ਨਾ ਨਿਕਲਣਾ ਉਨ੍ਹਾਂ ਲਈ ਕਿੰਨਾ ਜਰੂਰੀ ਹੈ।

5 ਮਹੀਨੇ ਦੀ ਇਸ ਗਰਭਵਤੀ ਡੀਐੱਸਪੀ ਦੇ ਜਜ਼ਬੇ ਨੂੰ ਸਲਾਮ.... ਦੋਖੇ ਕੋਰੋਨਾ ਕਾਲ ਕਿਵੇਂ ਨਿਭਾ ਰਹੀ ਡਿਉਟੀ

ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਤਾਲਾਬੰਦੀ ਕੀਤੀ ਹੋਈ ਹੈ। ਲੋਕਾਂ ਨੂੰ ਘਰ ’ਚ ਰਹਿਣ ਲਈ ਕਹਿਣ ਵਾਸਤੇ ਪੁਲਿਸ ਅਮਲਾ ਮੈਦਾਨ ’ਚ ਹੈ। ਚੌਕਾਂ ਚੌਰਾਹਿਆਂ ’ਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਆਪਣੀ ਟੀਮ ਨਾਲ ਮੌਜੂਦ ਰਹਿ ਕੇ DSP ਸ਼ਿਲਪਾ ਸਾਹੂ ਨੇ ਮਾਸਕ ਨਾ ਲਗਾਉਣ ਵਾਲਿਆਂ ਤੇ ਬਿਨ੍ਹਾ ਵਜ੍ਹਾ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ’ਚ ਚਲਾਣ ਕਰਕੇ ਕਾਰਵਾਈ ਕੀਤੀ। ਸ਼ਿਲਪਾ ਨੇ ਕਿਹਾ ਕਿ 'ਅਸੀਂ ਸੜਕਾਂ ’ਤੇ ਹਾਂ ਤਾਂ ਕਿ ਤੁਸੀਂ ਸੁਰੱਖਿਅਤ ਰਹੋ, ਇਸ ਗੱਲ ਨੂੰ ਸਮਝੋ।'

ਘਰ ਰਹੋ, ਸੁਰੱਖਿਅਤ ਰਹੋ: ਡੀਐੱਸਪੀ ਸਾਹੂ

ਸ਼ਿਲਪਾ ਸਾਹੂ ਨੇ ਕਿਹਾ ਕਿ ਉਹ ਗਰਭਅਵਸਥਾ ’ਚ ਸਟਾਫ਼ ਦੇ ਕਰਮਚਾਰੀਆਂ ਨਾਲ ਇਸ ਕਰਕੇ ਹਨ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਕਿੰਨੇ ਯਤਨ ਕੀਤੇ ਜਾ ਰਹੇ ਹਨ। ਡੀਐੱਸਪੀ ਨੇ ਕਿਹਾ ਕਿ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘਰ ’ਚ ਰਹਿਣ ਅਤੇ ਸੁਰੱਖਿਅਤ ਰਹਿਣ। ਉਹ ਦੱਸਦੀ ਹੈ ਕਿ ਪੁਲਿਸ ਚੌਂਕ-ਚੌਰਾਹਿਆਂ ’ਤੇ ਇਸ ਲਈ ਤੈਨਾਤ ਹੈ ਕਿ ਕੋਰੋਨਾ ਦੇ ਸੰਕ੍ਰਮਣ ਨੂੰ ਰੋਕਿਆ ਜਾ ਸਕੇ। ਦੇਸ਼ ਦੇ ਸੂਬਿਆਂ ’ਚ ਕੋਰੋਨਾ ਦਾ ਸੰਕ੍ਰਮਣ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹਰ ਰੋਜ਼ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਬਸਤਰ ਸੰਭਾਗ ਦੇ ਸਾਰੇ ਜ਼ਿਲ੍ਹਿਆਂ ’ਚ ਤਾਲਾਬੰਦੀ ਕੀਤੀ ਗਈ ਹੈ, ਜਿਸ ਨਾਲ ਸੰਕ੍ਰਮਣ ਨੂੰ ਰੋਕਿਆ ਜਾ ਸਕੇ।

ਦੰਤੇਵਾੜਾ ਜ਼ਿਲ੍ਹੇ ਦਾ 10 ਦਿਨਾਂ ਦਾ ਡਾਟਾ

ਦਿਨਾਂਕਨਵੇਂ ਮਰੀਜ਼ਕੁੱਲ ਮਰੀਜ਼ਮੌਤਾਂ
18 ਅਪ੍ਰੈਲ394740
17 ਅਪ੍ਰੈਲ544680
16 ਅਪ੍ਰੈਲ484450
15 ਅਪ੍ਰੈਲ574190
14 ਅਪ੍ਰੈਲ434000
13 ਅਪ੍ਰੈਲ673890
12 ਅਪ੍ਰੈਲ273320
11 ਅਪ੍ਰੈਲ583151
10 ਅਪ੍ਰੈਲ412650

ਇਸ ਤੋਂ ਇਲਾਵਾ ਜਨਵਰੀ ਤੋਂ ਹੁਣ ਤੱਕ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਸ ਸਾਲ ਜਨਵਰੀ, ਫ਼ਰਵਰੀ ਅਤੇ ਮਾਰਚ ’ਚ ਕੇਸਾਂ ਦੀ ਜੋ ਗਿਣਤੀ 20 ਤੋਂ 40 ਤੱਕ ਸੀ, ਉਹ 19 ਅਪ੍ਰੈਲ ਤੋਂ ਬਾਅਦ ਵੱਧ ਕੇ 474 ਹੋ ਗਈ ਹੈ। ਜਨਵਰੀ ਦੇ ਮੁਕਾਬਲੇ ਕਰੀਬ 30 ਗੁਣਾ ਮਰੀਜ਼ ਅਪ੍ਰੈਲ ’ਚ ਵਧੇ ਹਨ। ਹਾਂਲਾਕਿ ਰਾਹਤ ਦੀ ਖ਼ਬਰ ਇਹ ਹੈ ਕਿ ਚਾਰ ਮਹੀਨਿਆਂ ਦੌਰਾਨ ਮੌਤ ਦਰ ਜ਼ੀਰੋ ਹੈ ਅਤੇ ਸਾਰੇ ਮਰੀਜ਼ ਸਿਹਤਮੰਦ ਹਨ।

ਮਹੀਨਾਐਕਟਿਵ ਮਰੀਜ਼
19 ਅਪ੍ਰੈਲ 2021474
31 ਮਾਰਚ 202139
28 ਫ਼ਰਵਰੀ 202118
31 ਜਨਵਰੀ 202116

ਛੱਤੀਸਗੜ੍ਹ ’ਚ ਕਈ ਅਜਿਹੇ ਵਾਰੀਅਰ ਹਨ, ਜੋ ਆਪਣੀ ਜਾਨ ਜੋਖ਼ਿਮ ’ਚ ਪਾ ਕੇ ਦੂਜਿਆਂ ਦੀ ਜਾਨ ਬਚਾ ਰਹੇ ਹਨ। ਬੁੱਧਵਾਰ ਨੂੰ ਅਸੀ ਤੁਹਾਨੂੰ ਰਾਏਪੁਰ ਦੇ ਦੋ ਨੌਜਵਾਨਾਂ ਨਾਲ ਮਿਲਾਇਆ ਸੀ, ਜੋ ਕਾਰ ਨੂੰ ਐਬੂਲੈਂਸ ਬਣਾ ਕੇ ਮਰੀਜ਼ਾਂ ਨੂ ਹਸਪਤਾਲ ਪਹੁੰਚਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.