ਬਿਹਾਰ: ਸੁਪੌਲ ਜ਼ਿਲ੍ਹੇ ਵਿਚੋਂ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਪਰਿਵਾਰ ਦੇ ਪੰਜ ਲੋਕਾਂ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਘਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਮਿਸ਼ਰੀ ਲਾਲ ਸਾਹ ਦੇ ਪੂਰੇ ਪਰਿਵਾਰ ਨੇ ਖੁਦਕੁਸ਼ੀ ਕਰ ਲਈ। ਸਾਰੇ ਪਰਿਵਾਰ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮਰਨ ਵਾਲਿਆਂ 'ਚ ਮਾਂ, ਪਿਤਾ, ਦੋ ਧੀਆਂ ਅਤੇ ਇੱਕ ਪੁੱਤਰ ਸ਼ਾਮਲ ਹਨ। ਮਾਮਲਾ ਰਾਘੋਪੁਰ ਥਾਣੇ ਦੇ ਗੜ੍ਹੀ ਪਿੰਡ ਦੇ ਵਾਰਡ 12 ਦਾ ਹੈ।
ਘਰ ਤੋਂ ਬਦਬੂ ਆਉਣ ਤੋਂ ਬਾਅਦ ਹੀ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਆਖਰੀ ਵਾਰ ਪਿਛਲੇ ਸ਼ਨੀਵਾਰ ਨੂੰ ਦੇਖਿਆ ਗਿਆ ਸੀ।
ਪੁਲਿਸ ਵਲੋਂ ਜਾਂਚ ਜਾਰੀ
ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਘੋਪੁਰ ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟ ਗਈ। ਐਸ.ਪੀ ਮਨੋਜ ਕੁਮਾਰ ਵੀ ਮੌਕੇ ‘ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਐਫ.ਐਸ.ਐਲ ਦੀ ਟੀਮ ਨੂੰ ਜਾਂਚ ਸੌਂਪ ਦਿੱਤੀ ਗਈ ਹੈ।
ਕੋਲਾ ਵੇਚ ਕਰਦਾ ਸੀ ਗੁਜ਼ਾਰਾ
ਮ੍ਰਿਤਕਾਂ ਬਾਰੇ ਦੱਸਿਆ ਜਾਂਦਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਪਰਿਵਾਰ ਆਪਣੀ ਜੱਦੀ ਜ਼ਮੀਨ ਨੂੰ ਵੇਚ ਕੇ ਗੁਜ਼ਾਰਾ ਕਰਦਾ ਆ ਰਿਹਾ ਸੀ। ਕਦੇ-ਕਦੇ ਕੋਲਾ ਵੇਚਣ ਦਾ ਛੋਟਾ ਕਾਰੋਬਾਰ ਵੀ ਕਰਦਾ ਸੀ। ਇਹ ਪਰਿਵਾਰ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਾਸੀਆਂ ਤੋਂ ਅਲੱਗ-ਅਲੱਗ ਰਹਿ ਗਿਆ ਸੀ।
ਇਹ ਵੀ ਪੜ੍ਹੋ:ਆਰਥਿਕ ਤੰਗੀ ਨਾਲ ਜੁਝ ਰਿਹਾ ਬਹੁ-ਕਲਾਵਾਂ ਦਾ ਮਾਲਕ ਮੂਰਤੀਕਾਰ ਗੁਰਮੇਲ ਸਿੰਘ