ETV Bharat / bharat

'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਪਹੁੰਚੀ ਦਿੱਲੀ, ਚੰਡੀਗੜ੍ਹ ਸਣੇ 13 ਸ਼ਹਿਰਾਂ 'ਚ ਹੋਵੇਗੀ ਸਪਲਾਈ - ਕੋਰੋਨਾ ਵਾਇਰਸ

'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਮਹਾਰਾਸ਼ਟਰ ਦੇ ਪੁਣੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਰਵਾਨਾ ਹੋ ਚੁੱਕੀ ਹੈ। ਇਹ ਦੇਸ਼ ਭਰ ਦੇ 13 ਸ਼ਹਿਰਾਂ 'ਚ ਸਪਲਾਈ ਹੋਵੇਗੀ।

'ਕੋਵਿਸ਼ਿਲਡ’ ਟੀਕੇ ਦੀ  ਸਪਲਾਈ
'ਕੋਵਿਸ਼ਿਲਡ’ ਟੀਕੇ ਦੀ ਸਪਲਾਈ
author img

By

Published : Jan 12, 2021, 2:05 PM IST

ਪੁਣੇ: ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਭਾਰਤ 'ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਭਾਵੇਂ 16 ਜਨਵਰੀ ਤੋਂ ਸ਼ੁਰੂ ਹੋਵੇਗਾ, ਪਰ ਕੋਰੋਨਾ ਵਾਇਰਸ ਨਾਲ ਜੰਗ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਚੁੱਕੀ ਹੈ। ਮੰਗਲਵਾਰ ਨੂੰ ਕੋਵਿਸ਼ਿਲਡ ਟੀਕੇ ਦੀ ਪਹਿਲੀ ਪੇਖ ਮਹਾਰਾਸ਼ਟਰ ਦੇ ਪੁਣੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਰਵਾਨਾ ਹੋ ਚੁੱਕੀ ਹੈ।

'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਪਹੁੰਚੀ ਦਿੱਲੀ,

'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਦੇਸ਼ ਭਰ ਦੇ 13 ਸ਼ਹਿਰਾਂ 'ਚ ਸਪਲਾਈ ਹੋਵੇਗੀ। 'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਦਿੱਲੀ ਸਣੇ ਹੋਰਨਾਂ ਕਈ ਸੂਬਿਆਂ 'ਚ ਪਹੁੰਚ ਚੁੱਕੀ ਹੈ ਤੇ ਕੁੱਝ ਸੂਬਿਆਂ 'ਚ ਅੱਜ ਹੀ ਪਹੁੰਚਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਵੈਕਸੀਨ ਦੀ ਡਿਲਵਰੀ ਸਪਾਈਸਜੈਟ, ਗੋਏਅਰ, ਇੰਡੀਗੋ ਤੇ ਏਅਰ ਇੰਡੀਆ ਦੀ ਫਲਾਈਟਾਂ ਰਾਹੀਂ ਚੰਡੀਗਰ੍ਹ ਸਣੇ 13 ਸ਼ਹਿਰਾਂ 'ਚ ਕੀਤੀ ਜਾ ਰਹੀ ਹੈ।

'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਪਹੁੰਚੀ ਦਿੱਲੀ

'ਕੋਵਿਸ਼ਿਲਡ’ ਟੀਕਾ
'ਕੋਵਿਸ਼ਿਲਡ’ ਟੀਕਾ

'ਕੋਵਿਸ਼ਿਲਡ’ ਟੀਕੇ ਦੀ ਪਹਿਲੀ ਖੇਪ ਅੱਜ ਸਵੇਰੇ ਦਿੱਲੀ ਪਹੁੰਚੀ। ਕੋਵੀਸ਼ਿਲਡ ਟੀਕਾ ਲੈ ਕੇ ਜਾਣ ਵਾਲੇ ਤਿੰਨ ਟਰੱਕ ਭਾਰਤ ਦੇ ਪੁਣੇ ਸੀਰਮ ਇੰਸਟੀਚਿਊਟ ਤੋਂ ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ। ਏਅਰਪੋਰਟ ਤੋਂ ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਟੀਕੇ ਸਪਲਾਈ ਕੀਤੇ ਜਾ ਰਹੇ ਹਨ। ਕੋਵਿਸ਼ਿਲਡ ਟੀਕੇ ਨੂੰ ਪੁਣੇ ਤੋਂ ਤਿੰਨ ਡਿਗਰੀ ਦੇ ਤਾਪਮਾਨ 'ਤੇ ਦਿੱਲੀ ਭੇਜਿਆ ਗਿਆ ਸੀ।ਜਿੱਥੋਂ ਸਪਾਈਸਜੈਟ ਦੀ ਉਡਾਨ ਦਿੱਲੀ ਪਹੁੰਚੀ। ਸਪਾਈਸ ਜੈਟ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਉਡਾਣ ਸਵੇਰੇ ਕੋਰੋਨਾ ਟੀਕੇ ਦੀ ਪਹਿਲੀ ਖੇਪ ਨਾਲ ਦਿੱਲੀ ਪਹੁੰਚੀ। ਪੁਣੇ ਤੋਂ ਦਿੱਲੀ ਜਾਣ ਵਾਲੇ 'ਕੋਵਿਸ਼ਿਲਡ' ਦੇ ਪਹਿਲੇ ਸਮੂਹ ਦੇ 34 ਬਕਸੇ ਹਨ, ਜੋ 1088 ਕਿੱਲੋਗ੍ਰਾਮ ਦੇ ਹਨ। ਇਹ ਟੀਕਾ ਅੱਜ ਦਿੱਲੀ ਤੋਂ ਇਲਾਵਾ ਦੇਸ਼ ਦੀਆਂ 12 ਵੱਖ ਵੱਖ ਥਾਵਾਂ ਤੇ ਸੱਤ ਹੋਰ ਉਡਾਣਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ।

'ਕੋਵਿਸ਼ਿਲਡ’ ਟੀਕਾ
'ਕੋਵਿਸ਼ਿਲਡ’ ਟੀਕਾ

ਕਿਥੇ-ਕਿਥੇ ਸਪਲਾਈ ਹੋਵੇਗੀ ਕੋਵਿਸ਼ਿਲਡ’ ਟੀਕੇ ਦੀ ਖੇਪ

ਕੋਵਿਸ਼ਿਲਡ’ ਟੀਕੇ ਦੀ ਖੇਪ ਦਿੱਲੀ, ਅਹਿਮਦਾਬਾਦ, ਕੋਲਕਾਤਾ, ਚੇਨਈ, ਬੰਗਲੁਰੂ, ਕਰਨਾਲ, ਹੈਦਰਾਬਾਦ, ਵਿਜੇਵਾੜਾ, ਗੁਹਾਟੀ, ਲਖਨਊ ਚੰਡੀਗੜ੍ਹ ਅਤੇ ਭੁਵਨੇਸ਼ਵਰ ਸਪਲਾਈ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਸੰਸਥਾ ਵੱਲੋਂ ਕੋਵਿਸ਼ਿਲਡ’ ਟੀਕੇ ਦੀ ਖੇਪ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਇੱਕ ਪੂਜਾ ਵੀ ਕੀਤੀ ਗਈ ਸੀ। ਹਵਾਈ ਅੱਡੇ ਤੋਂ ਦੇਸ਼ ਭਰ ਦੀਆਂ 13 ਥਾਵਾਂ 'ਤੇ ਟੀਕੇ ਭੇਜੇ ਜਾ ਰਹੇ ਹਨ। ਟਰੱਕ 'ਚ 478 ਕੋਚ ਸਨ ਅਤੇ ਹਰੇਕ ਡੱਬੇ ਦਾ ਭਾਰ 32 ਕਿਲੋ ਹੈ। ਪਹਿਲੇ ਬੈਚ ਦੀ ਇੱਕ ਖੇਪ ਵੀ ਏਅਰ ਕਾਰਗੋ ਕੈਰੀਅਰ ਰਾਹੀਂ ਅਹਿਮਦਾਬਾਦ ਭੇਜੀ ਜਾਏਗੀ।ਇਹ ਟੀਕੇ ਨੌਂ ਹਵਾਈ ਅੱਡੇ ਤੋਂ ਅੱਠ ਵਪਾਰਕ ਉਡਾਣਾਂ ਰਾਹੀਂ ਦੋ ਵਪਾਰਕ ਜਹਾਜ਼ਾਂ ਸਣੇ ਭੇਜੇ ਜਾਣਗੇ। ਇੱਕ ਕਾਰਗੋ ਜਹਾਜ਼ ਹੈਦਰਾਬਾਦ, ਵਿਜੇਵਾੜਾ, ਭੁਵਨੇਸ਼ਵਰ ਜਾਵੇਗਾ ਅਤੇ ਦੂਜਾ ਕਾਰਗੋ ਜਹਾਜ਼ ਕੋਲਕਾਤਾ ਅਤੇ ਗੁਹਾਟੀ ਜਾਵੇਗਾ।

ਟੀਕੇ ਲੈ ਜਾਣ ਲਈ 'ਕੁੱਲ-ਐਕਸ ਕੋਲਡ ਚੇਨ ਲਿਮਟਿਡ' ਸੰਸਥਾ ਦੇ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਪੁਣੇ ਹਵਾਈ ਅੱਡੇ ਤੋਂ ਟੀਕੇ ਦੀ ਹਵਾਈ ਆਵਾਜਾਈ ਨੂੰ ਨਿਸ਼ਚਤ ਕਰਨ ਵਾਲੀ ਕੰਪਨੀ ਐਸਬੀ ਲੌਜਿਸਟਿਕ ਦੇ ਐਮਡੀ ਸੰਦੀਪ ਭੋਸਲੇ ਨੇ ਕਿਹਾ ਕਿ ਕੁੱਲ ਅੱਠ ਉਡਾਣਾਂ ਅੱਜ ਕੋਵਿਸ਼ਿਲਡ ਟੀਕਾ ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 13 ਵੱਖ ਵੱਖ ਥਾਵਾਂ ਤੇ ਲੈ ਕੇ ਜਾਣਗੀਆਂ। ਪਹਿਲੀ ਉਡਾਣ ਦਿੱਲੀ ਏਅਰਪੋਰਟ ਲਈ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਡੀਜੀਸੀਏ ਨੇ ਕੋਰੋਨਾ ਟੀਕਿਆਂ ਦੀ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.