ਨਵੀਂ ਦਿੱਲੀ: ਇੰਡੀਗੋ ਦੀ ਫਲਾਈਟ 'ਚ ਸਫਰ ਕਰਦੇ ਸਮੇਂ ਇਕ ਯਾਤਰੀ ਦੇ ਫੋਨ 'ਚ ਅੱਗ (fire broke out in a passenger's mobile phone) ਲੱਗ ਗਈ। ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ ਵੀਰਵਾਰ ਨੂੰ ਇੰਡੀਗੋ ਦੀ ਡਿਬਰੂਗੜ੍ਹ-ਦਿੱਲੀ ਫਲਾਈਟ 'ਚ ਇਕ ਯਾਤਰੀ ਦੇ ਮੋਬਾਇਲ ਫੋਨ 'ਚ ਅੱਗ ਲੱਗ ਗਈ ਪਰ ਕੈਬਿਨ ਕਰੂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਇਸ 'ਤੇ ਕਾਬੂ ਪਾ ਲਿਆ।
ਇਹ ਵੀ ਪੜੋ: ਇੱਕ ਰੁਪਏ ਲੀਟਰ ਪੈਟਰੋਲ ਲੈਣ ਲਈ ਇਕੱਠੀ ਹੋਈ ਭੀੜ, ਬੁਲਾਉਣੀ ਪਈ ਪੁਲਿਸ
ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਸੱਟ ਨਹੀਂ ਲੱਗੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ 6E 2037 ਡਿਬਰੂਗੜ੍ਹ ਤੋਂ ਦਿੱਲੀ ਜਾ ਰਹੀ ਸੀ ਜਦੋਂ ਚਾਲਕ ਦਲ ਦੇ ਇੱਕ ਮੈਂਬਰ ਨੇ ਯਾਤਰੀ ਦੇ ਫ਼ੋਨ ਵਿੱਚੋਂ ਚੰਗਿਆੜੀ ਅਤੇ ਧੂੰਆਂ ਨਿਕਲਦਾ ਦੇਖਿਆ। ਇਸ ਤੋਂ ਬਾਅਦ ਕੈਬਿਨ ਕਰੂ ਦੇ ਇਕ ਮੈਂਬਰ ਨੇ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਵੀਰਵਾਰ ਦੁਪਹਿਰ ਕਰੀਬ 12.45 ਵਜੇ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ।
ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ, "ਡਿਬਰੂਗੜ੍ਹ ਤੋਂ ਦਿੱਲੀ ਜਾ ਰਹੀ ਫਲਾਈਟ 6E 2037 ਵਿੱਚ ਇੱਕ ਮੋਬਾਈਲ ਡਿਵਾਈਸ ਤੋਂ ਧੂੰਆਂ ਨਿਕਲਣ ਦੀ ਘਟਨਾ ਵਾਪਰੀ। ਇੰਡੀਗੋ ਆਪਣੇ ਚਾਲਕ ਦਲ ਨੂੰ ਐਮਰਜੈਂਸੀ ਦੇ ਪ੍ਰਬੰਧਨ ਲਈ ਵਿਸ਼ੇਸ਼ ਸਿਖਲਾਈ ਦਿੰਦੀ ਹੈ ਅਤੇ ਉਨ੍ਹਾਂ ਨੇ ਐਮਰਜੈਂਸੀ ਨੂੰ ਜਲਦੀ ਕਾਬੂ ਵਿੱਚ ਲਿਆਇਆ।" ਇਸ ਘਟਨਾ ਕਾਰਨ ਯਾਤਰੀ ਜਾਂ ਇੰਡੀਗੋ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।