ਸ੍ਰੀਨਗਰ: ਨੈਸ਼ਨਲ ਕਾਨਫਰੰਸ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਰੌਸ਼ਨੀ ਸਕੀਮ ਦੇ ਲਾਭਪਾਤਰੀ ਨਹੀਂ ਸਨ ਅਤੇ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਬੇਬੁਨਿਆਦ ਹਨ।
ਪਾਰਟੀ ਦੇ ਬੁਲਾਰੇ ਇਮਰਾਨ ਨਬੀ ਡਾਰ ਨੇ ਕਿਹਾ ਕਿ ਸੂਤਰਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਫ਼ਾਰੂਕ ਅਬਦੁੱਲਾ ਰੌਸ਼ਨੀ ਸਕੀਮ ਦੇ ਲਾਭਪਾਤਰੀ ਹਨ, ਜੋ ਕਿ ਬਿਲਕੁਲ ਝੂਠੀ ਹੈ ਅਤੇ ਇਸ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਬਦੁੱਲਾ ਨੇ ਸ੍ਰੀਨਗਰ ਜਾਂ ਜੰਮੂ ਵਿਖੇ ਆਪਣੀ ਰਿਹਾਇਸ਼ ਉੱਤੇ ਰੌਸ਼ਨੀ ਯੋਜਨਾ ਦਾ ਲਾਭ ਨਹੀਂ ਲਿਆ ਹੈ ਅਤੇ ਜੋ ਵੀ ਕਹਿ ਰਿਹਾ ਹੈ, ਉਹ ਝੂਠ ਬੋਲ ਰਿਹਾ ਹੈ। ਇਸ ਕਹਾਣੀ ਨੂੰ ਬਣਾਉਣ ਲਈ ਫਾਰਮੂਲੇ ਦੀ ਵਰਤੋਂ ਕਰ ਰਹੇ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਕੋਲ ਪੇਸ਼ ਕਰਨ ਲਈ ਲੋੜੀਂਦੇ ਸਬੂਤ ਨਹੀਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੋਸ਼ ਲਾਇਆ ਸੀ ਕਿ ਫ਼ਾਰੂਕ ਅਬਦੁੱਲਾ ਨੇ ਇਸ ਤਹਿਤ ਜੰਮੂ-ਕਸ਼ਮੀਰ ਦੀ ਜੰਗਲ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। 1998 ਵਿੱਚ, ਉਨ੍ਹਾਂ ਨੇ 3 ਕਨਾਲਾਂ ਜ਼ਮੀਨ ਖ਼ਰੀਦੀ ਸੀ, ਜਦੋਂ ਕਿ ਉਨ੍ਹਾਂ ਨੇ 7 ਕਨਾਲਾਂ ਜ਼ਮੀਨ ਉੱਤੇ ਕਬਜ਼ਾ ਕੀਤਾ ਸੀ, ਜੋ ਜੰਗਲ ਦੀ ਜ਼ਮੀਨ ਅਤੇ ਸਰਕਾਰੀ ਜ਼ਮੀਨ ਸੀ। ਇਸ ਜ਼ਮੀਨ ਦੀ ਕੀਮਤ ਕਰੋੜਾਂ ਵਿੱਚ ਹੈ।
ਇਸ ਦੌਰਾਨ ਕੇਂਦਰੀ ਮੰਤਰੀ ਨੇ ਕਈ ਹੋਰ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪੂਰੇ ਘੁਟਾਲੇ ਵਿੱਚ ਫ਼ਾਰੂਕ ਅਬਦੁੱਲਾ ਦੀ ਭੈਣ ਸੁਰੈਇਆ ਰੌਸ਼ਨੀ ਸਕੀਮ ਤਹਿਤ 3 ਕਨਾਲਾਂ ਜ਼ਮੀਨਾਂ ਦੀ ਲਾਭਪਾਤਰੀ ਹੈ।