ਚੰਡੀਗੜ੍ਹ: ਲੰਮੀ ਤਕਰਾਰ ਤੋਂ ਬਾਅਦ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਆਖ਼ਰਕਾਰ ਕਿਸਾਨ ਅੰਦੋਲਨ ਮੁਲਤਵੀ (Farmer's movement suspended) ਕਰ ਦਿੱਤਾ। ਸਰਕਾਰ ਵੱਲੋਂ ਵੀਰਵਾਰ ਨੂੰ ਕਿਸਾਨਾਂ ਨੂੰ ਭੇਜੇ ਇੱਕ ਰਸਮੀ ਪੱਤਰ ਵਿੱਚ ਸਾਰੀਆਂ ਪ੍ਰਮੁੱਖ ਮੰਗਾਂ ਮੰਨ ਲਈਆਂ ਗਈਆਂ ਹਨ। ਸਰਕਾਰ ਨੇ ਕਿਸਾਨਾਂ ਵਿਰੁੱਧ ਦਰਜ ਕੇਸ (Cases Against Farmers) ਵਾਪਸ ਲੈਣ ਦੀ ਮੰਗ ਮੰਨ ਲਈ ਹੈ।
-
#WATCH | Delhi: Farmers celebrate the success of their protest against the 3 farm laws & other related issues at Tikri Border after the suspension of their year-long protest. pic.twitter.com/oFvn0cJxdz
— ANI (@ANI) December 11, 2021 " class="align-text-top noRightClick twitterSection" data="
">#WATCH | Delhi: Farmers celebrate the success of their protest against the 3 farm laws & other related issues at Tikri Border after the suspension of their year-long protest. pic.twitter.com/oFvn0cJxdz
— ANI (@ANI) December 11, 2021#WATCH | Delhi: Farmers celebrate the success of their protest against the 3 farm laws & other related issues at Tikri Border after the suspension of their year-long protest. pic.twitter.com/oFvn0cJxdz
— ANI (@ANI) December 11, 2021
ਸਰਹੱਦ ’ਤੇ ਹੋਵੇਗੀ ਫ਼ਤਿਹ ਅਰਦਾਸ
ਕਿਸਾਨ ਅੰਦੋਲਨ ਮੁਲਤਵੀ (Farmer's movement suspended) ਕਰਨ ਤੋਂ ਬਾਅਦ ਅੱਜ ਦਿੱਲੀ ਸਰਹੱਦ ’ਤੇ ਫ਼ਤਿਹ ਅਰਦਾਸ ਕਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਘਰ ਵਾਪਸੀ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਮੁਲਤਵੀ (Farmer's movement suspended) ਕਰਦੇ ਸਮੇਂ ਕਿਹਾ ਸੀ ਕਿ 300 ਸਾਲ ਬਾਅਦ ਖੋਇਆ ਹੋਇਆ ਇੱਕ ਪਰਿਵਾਰ ਆਪਸ ਵਿੱਚ ਮਿਲਿਆ, ਬਾਕੀ ਰਹੀ ਗੱਲ ਲੜਾਈ ਦੀ ਇਸ 'ਚ ਤਾਂ ਹਾਰ ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਵੀ ਇਸੇ ਤਰ੍ਹਾਂ ਇੱਕਜੁੱਟ ਹੋਕੇ ਹੀ ਬਣਾਈ ਜਾਵੇਗੀ।
ਉਨ੍ਹਾਂ ਨੇ ਕਿਹਾ 11 ਤਾਰੀਖ਼ ਨੂੰ ਸਾਰੇ ਹੀ ਕਿਸਾਨ ਢੋਲਾਂ ਦੇ ਨਾਲ ਘਰ ਵਾਪਸੀ ਕਰਨਗੇ, ਪਰ ਘਰ ਜਾਣ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾਣਗੇ। ਉਨ੍ਹਾਂ ਕਿਹਾ ਕਿ 11 ਤਾਰੀਖ਼ ਨੂੰ ਲੋਕ ਖੁਸ਼ੀ ਮਨਾ ਕੇ ਇੱਥੋਂ ਜਾਣਗੇ। ਉਨ੍ਹਾਂ ਕਿਹਾ ਕਿ ਜੋ ਬਾਰਡਰਾਂ ਤੇ ਮੋਰਚੇ ਲੱਗੇ ਹੋਏ ਹਨ ਉਹ ਹਟਾਏ ਜਾਣਗੇ, ਪਰ ਟੋਲ ਪਲਾਜੇ ਇਸ ਤੋਂ 2 ਦਿਨ ਬਾਅਦ ਖੋਲ੍ਹੇ ਜਾਣਗੇ।
ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ
ਖੇਤੀ ਬਿੱਲ ਵਿਰੁੱਧ ਕਿਸਾਨਾਂ ਦਾ ਅੰਦੋਲਨ (Farmers' Movement Against Agriculture Bill) 9 ਅਗਸਤ 2020 ਤੋਂ ਸ਼ੁਰੂ ਹੋਇਆ ਸੀ। ਸਤੰਬਰ 2020 ਵਿੱਚ ਸੰਸਦ ਵੱਲੋਂ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅੰਦੋਲਨ ਤੇਜ਼ ਹੋ ਗਿਆ। ਨਵੰਬਰ ਵਿੱਚ ਕਿਸਾਨ ਦਿੱਲੀ ਬਾਰਡਰ 'ਤੇ ਜੰਮ ਗਏ। ਇਸ ਸਮੇਂ ਕਿਸਾਨਾਂ ਨੇ ਤਿੰਨੋਂ ਖੇਤੀ ਬਿੱਲ ਰੱਦ ਕਰਨ, ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ, ਪਰਾਲੀ ਸਾੜਨ ਦੇ ਮਾਮਲੇ ਨੂੰ ਵਾਪਸ ਲੈਣ, ਬਿਜਲੀ ਆਰਡੀਨੈਂਸ 2020 ਨੂੰ ਰੱਦ ਕਰਨ, ਅੰਦੋਲਨ ਦੌਰਾਨ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ।
-
Protesting farmers take down their tents at Ghazipur border (Delhi-UP border) as they prepare to return to their homes following the announcement of the suspension of their year-long protest. pic.twitter.com/mSAWOc2WOz
— ANI UP (@ANINewsUP) December 11, 2021 " class="align-text-top noRightClick twitterSection" data="
">Protesting farmers take down their tents at Ghazipur border (Delhi-UP border) as they prepare to return to their homes following the announcement of the suspension of their year-long protest. pic.twitter.com/mSAWOc2WOz
— ANI UP (@ANINewsUP) December 11, 2021Protesting farmers take down their tents at Ghazipur border (Delhi-UP border) as they prepare to return to their homes following the announcement of the suspension of their year-long protest. pic.twitter.com/mSAWOc2WOz
— ANI UP (@ANINewsUP) December 11, 2021
ਇਹ ਵੀ ਪੜੋ: ਦਿੱਲੀ 'ਚ 15 ਜਨਵਰੀ ਨੂੰ ਕੀਤੀ ਜਾਵੇਗੀ ਰੀਵਿਊ ਮੀਟਿੰਗ : ਸਿਰਸਾ
ਕੇਂਦਰ ਵਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ (Farmers return home) ਹੋਣ ਜਾ ਰਹੀ ਹੈ। ਇਸ ਨੂੰ ਲੈਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ (Farmer Leader Baldev Singh Sirsa) ਨੇ ਕਿਹਾ ਕਿ ਕਿਸਾਨਾਂ ਦਾ ਜਸ਼ਨ ਦੇ ਵਾਂਗ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਕੇਂਦਰ ਦੀ ਅੜ ਭੰਨੀ (Stubbornness of the center) ਗਈ ਹੈ ਤਾਂ ਹੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਵਲੋਂ ਮੰਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਬਹੁਤ ਪਹਿਲਾ ਲੈ ਲੈਣਾ ਚਾਹੀਦਾ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਜਲਦ ਹੀ ਪੰਜਾਬ 'ਚ ਲੱਗੇ ਕਿਸਾਨਾਂ ਦੇ ਧਰਨੇ (Dharnas of farmers in Punjab) ਵੀ ਚੁੱਕ ਲਏ ਜਾਣਗੇ। ਇਸ ਦੇ ਨਾਲ ਹੀ ਸੰਘਰਸ਼ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਹਰ ਸੰਭਣ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਲਈ ਜ਼ੋਰ ਵੀ ਪਾਇਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਹਾਲੇ ਐੱਮ.ਐੱਸ.ਪੀ ਲਈ ਸੰਘਰਸ਼ ਕਰਨਾ ਹੀ ਪਵੇਗਾ। ਇਸ ਲਈ 15 ਜਨਵਰੀ ਨੂੰ ਦਿੱਲੀ 'ਚ ਰੀਵਿਊ ਮੀਟਿੰਗ (Review meeting in Delhi) ਵੀ ਰੱਖੀ ਗਈ ਹੈ।