ETV Bharat / bharat

ਕਿਸਾਨਾਂ ਨੇ ਘੇਰ ਲਿਆ ਭਾਜਪਾ ਦਾ ਵੱਡਾ ਲੀਡਰ, ਭੰਨਤੀ ਗੱਡੀ!

ਜੀਂਦ ਜ਼ਿਲ੍ਹੇ ਵਿੱਚ ਵੀ ਭਾਜਪਾ ਦੀ ਮੀਟਿੰਗ 'ਚ ਕਿਸਾਨਾਂ ਨੇ ਹੰਗਾਮਾ ਕੀਤਾ। ਕਿਸਾਨਾਂ ਨੇ ਭਾਜਪਾ ਦੇ ਪਾਰਟੀ ਦਫਤਰ ਦਾ ਘਿਰਾਓ ਕੀਤਾ ਹੈ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ

ਕਿਸਾਨਾਂ ਨੇ ਘੇਰ ਲਿਆ ਭਾਜਪਾ ਦਾ ਵੱਡਾ ਲੀਡਰ
ਕਿਸਾਨਾਂ ਨੇ ਘੇਰ ਲਿਆ ਭਾਜਪਾ ਦਾ ਵੱਡਾ ਲੀਡਰ
author img

By

Published : Sep 11, 2021, 1:58 PM IST

ਜੀਂਦ: ਜਦੋਂ ਤੋਂ ਅੰਨਦਾਤਾ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਂਣ ਦੀ ਜੰਗ ਸ਼ੁਰੂ ਕੀਤੀ ਹੈ ਉਂਦੋਂ ਤੋਂ ਹੀ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੀਂਦ ਵਿੱਚ ਵੀ ਭਾਜਪਾ ਦੀ ਮੀਟਿੰਗ 'ਚ ਕਿਸਾਨਾਂ ਨੇ ਹੰਗਾਮਾ ਕੀਤਾ। ਕਿਸਾਨਾਂ ਨੇ ਭਾਜਪਾ ਦੇ ਪਾਰਟੀ ਦਫਤਰ ਦਾ ਘਿਰਾਓ ਕੀਤਾ ਹੈ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਮਾਮਲਾ ਉਦੋਂ ਵਿਗੜ ਗਿਆ ਜਦੋਂ ਪਾਣੀਪਤ ਦਿਹਾਤੀ ਦੇ ਵਿਧਾਇਕ ਮਹੀਪਾਲ ਟਾਂਡਾ ਪੁਲਿਸ ਸੁਰੱਖਿਆ ਹੇਠ ਓਥੋਂ ਨਿੱਕਲੇ। ਜਾਣਕਾਰੀ ਅਨੁਸਾਰ ਕਿਸਾਨਾਂ ਨੇ ਵਿਧਾਇਕ ਦੀ ਕਾਰ 'ਤੇ ਲਾਠੀਆਂ ਚਲਾਇਆਂ। ਜਿਸਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।

ਕਿਸਾਨਾਂ ਨੇ ਘੇਰ ਲਿਆ ਭਾਜਪਾ ਦਾ ਵੱਡਾ ਲੀਡਰ

ਦੱਸ ਦੇਈਏ ਕਿ ਅੱਜ ਜੀਂਦ ਦੇ ਪਟਿਆਲਾ ਚੌਕ 'ਤੇ ਸਥਿਤ ਭਾਜਪਾ ਦਫਤਰ ਦੇ ਵਰਕਰਾਂ ਦੀ ਮੀਟਿੰਗ ਹੋਈ। ਪਾਣੀਪਤ ਦੇ ਵਿਧਾਇਕ ਮਹੀਪਾਲ ਟਾਂਡਾ ਇਸ ਮੀਟਿੰਗ ਨੂੰ ਲੈ ਰਹੇ ਸਨ। ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਿਸਾਨ ਮੌਕੇ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕੁਝ ਹੀ ਸਮੇਂ ਵਿੱਚ ਸੈਂਕੜੇ ਕਿਸਾਨ ਇੱਥੇ ਇਕੱਠੇ ਹੋ ਗਏ ਕਿਸਾਨਾਂ ਨੇ ਦਫ਼ਤਰ ਦੇ ਬਾਹਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ, ਪਰ ਕਿਸਾਨ ਉਥੇ ਹੀ ਡਟੇ ਰਹੇ।

ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਧਾਇਕ ਮਹੀਪਾਲ ਟਾਂਡਾ ਪੁਲਿਸ ਸੁਰੱਖਿਆ ਹੇਠ ਉੱਥੋਂ ਬਾਹਰ ਆਏ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਵਿਧਾਇਕ ਦੀ ਕਾਰ 'ਤੇ ਲਾਠੀਆਂ ਦੀ ਵਰਤੋਂ ਕੀਤੀ, ਪੱਥਰ ਵੀ ਚਲਾਏ ਗਏ। ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਪੁਲਿਸ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਪੁਲਿਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਮਹੀਪਾਲ ਨੇ ਕਿਹਾ ਸੀ ਕਿ ਉਹ ਬਾਹਰ ਆ ਕੇ ਕਿਸਾਨਾਂ ਤੋਂ ਮੁਆਫੀ ਮੰਗਣਗੇ, ਪਰ ਉਹ ਧੋਖਾ ਦੇਕੇ ਉੱਥੇ ਹੀ ਚਲੇ ਗਏ। ਕਿਸਾਨਾਂ ਨੇ ਦੱਸਿਆ ਕਿ ਉਦੋਂ ਤੱਕ ਸਾਰੇ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ, ਭਾਜਪਾ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਉਹ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਚੁੱਕੇ ਹਨ।

ਇਹ ਵੀ ਪੜੋ: ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਘੇਰੇਗੀ ਆਮ ਆਦਮੀ ਪਾਰਟੀ:ਮੀਤ ਹੇਅਰ

ETV Bharat Logo

Copyright © 2024 Ushodaya Enterprises Pvt. Ltd., All Rights Reserved.