ਨਵੀਂ ਦਿੱਲੀ: 26 ਜਨਵਰੀ ਯਾਨੀ ਕਿ ਅੱਜ ਕਿਸਾਨਾਂ ਦੀ ਵਿਸ਼ਾਲ ਟਰੈਕਟਰ ਰੈਲੀ ਨਿਕਲੇਗੀ। ਇਸ ਲਈ ਸਮੁੱਚੇ ਦੇਸ਼ ਦੇ ਕਿਸਾਨ ਦਿੱਲੀ ਵਿੱਚ ਇਕੱਠੇ ਹੋ ਰਹੇ ਹਨ। ਇਸ ਲੜੀ ਤਹਿਤ ਯੂਪੀ ਦੇ ਲੋਨੀ ਬਾਰਡਰ ਤੋਂ ਦਰਜਨ ਦੀ ਗਿਣਤੀ ਵਿੱਚ ਟਰੈਕਟਰ ਉੱਤੇ ਬੈਠ ਕੇ ਕਿਸਾਨ ਦਿੱਲੀ ਵਿੱਚ ਦਾਖਲ ਹੋਏ। ਦੱਸਿਆ ਜਾ ਰਿਹਾ ਹੈ ਕਿ ਬਾਰਡਰ ਉੱਤੇ ਤਾਇਨਾਤ ਪੁਲਿਸ ਮੁਲਾਜ਼ਮ ਦੇ ਨਾਲ ਕਿਸਾਨਾਂ ਦੀ ਝੜਪ ਵੀ ਹੋਈ।
ਪੁਲਿਸ ਨੇ ਰੋਕਿਆ
ਦਿੱਲੀ ਵਿੱਚ ਘੁਸੇ ਕਿਸਾਨਾਂ ਨੇ ਸੜਕਾਂ ਉੱਤੇ ਜੰਮ ਕੇ ਨਾਅਰੇਬਾਜੀ ਕੀਤੀ। ਉਤਰੀ ਜ਼ਿਲ੍ਹਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ 25 ਤੋਂ ਜਿਆਦਾ ਟਰੈਕਟਰ ਉੱਤੇ ਸਵਾਰ 100 ਤੋਂ ਵੱਧ ਕਿਸਾ ਆਨੰਦ ਵਿਹਾਰ ਇਲਾਕੇ ਦੇ ਈਡੀਐਮ ਮਾਲ ਦੇ ਕੋਲ ਪਹੁੰਚੇ। ਜਿੱਥੇ ਕਿਸਾਨਾਂ ਨੂੰ ਰੋਕ ਲਿਆ ਗਿਆ। ਕਿਸਾਨ ਅੱਗੇ ਜਾਣ ਲਈ ਅੜੇ ਹੋਏ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਹੈ।