ਉੱਤਰਕਾਸ਼ੀ: ਕਹਿੰਦੇ ਹਨ 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ' ਅਜਿਹਾ ਹੀ ਕੁਝ ਤਕਰੀਬਨ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਲਖਮਾ ਪਾਸ ਵਿਚ ਫਸੇ ਕੋਲਕਾਤਾ (Kolkata) ਦੇ ਟ੍ਰੈਕਰ ਮਿਥੁਨ ਦਾਰੀ (Tracker Mithun Dari) ਅਤੇ ਪੁਰੋਲਾ ਵਾਸੀ ਗਾਈਡ ਦੇਵੇਂਦਰ (Guide Devendra) ਦੇ ਨਾਲ ਹੋਇਆ ਹੈ। ਬਰਫ ਨਾਲ ਢੱਕੀ 15 ਹਜ਼ਾਰ ਫੁੱਟ ਦੀ ਉਚਾਈ ਵਾਲੀ ਚੋਟੀ 'ਤੇ ਜ਼ਿੰਦਾ ਬਚ ਪਾਉਣਾ ਮੁਸ਼ਕਲ ਸੀ ਪਰ ਕੋਲਕਾਤਾ ਦੇ ਮਿਥੁਨ ਦਾਰੀ ਅਤੇ ਪੁਰੋਲਾ ਵਾਸੀ ਗਾਈਡ ਦੇਵੇਂਦਰ ਨੂੰ ਕਿਸੇ ਚਮਤਕਾਰ ਨੇ ਹੀ ਨਵਾਂ ਜੀਵਨ ਦਿੱਤਾ ਹੈ। ਜੋ ਭਾਰੀ ਬਰਫਬਾਰੀ ਅਤੇ ਮਾਈਨਸ ਤਾਪਮਾਨ ਤੋਂ ਵੀ ਜ਼ਿੰਦਾ ਬਚ ਨਿਕਲੇ। ਅਜੇ ਉਨ੍ਹਾਂ ਦਾ ਇਲਾਜ ਜ਼ਿਲਾ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਦੌਰਾਨ ਜ਼ਖਮੀ ਟ੍ਰੈਕਰ ਮਿਥੁਨ ਨੇ ਈ.ਟੀ.ਵੀ. ਭਾਰਤ ਤੋਂ ਤਿੰਨ ਦਿਨ ਦੇ ਭਿਆਨਕ ਮੰਜ਼ਰ ਨੂੰ ਬਿਆਨ ਕੀਤਾ।
ਹਰਸ਼ਿਲ-ਛਿਤਕੁਲ ਟ੍ਰੈਕ 'ਤੇ ਲਾਪਤਾ ਟ੍ਰੈਕਰਸ (Trackers) ਵਿਚ ਬੀਤੇ ਵੀਰਵਾਰ ਨੂੰ ਜ਼ਿੰਦਾ ਮਿਲੇ ਟ੍ਰੈਕਰ ਕੋਲਕਾਤਾ ਵਾਸੀ 31 ਸਾਲਾ ਮਿਥੁਨ ਦਾਰੀ ਨੂੰ ਫੌਜ ਅਤੇ ਐੱਸ.ਡੀ.ਆਰ.ਐੱਫ. ਨੇ ਏਅਰ ਫੋਰਸ ਦੇ ਹੈਲੀਕਾਪਟਰ ਰਾਹੀਂ ਰੈਸਕਿਊ ਕਰ ਕੇ ਮਿਲਟਰੀ ਹਸਪਤਾਲ ਹਰਸ਼ਿਲ ਪਹੁੰਚਾਇਆ. ਉਸ ਤੋਂ ਬਾਅਦ ਮਿਥੁਨ ਦਾਰੀ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਮਿਥੁਨ ਦਾਰੀ ਦਾ ਇਲਾਜ ਚੱਲ ਰਿਹਾ ਹੈ।
ਜ਼ਖਮੀ ਟ੍ਰੈਕਰ ਮਿਥੁਨ ਦਾਰੀ ਨੇ ਈ.ਟੀ.ਵੀ. ਭਾਰਤ ਨਾਲ ਗੱਲਬਾਤ ਵਿਚ ਦੱਸਿਆ ਕਿ 17 ਅਕਤੂਬਰ ਨੂੰ ਦੁਪਹਿਰ ਵੇਲੇ ਆਪਣੇ ਕੈਂਪ ਤੋਂ ਉਹ ਲਖਮਾ ਪਾਸ ਲਈ ਰਵਾਨਾ ਹੋਏ ਤਾਂ ਮੌਸਮ ਸਾਫ ਸੀ। ਦੁਪਹਿਰ ਬਾਅਦ ਜਦੋਂ ਉਨ੍ਹਾਂ ਨੇ ਲਖਮਾ ਪਾਸ ਨੂੰ ਪਾਰ ਕੀਤਾ। ਉਦੋਂ ਵੀ ਮੌਸਮ ਸਾਫ ਸੀ। ਜਦੋਂ ਉਹ ਲਖਮਾ ਪਾਸ ਪਾਰ ਕਰਨ ਤੋਂ ਬਾਅਦ ਛਿਤਕੁਲ (ਹਿਮਾਚਲ ਪ੍ਰਦੇਸ਼) ਲਈ ਰਵਾਨਾ ਹੋਏ, ਤਾਂ ਅਚਾਨਕ ਭਾਰੀ ਬਰਫਬਾਰੀ ਸ਼ੁਰੂ ਹੋ ਗਈ।
ਬਰਫਬਾਰੀ ਵਿਚਾਲੇ ਬਿਤਾਏ ਤਿੰਨ ਦਿਨ :
ਮਿਥੁਨ ਦਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਗਾਈਡ ਟ੍ਰੈਕਰਸ ਦੇ ਨਾਲ ਅੱਗੇ-ਅੱਗੇ ਬਰਫ ਹਟਾ ਕੇ ਰਸਤਾ ਬਣਾ ਰਹੇ ਸਨ। ਜਦੋਂ ਕਿ ਪੋਰਟਰ ਪਿੱਛੇ ਸਨ ਤਾਂ ਅਚਾਨਕ ਮਿਥੁਨ ਦੇ ਦੋ ਸਾਥੀ ਬਰਫ ਵਿਚ ਫਿਸਲਣ ਕਾਰਣ ਹੇਠਾਂ ਜਾ ਡਿੱਗੇ। ਉਸੇ ਵੇਲੇ ਮਿਥੁਨ ਦੇ ਪਿੱਛੇ ਤੋਂ ਇਕ ਸਾਥੀ ਵੀ ਫਿਸਲਿਆ ਅਤੇ ਮਿਥੁਨ ਦੇ ਪੈਰ 'ਤੇ ਡਿੱਗਣ ਤੋਂ ਬਾਅਦ ਉਹ ਵੀ ਹੇਠਾਂ ਫਿਸਲ ਗਿਆ। ਜਿਸ ਵਿਚ ਮਿਥੁਨ ਦਾ ਪੈਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮਿਥੁਨ ਦੇ ਗਾਈਡ 37 ਸਾਲਾ ਦੇਵੇਂਦਰ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਸੰਭਾਲਿਆ ਅਤੇ ਟੈਂਟ ਵਿਚ ਲਿਆਏ। ਉਦੋਂ ਤੱਕ ਬਰਫਬਾਰੀ ਭਾਰੀ ਹੋਣ ਕਾਰਣ ਸਾਰੇ ਸਾਥੀ ਵੱਖ-ਵੱਖ ਪੈ ਗਏ। ਸਿਰਫ ਆਪਣੇ ਗਾਈਡ ਦੇ ਨਾਲ ਉਨ੍ਹਾਂ ਨੇ ਆਪਣੀ ਸੱਟ ਦੇ ਨਾਲ ਟੈਂਟ ਦੇ ਅੰਦਰ ਕਿਸੇ ਤਰ੍ਹਾਂ ਤਿੰਨ ਦਿਨ ਕੱਟੇ। ਦੋ ਦਿਨ ਬਾਅਦ ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਕਿਸੇ ਤਰ੍ਹਾਂ ਜੀਵਤ ਬਚਣ ਦੀ ਉਮੀਦ ਬਚੀ।
ਜ਼ਿਕਰਯੋਗ ਹੈ ਕਿ ਬੀਤੀ 17 ਅਕਤੂਬਰ ਨੂੰ ਹਰਸ਼ਿਲ-ਛਿਤਕੁਲ ਟ੍ਰੈਕ 'ਤੇ ਤਕਰੀਬਨ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਲਖਮਾ ਪਾਸ ਨੂੰ ਪਾਰ ਕਰਨ ਤੋਂ ਬਾਅਦ ਬੰਗਾਲ ਅਤੇ ਕੋਲਕਾਤਾ ਦੇ 8 ਟ੍ਰੈਕਰਸ ਸਮੇਤ 11 ਲੋਕ ਲਾਪਤਾ ਹੋ ਗਏ ਸਨ। ਜਿਨ੍ਹਾਂ ਨੂੰ ਲੱਭਣ ਲਈ 19 ਅਕਤੂਬਰ ਨੂੰ ਫੌਜ ਅਤੇ ਐੱਸ.ਡੀ.ਆਰ.ਐੱਫ. ਨੇ ਏਅਰਸ ਦੇ ਹੈਲੀਕਾਪਟਰ ਤੋਂ ਲਖਮਾ ਪਾਸ ਦੇ ਨੇੜਲੇ ਖੇਤਰ ਦੀ ਰੇਕੀ ਕੀਤੀ। ਉਸ ਤੋਂ ਬਾਅਦ 20 ਅਕਤੂਬਰ ਨੂੰ ਖੁਜ ਬਚਾਅ ਮੁਹਿੰਮ ਸ਼ੁਰੂ ਹੋਈ। ਲਖਮਾ ਪਾਸ 'ਤੇ ਲਾਪਤਾ ਹੋਏ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਇਸ ਵਿਚ 3 ਲਾਸ਼ਾਂ ਏਅਰ ਫੋਰਸ ਦੇ ਹੈਲੀਕਾਪਟਰ ਤੋਂ ਹਰਸ਼ਿਲ ਲਾਏ ਜਾ ਚੁੱਕੇ ਹਨ। ਇਸ ਟੀਮ ਵਿਚ ਕੋਲਕਾਤਾ ਦੇ 7 ਦਿੱਲੀ ਦਾ ਇਕ ਸੈਲਾਨੀ ਅਤੇ ਉੱਤਰਕਾਸ਼ੀ ਦੇ ਤਿੰਨ ਰਸੋਈਏ ਸਨ, ਜੋ 14 ਅਕਤੂਬਰ ਨੂੰ ਹਰਸ਼ਿਲ-ਛਿਤਕੁਲ ਦੇ ਲਖਮਾ ਪਾਸ ਲਈ ਰਵਾਨਾ ਹੋਏ ਸਨ।
ਇਹ ਵੀ ਪੜ੍ਹੋ-ਪੰਜਾਬੀ ਮੁੱਖ ਵਿਸ਼ਿਆਂ ਤੋਂ ਬਾਹਰ, ਸੀਐਮ ਵੱਲੋਂ ਸੀਬੀਐਸਸੀ ਦੀ ਨਿੰਦਾ