ਅੱਜ ਦੀਆਂ ਵੱਡੀਆਂ ਖਬਰਾਂ
- ਅੱਜ ਗੁਰਨਾਮ ਸਿੰਘ ਚੜੂਨੀ ਚੰਡੀਗੜ੍ਹ 'ਚ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨਗੇ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.ਨਵਜੋਤ ਸਿੱਧੂ ਕਿਸ ਹੈਸੀਅਤ ਨਾਲ ਕਹਿ ਰਿਹਾ ਮੈਂ ਮੁੱਖ ਮੰਤਰੀ ਹੋਵਾਗਾ: ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਹ ਕਿਸ ਹੈਸੀਅਤ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਨ। ਉਹਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪੱਸ਼ਟ ਕਰੇ ਕਿ ਮੁੱਖ ਮੰਤਰੀ ਦੇ ਅਹੁੱਦੇ ਲਈ ਕੌਣ ਉਮੀਦਵਾਰ ਹੈ।
2. ਵਿਧਾਨ ਸਭਾ ਚੋਣਾਂ 2022: ਮੁੱਖ ਮੰਤਰੀ ਨੇ ਜਲੰਧਰ ਵਾਸੀਆਂ ਨੂੰ ਵੰਡੇ ਐਲਾਨਾਂ ਦੇ ਗੱਫੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਦੌਰੇ ਦੌਰਾਨ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਐਲਾਨ ਕੀਤੇ ਗਏ । ਇਸੇ ਦੌਰਾਨ ਲਾਂਬੜਾ ਨੇੜੇ ਪ੍ਰਤਾਬਪੁਰਾ ਵਿੱਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਕਈ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਦੇ ਸੁਆਗਤ ਕੀਤਾ।
3.Delhi Morcha Fateh ਕਰ ਹੁਣ ਕੇਂਦਰ ਦੇ ਨਾਲ ਹੀ Punjab Govt. ਵਿਰੁੱਧ ਨਿਤਰੇ ਕਿਸਾਨ
ਕਿਸਾਨਾਂ ਦੀ ਭਲਾਈ ਦੇ ਨਾਮ ’ਤੇ ਬਣਾਏ ਤਿੰਨ ਖੇਤੀ ਕਾਨੂੰਨਾਂ (Agri Laws) ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਮੋਰਚਾ ਫਤਿਹ (Delhi Morcha Fateh) ਕਰਕੇ ਹੁਣ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਕੇਂਦਰ ਤੋਂ ਇਲਾਵਾ ਸੂਬਾ ਪੱਧਰੀ ਮੰਗਾਂ ਮਨਵਾਉਣ ਲਈ ਲਾਮਬੰਦ (Farmers protest) ਹੋ ਗਈਆਂ ਹਨ। ਹਾਲਾਂਕਿ ਸਾਰੀਆਂ ਜਥੇਬੰਦੀਆਂ ਦਾ ਮੁੱਖ ਟੀਚਾ ਐਮਐਸਪੀ ਦੀ ਕਾਨੂੰਨੀ ਗਰੰਟੀ (MSP Guarantee) ਅਤੇ ਟੋਲ ਪਲਾਜਿਆਂ ਦੀ ਫੀਸ ਵਿੱਚ ਵਾਧਾ ਵਾਪਸ ਕਰਵਾਉਣਾ ਹੀ ਹੈ।
Explainer--
1.ਅੰਤਰਰਾਸ਼ਟਰੀ ਖਿਡਾਰਨ ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ
ਮਲਿਕਾ ਹਾਂਡਾ ਅੰਤਰਰਾਸ਼ਟਰੀ ਪੱਧਰ ਦੀ ਸ਼ਤਰੰਜ ਖਿਡਾਰਨ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਰ੍ਹਾਂ ਦੀਆਂ ਮੱਲਾਂ ਮਾਰੀਆਂ ਹੋਈਆਂ ਹਨ। ਜਿਸ ਤਹਿਤ ਉਸ ਨੇ 3 ਵਾਰ ਨੌਰਮਲ ਕੈਟਾਗਿਰੀ ਦੇ ਵਿੱਚ ਅਤੇ ਇੱਕ ਵਾਰ ਡੈਫ ਐਂਡ ਡੰਪ ਕੈਟਾਗਿਰੀ ਦੇ ਵਿੱਚ ਓਲੰਪਿਕ ਵਿੱਚ ਖੇਡ ਚੁੱਕੀ ਹੈ। ਮਲਿਕਾ ਹਾਂਡਾ ਦੀ ਮਾਤਾ ਰੇਨੂ ਹਾਂਡਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ।
Exclusive--
1.ਸਮਰਾਲਾ 'ਚ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਲਏ ਜਾਣਗੇ ਅਹਿਮ ਫ਼ੈਸਲੇ: ਰੁਲਦੂ ਸਿੰਘ ਮਾਨਸਾ
ਕਿਸਾਨ ਆਗੂਆਂ ਵਿਚਕਾਰ ਹੋ ਰਹੀ ਬਿਆਨਬਾਜ਼ੀ ਨੂੰ ਲੈ ਕੇ 32 ਕਿਸਾਨ ਜਥੇਬੰਦੀਆਂ ਦੀ ਸਮਰਾਲਾ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਜਿਸਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਕਿਸਾਨ ਆਗੂਆਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੇ ਲਈ ਵੀ ਚਰਚਾ ਕੀਤੀ ਜਾਵੇਗੀ। ਇਸ ਸੰਬੰਧੀ ਈਟੀਵੀ ਭਾਰਤ ਦੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਵਿਸ਼ੇਸ਼ ਗੱਲਬਾਤ ਕੀਤੀ।