ਨਵੀਂ ਦਿੱਲੀ: ਰਿਟਾਇਰਮੈਂਟ ਫੰਡ ਬਾਡੀ ਈਪੀਐਫਓ ਨੇ ਸੋਮਵਾਰ ਨੂੰ ਛੇ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਸੇਵਾਮੁਕਤ ਹੋਣ ਵਾਲੇ ਆਪਣੇ ਗਾਹਕਾਂ ਨੂੰ ਮੁਲਾਜ਼ਮ ਪੈਨਸ਼ਨ ਯੋਜਨਾ 1995 (Employees Pension Scheme 1995) ਦੇ ਤਹਿਤ ਜਮ੍ਹਾਂ ਰਕਮ ਕਢਵਾਉਣ ਦੀ ਇਜਾਜ਼ਤ ਦਿੱਤੀ। ਵਰਤਮਾਨ ਵਿੱਚ, ਕਰਮਚਾਰੀ ਭਵਿੱਖ ਨਿਧੀ (EPFO) ਗਾਹਕਾਂ ਨੂੰ ਆਪਣੇ ਕਰਮਚਾਰੀ ਭਵਿੱਖ ਨਿਧੀ ਖਾਤੇ ਵਿੱਚ ਜਮ੍ਹਾ ਕੀਤੀ ਗਈ ਰਕਮ ਨੂੰ ਤਾਂ ਹੀ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜੇਕਰ ਸੇਵਾ ਛੇ ਮਹੀਨਿਆਂ ਤੋਂ ਘੱਟ ਹੋਵੇ।
ਈਪੀਐਫਓ ਦੀ ਸਿਖਰਲੀ (Apex body of EPFO ) ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਦੀ ਸੋਮਵਾਰ ਨੂੰ ਹੋਈ 232ਵੀਂ ਮੀਟਿੰਗ ਵਿੱਚ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਗਈ ਕਿ ਈਪੀਐਸ-95 ਸਕੀਮ ਵਿੱਚ ਕੁਝ ਸੋਧਾਂ ਕਰ ਕੇ ਸੇਵਾਮੁਕਤੀ ਦੇ ਨੇੜੇ ਹੋਣ ਵਾਲੇ ਗਾਹਕਾਂ ਨੂੰ ਪੈਸੇ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਵੇ।
ਕਿਰਤ ਮੰਤਰਾਲੇ ਦੇ ਬਿਆਨ ਦੇ ਅਨੁਸਾਰ, ਸੀਬੀਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਛੇ ਮਹੀਨਿਆਂ ਤੋਂ ਘੱਟ ਸੇਵਾ ਦੀ ਮਿਆਦ ਵਾਲੇ ਮੈਂਬਰਾਂ ਨੂੰ ਉਨ੍ਹਾਂ ਦੇ ਈਪੀਐਸ ਖਾਤੇ ਤੋਂ ਪੈਸੇ ਕਢਵਾਉਣ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਬੋਰਡ ਆਫ਼ ਟਰੱਸਟੀਜ਼ (Board of Trustees) ਨੇ 34 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਸਕੀਮ ਦਾ ਹਿੱਸਾ ਰਹੇ ਮੈਂਬਰਾਂ ਨੂੰ ਅਨੁਪਾਤਕ ਪੈਨਸ਼ਨ ਲਾਭ ਦੇਣ ਦੀ ਵੀ ਸਿਫ਼ਾਰਸ਼ ਕੀਤੀ ਹੈ। ਇਹ ਸਹੂਲਤ ਪੈਨਸ਼ਨਰਾਂ ਨੂੰ ਸੇਵਾਮੁਕਤੀ ਦੇ ਲਾਭਾਂ ਦੇ ਨਿਰਧਾਰਨ ਦੇ ਸਮੇਂ ਹੋਰ ਪੈਨਸ਼ਨ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ।
ਕਿਰਤ ਮੰਤਰਾਲੇ ਨੇ ਕਿਹਾ ਕਿ ਈਪੀਐਫਓ ਦੇ ਬੋਰਡ ਆਫ਼ ਟਰੱਸਟੀਜ਼ (Board of Trustees) ਨੇ ਐਕਸਚੇਂਜ ਟਰੇਡਡ ਫੰਡ (ਈਟੀਐਫ) ਯੂਨਿਟਾਂ ਵਿੱਚ ਨਿਵੇਸ਼ ਲਈ ਇੱਕ ਮੁਕਤੀ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2021-22 ਲਈ ਈਪੀਐੱਫਓ ਦੇ ਕੰਮਕਾਜ 'ਤੇ ਤਿਆਰ ਕੀਤੀ 69ਵੀਂ ਸਾਲਾਨਾ ਰਿਪੋਰਟ ਨੂੰ ਵੀ ਮਨਜ਼ੂਰੀ ਦਿੱਤੀ ਗਈ, ਜਿਸ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਦੇ ਪਿੰਡ ਚੱਕ ਝੰਡੂ ਵਿੱਚ ਪੁਲਿਸ ਦੀ ਘੇਰਾਬੰਦੀ, ਸ਼ੱਕੀ ਗੈਂਗਸਟਰਾਂ ਦੇ ਲੁਕੇ ਹੋਣ ਦਾ ਖਦਸ਼ਾ