ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਵੀਰਵਾਰ ਨੂੰ ਸ਼ਕਤੀਭੋਗ ਫੂਡ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਕੇਵਲ ਕ੍ਰਿਸ਼ਨ ਕੁਮਾਰ ਨੂੰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਅਤੇ ਕੰਪਨੀ ਦੇ ਹੋਰ ਡਾਇਰੈਕਟਰਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕੱਚਾ ਮਾਲ ਖਰੀਦਣ ਲਈ ਸ਼ਿਕਾਇਤਕਰਤਾ ਨੂੰ 10 ਕਰੋੜ ਰੁਪਏ ਦੇ ਪੋਸਟ ਡੇਟ ਚੈੱਕ ਦਿੱਤੇ। ਜਦੋਂ ਸ਼ਿਕਾਇਤਕਰਤਾ ਨੇ ਭੁਗਤਾਨ ਲਈ ਇਹ ਚੈੱਕ ਆਪਣੇ ਖਾਤੇ ਵਿੱਚ ਜਮ੍ਹਾ ਕਰਵਾਏ ਤਾਂ ਇਹ ਬਾਊਂਸ ਹੋ ਗਏ ਕਿਉਂਕਿ ਕੰਪਨੀ ਦਾ ਖਾਤਾ ਪਹਿਲਾਂ ਹੀ ਬਲਾਕ ਹੋ ਚੁੱਕਾ ਹੈ। ਫਿਲਹਾਲ EOW ਮਾਮਲੇ ਦੀ ਜਾਂਚ ਕਰ ਰਹੀ ਹੈ।
2021 ਵਿੱਚ ਵੀ ਈਡੀ ਨੇ ਕੇਵਲ ਕ੍ਰਿਸ਼ਨ ਕੁਮਾਰ ਨੂੰ ਕੀਤਾ ਸੀ ਗ੍ਰਿਫ਼ਤਾਰ : ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਈਡੀ ਨੇ ਕੇਵਲ ਕ੍ਰਿਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਮਨੀ ਲਾਂਡਰਿੰਗ ਦਾ ਇਲਜ਼ਾਮ ਹੈ। 18 ਮਹੀਨੇ ਜੇਲ 'ਚ ਰਹਿਣ ਤੋਂ ਬਾਅਦ ਸਿਹਤ ਅਤੇ ਉਮਰ ਦੇ ਆਧਾਰ 'ਤੇ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ। ਉਸ 'ਤੇ ਕਰੀਬ 3200 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਇਲਜ਼ਾਮ ਹੈ। ਜ਼ਿਕਰਯੋਗ ਹੈ ਕਿ ਸ਼ਕਤੀ ਭੋਗ ਕੰਪਨੀ ਆਟਾ ਅਤੇ ਕੁਝ ਹੋਰ ਖਾਣ-ਪੀਣ ਦੀਆਂ ਵਸਤੂਆਂ ਦਾ ਨਿਰਮਾਣ ਕਰਦੀ ਹੈ ਪਰ ਪਿਛਲੇ 2 ਸਾਲਾਂ ਤੋਂ ਕੰਪਨੀ ਦੇ ਡਾਇਰੈਕਟਰ 'ਤੇ ਲੱਗੇ ਇਲਜ਼ਾਮਾਂ ਕਾਰਨ ਇਹ ਕੰਪਨੀ ਸੁਰਖੀਆਂ 'ਚ ਬਣੀ ਹੋਈ ਹੈ। ਪਹਿਲਾਂ ਈਡੀ ਨੇ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਦਿੱਲੀ ਪੁਲਿਸ ਨੇ ਉਸ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : Dhamtari Accident: ਸ਼ਮਸ਼ਾਨ ਘਾਟ 'ਚ ਇਕੋ ਹੀ ਪਰਿਵਾਰ ਦੇ 11 ਜੀਆਂ ਦੇ ਬਲੇ ਸਿਵੇ, ਭੁੱਬਾਂ ਮਾਰ ਰੋਇਆ ਸਾਰਾ ਪਿੰਡ
ਤੀਜੀ ਵਾਰ ਈਡੀ ਮੁਖੀ ਦੀ ਸੇਵਾ ਵਿੱਚ ਵਾਧਾ: ਈਡੀ ਭਾਵ ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਸਰਕਾਰੀ ਏਜੰਸੀ ਹੈ। ਇਹ ਆਰਥਿਕ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਅਤੇ ਭਾਰਤ ਵਿੱਚ ਆਰਥਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੰਮ ਕਰਦਾ ਹੈ। ਇਸ ਦੇ ਮੌਜੂਦਾ ਮੁਖੀ ਸੰਜੇ ਕੁਮਾਰ ਮਿਸ਼ਰਾ ਹਨ, ਜਿਨ੍ਹਾਂ ਨੂੰ ਤੀਜੀ ਵਾਰ ਸੇਵਾ ਵਿਚ ਵਾਧਾ ਦਿੱਤਾ ਗਿਆ ਹੈ। ਇਸ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਦਾ ਕਾਰਜਕਾਲ ਕਿਉਂ ਵਧਾਇਆ ਜਾ ਰਿਹਾ ਹੈ। ਕੀ ਏਜੰਸੀ ਵਿੱਚ ਹੋਰ ਕੋਈ ਕਾਬਲ ਵਿਅਕਤੀ ਨਹੀਂ ਹੈ? ਇਸ 'ਤੇ ਕੇਂਦਰ ਨੇ ਉਨ੍ਹਾਂ ਨੂੰ ਸਭ ਤੋਂ ਯੋਗ ਵਿਅਕਤੀ ਦੱਸਿਆ ਸੀ।
ਇਹ ਵੀ ਪੜ੍ਹੋ : ਮੇਰਠ ਦੀ STF ਨੇ ਐਨਕਾਉਂਟਰ ਕਰਕੇ ਮੁਕਾਇਆ ਗੈਂਗਸਟਰ ਅਨਿਲ ਦੁਜਾਨਾ ਦਾ ਖੌਫ, ਯੋਗੀ ਦੀ ਜ਼ੀਰੋ ਟਾਲਰੇਂਸ ਨੀਤੀ ਦੀ ਸਭ ਤੋਂ ਵੱਡੀ ਕਾਰਵਾਈ