ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਰਾਜਪੁਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਮਾਰ ਸੁੱਟਿਆ ਹੈ।
ਟਵੀਟ ਦੇ ਮੁਤਾਬਕ, 'ਪੁਲਵਾਮਾ ਦੇ ਰਾਜਪੁਰਾ ਇਲਾਕੇ ਦੇ ਉਸਗਾਮ ਪਾਥਰੀ ਵਿੱਚ ਐਨਕਾਊਂਟਰ ਸ਼ੁਰੂ ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲ ਡਟੇ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਅੱਧੀ ਰਾਤ ਦੇ ਕਰੀਬ ਪੁਲਵਾਮਾ ਦੇ ਰਾਜਪੁਰਾ ਪਿੰਡ ਦੇ ਉਜਰਾਮ ਪਾਥਰੀ ਇਲਾਕੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋਈ।"
ਮੁਕਾਬਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਅਧਿਕਾਰੀ ਨੇ ਕਿਹਾ, "ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾਵਾਂ ਦੇ ਅਧਾਰ 'ਤੇ, ਪੁਲਿਸ, 44 ਆਰਆਰ ਅਤੇ ਸੀਆਰਪੀਐਫ ਦੀ ਇੱਕ ਸਾਂਝੀ ਟੀਮ ਨੇ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਜਿਵੇਂ ਹੀ ਟੀਮ ਸ਼ੱਕੀ ਸਥਾਨ 'ਤੇ ਪਹੁੰਚੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਜਿਸਦਾ ਜਵਾਨਾਂ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ। ਇਸ ਮੁੱਠਭੇੜ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ।
ਜਿਕਰਯੋਗ ਹੈ ਕਿ ਮੁਕਾਬਲੇ ਵਾਲੀ ਥਾਂ ਜ਼ੇਵਾਨ (Zewan) ਤੋਂ ਕਰੀਬ 30 ਕਿਲੋਮੀਟਰ ਦੂਰ ਹੈ, ਜਿੱਥੇ ਅੱਤਵਾਦੀਆਂ ਨੇ ਬੱਸ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ।
ਪੁੰਛ ਐਨਕਾਊਂਟਰ 'ਚ ਕੀ ਹੋਇਆ ਸੀ ਜਾਣੋ ਵਿਸਥਾਰ ਨਾਲ
ਦੱਸ ਦੇਈਏ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਇਕ ਚੋਟੀ ਦਾ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ।
ਪੁੰਛ ਦੇ ਬਹਿਰਾਮਗਲਾ ਇਲਾਕੇ 'ਚ ਹਥਿਆਰਬੰਦ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਸੀ।
ਮੰਗਲਵਾਰ ਤੜਕੇ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀਬਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਕਰਕੇ ਦੋਵਾਂ ਧਿਰਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ।
ਮਾਰੇ ਗਏ ਅੱਤਵਾਦੀ ਕੋਲੋਂ ਇਕ ਏ.ਕੇ.-47 ਰਾਈਫਲ, ਚਾਰ ਮੈਗਜ਼ੀਨ, ਇਕ ਗ੍ਰਨੇਡ, ਪਾਊਚ ਅਤੇ ਕੁਝ ਭਾਰਤੀ ਕਰੰਸੀ ਬਰਾਮਦ ਹੋਈ ਹੈ। ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਰਹਿਣ ਵਾਲੇ ਅਬੂ ਜਰਾਰਾ ਵਜੋਂ ਹੋਈ ਹੈ।
ਵਿਦੇਸ਼ੀ ਦਹਿਸ਼ਤਗਰਦ ਨੂੰ ਰਾਜੌਰੀ-ਪੁੰਛ ਖੇਤਰ ਵਿੱਚ ਹਮਲੇ ਦੀ ਯੋਜਨਾ ਬਣਾਉਣ ਦੇ ਸੰਭਾਵੀ ਉਦੇਸ਼ ਨਾਲ ਕੰਮ ਕਰਨ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਹੇਰਾਫੇਰੀ ਕੀਤੀ ਗਈ ਸੀ। ਉਸਦੀ ਹੱਤਿਆ ਇੱਕ ਵੱਡੀ ਸਫਲਤਾ ਹੈ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਹੁਲਾਰਾ ਦੇਵੇਗੀ।
ਜਾਣਕਾਰੀ ਮੁਤਾਬਕ ਇਸ ਸਾਲ ਮਾਰਿਆ ਗਿਆ ਇਹ ਅੱਠਵਾਂ ਅੱਤਵਾਦੀ ਸੀ। ਹਾਲ ਹੀ 'ਚ ਰਾਜੌਰੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਇਕ ਖਤਰਨਾਕ ਅੱਤਵਾਦੀ ਹਾਜੀ ਆਰਿਫ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਰਾਜੌਰੀ-ਪੁੰਛ ਖੇਤਰ ਵਿੱਚ ਫੌਜ ਅਤੇ ਪੁਲਿਸ ਦੇ ਸਾਂਝੇ ਯਤਨਾਂ ਦੇ ਸਥਾਨਕ ਲੋਕਾਂ ਦੇ ਅਟੁੱਟ ਸਮਰਥਨ ਕਾਰਨ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪਾਕਿਸਤਾਨੀ ਅੱਤਵਾਦੀ ਦਾ ਪਹਿਲੀ ਵਾਰ ਅਗਸਤ 'ਚ ਪਤਾ ਲੱਗਾ ਸੀ। ਇਹ ਸ਼ਾਇਦ ਪੀਰ ਪੰਜਾਲ ਖੇਤਰ ਦੇ ਦੱਖਣ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਗੁਆਂਢੀ ਦੇਸ਼ ਦੇ ਯਤਨਾਂ ਦਾ ਇੱਕ ਹਿੱਸਾ ਸੀ।
ਇਹ ਵੀ ਪੜ੍ਹੋ: Omicron: ਦਿੱਲੀ ਵਿੱਚ ਚਾਰ ਨਵੇਂ ਮਾਮਲੇ ਆਏ ਸਾਹਮਣੇ, ਪਹਿਲੇ ਮਰੀਜ਼ ਨੂੰ ਮਿਲੀ ਛੁੱਟੀ