ਰਾਜੌਰੀ/ਜੰਮੂ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਇਸ ਮੁਕਾਬਲੇ ਸਬੰਧੀ ਅਧਿਕਾਰੀਆਂ ਨੇ ਅੱਜ ਸਵੇਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਈ। ਇਸ ਮੁਕਾਬਲੇ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। (search operation in Rajouri)
ਸੁਰੱਖਿਆ ਘੇਰੇ 'ਚ ਦਾਖਿਲ ਹੋਣ ਦੀ ਕਰ ਰਹੇ ਸਨ ਕੋਸ਼ਿਸ਼: ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਦੋ ਅੱਤਵਾਦੀ ਫੌਜ ਦੇ ਸੁਰੱਖਿਆ ਘੇਰੇ ਵਾਲੇ ਖੇਤਰ ਅੰਦਰ ਦਾਖਿਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਿੰਨਾ ਨੂੰ ਅਧਿਕਾਰੀਆਂ ਨੇ ਰੋਕਣ ਲਈ ਵਾਧੂ ਬਲ ਭੇਜੇ ਗਏ ਹਨ। ਰੱਖਿਆ ਬੁਲਾਰੇ ਨੇ ਦੱਸਿਆ ਕਿ ਕਾਲਾਕੋਟ ਦੇ ਆਮ ਖੇਤਰ 'ਚ ਸੰਯੁਕਤ ਅਭਿਆਨ ਚਲਾਇਆ ਗਿਆ ਅਤੇ ਅੱਤਵਾਦੀਆਂ 'ਤੇ ਨਜ਼ਰ ਰੱਖਣ ਲਈ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇੱਕ ਤਿੱਖੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਦੇ ਜੰਗਲੀ ਖੇਤਰ 'ਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਫੌਜ ਨੇ ਪੁਲਿਸ ਨਾਲ ਮਿਲ ਕੇ ਸੋਮਵਾਰ ਤੜਕੇ ਕਾਲਾਕੋਟ ਇਲਾਕੇ 'ਚ ਬਰੋਹ ਅਤੇ ਸੂਮ ਦੇ ਜੰਗਲੀ ਖੇਤਰ ਨੂੰ ਘੇਰ ਲਿਆ ਸੀ।
-
#WATCH | A joint operation by the Indian Army and J&K Police was launched in the area of Kalakote after specific intelligence about the movement of some unidentified individuals was received by J&K Police.
— ANI (@ANI) October 3, 2023 " class="align-text-top noRightClick twitterSection" data="
(Visuals deferred by unspecified time) pic.twitter.com/IK3mk07sc2
">#WATCH | A joint operation by the Indian Army and J&K Police was launched in the area of Kalakote after specific intelligence about the movement of some unidentified individuals was received by J&K Police.
— ANI (@ANI) October 3, 2023
(Visuals deferred by unspecified time) pic.twitter.com/IK3mk07sc2#WATCH | A joint operation by the Indian Army and J&K Police was launched in the area of Kalakote after specific intelligence about the movement of some unidentified individuals was received by J&K Police.
— ANI (@ANI) October 3, 2023
(Visuals deferred by unspecified time) pic.twitter.com/IK3mk07sc2
ਅਧਿਕਾਰਤ ਸੂਤਰਾਂ ਦੇ ਅਨੁਸਾਰ, ਬਚਣ ਦੇ ਸਾਰੇ ਸੰਭਾਵਿਤ ਰਸਤੇ ਬੰਦ ਕਰਨ ਲਈ ਵਾਧੂ ਬਲਾਂ ਨੂੰ ਖੇਤਰ ਵਿੱਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਦਿਨ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ ਪਰ ਬਾਅਦ 'ਚ ਪਤਾ ਲੱਗਾ ਕਿ ਸੁਰੱਖਿਆ ਬਲਾਂ ਨੇ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਗੋਲੀਬਾਰੀ ਕੀਤੀ ਸੀ।
- Child Dead In Nanded: ਨਾਂਦੇੜ ਦੇ ਸਰਕਾਰੀ ਹਸਪਤਾਲ 'ਚ 24 ਮਰੀਜ਼ਾਂ ਦੀ ਮੌਤ, ਮਰਨ ਵਾਲਿਆਂ 'ਚ ਨਵਜੰਮੇ ਬੱਚੇ ਵੀ ਸ਼ਾਮਿਲ, ਦਵਾਈਆਂ ਦੀ ਕਮੀ ਦੱਸੀ ਜਾ ਰਹੀ ਵਜ੍ਹਾ
- Attempt to derail the Vande Bharat train: PM ਮੋਦੀ ਦੇ ਦੌਰੇ ਤੋਂ ਪਹਿਲਾਂ ਰਾਜਸਥਾਨ 'ਚ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼, ਪਾਇਲਟ ਦੀ ਮੁਸਤੈਦੀ ਕਾਰਨ ਟਲਿਆ ਵੱਡਾ ਹਾਦਸਾ
- Encounter In Sonipat: ਹਰਿਆਣਾ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਚਾਰ ਗ੍ਰਿਫਤਾਰ, ਗੈਂਗਸਟਰ ਦੀਪਕ ਮਾਨ ਨਾਲ ਹੋ ਸਕਦੇ ਹਨ ਸਬੰਧ
ਪਿਛਲੇ ਮੁਕਾਬਲੇ 'ਚ ਮਾਰੇ ਗਏ ਦੋ ਅੱਤਵਾਦੀ : ਇਸ ਤੋਂ ਪਹਿਲਾਂ 12 ਅਤੇ 13 ਸਤੰਬਰ ਨੂੰ ਰਾਜੌਰੀ ਦੇ ਨਾਰਲਾ ਇਲਾਕੇ 'ਚ ਮੁਕਾਬਲਾ ਹੋਇਆ ਸੀ, ਜਿਸ 'ਚ ਦੋ ਅੱਤਵਾਦੀ ਮਾਰੇ ਗਏ ਸਨ। 12 ਸਤੰਬਰ ਨੂੰ ਹੀ ਇੱਕ ਹੋਰ ਆਪਰੇਸ਼ਨ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਸੀ। ਇਸ ਦੌਰਾਨ ਫੌਜ ਦੇ ਇੱਕ ਕੁੱਤੇ ਕੈਂਟ ਦੀ ਵੀ ਮੌਤ ਹੋ ਗਈ। 11 ਸਤੰਬਰ ਨੂੰ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਦਿਵੇਦੀ ਨੇ ਜਾਣਕਾਰੀ ਦਿੱਤੀ ਸੀ ਕਿ ਲਗਭਗ 200 ਅੱਤਵਾਦੀ ਐਲਓਸੀ ਦੇ ਨਾਲ ਘੁਸਪੈਠ ਦੀ ਯੋਜਨਾ ਬਣਾ ਰਹੇ ਹਨ। ਉਸ ਨੇ ਕਿਹਾ ਸੀ ਕਿ ਸਰਹੱਦ 'ਤੇ ਸਖ਼ਤ ਸੁਰੱਖਿਆ ਦਰਮਿਆਨ ਉਹ ਘੁਸਪੈਠ ਕਰਨ ਦੀ ਹਿੰਮਤ ਨਹੀਂ ਜੁਟਾ ਸਕੇ। ਦੱਸ ਦੇਈਏ ਕਿ ਪਿਛਲੇ 9 ਮਹੀਨਿਆਂ 'ਚ ਜੰਮੂ-ਕਸ਼ਮੀਰ 'ਚ 47 ਅੱਤਵਾਦੀ ਮਾਰੇ ਗਏ ਸਨ, ਜਿਨ੍ਹਾਂ 'ਚੋਂ 37 ਵਿਦੇਸ਼ੀ ਸਨ। ਰਾਜੌਰੀ ਅਤੇ ਪੁੰਛ ਵਿੱਚ ਅਕਸਰ ਅੱਤਵਾਦੀਆਂ ਨਾਲ ਮੁਕਾਬਲੇ ਹੁੰਦੇ ਰਹਿੰਦੇ ਹਨ।