ਚੰਡੀਗੜ੍ਹ: ਜੰਗਲ ਦੇ ਸਭ ਤੋਂ ਵੱਡੇ ਅਤੇ ਭਾਰੀ ਜਾਨਵਾਰ ਹਾਥੀ ਦਾ ਗੁੱਸਾ ਹਰ ਕਿਸੇ ਨੇ ਦੇਖਿਆ ਹੋਇਆ ਹੈ। ਪਰ ਹਾਥੀ ਦੀ ਦੋਸਤੀ ਕਿਸੇ ਕਿਸੇ ਨੇ ਹੀ ਦੇਖੀ ਹੈ। ਸੋਸ਼ਲ ਮੀਡੀਆ ’ਤੇ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਹਾਥੀ ਟਰੱਕ ਨੂੰ ਧੱਕਾ ਲਗਾ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।
- " class="align-text-top noRightClick twitterSection" data="">
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਾਥੀ ਟਰੱਕ ਕੋਲ ਖੜਿਆ ਹੋਇਆ ਹੈ। ਖੱਡੇ ’ਚ ਫਸਿਆ ਹੋਇਆ ਟਰੱਕ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਅੱਗੇ ਜਾ ਨਹੀਂ ਪਾ ਰਿਹਾ ਹੈ। ਪਰ ਕੋਲ ਖੜੇ ਹਾਥੀ ਨੇ ਜਿਵੇਂ ਹੀ ਟਰੱਕ ਨੂੰ ਧੱਕਾ ਲਗਾਇਆ ਤਾਂ ਉਹ ਅੱਗੇ ਨੂੰ ਚਲ ਪਿਆ। ਟ
ਇਹ ਵੀ ਪੜੋ: ਕੀ ਤੁਸੀਂ ਕਦੇ IAS ਅਫ਼ਸਰ ਨੂੰ ਸਬਜ਼ੀ ਵੇਚਦੇ ਦੇਖਿਆ?
ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਵੱਖ-ਵੱਖ ਕੁਮੈਂਟ ਕੀਤੇ ਜਾ ਰਹੇ ਹਨ। 11 ਸੈਕਿੰਡ ਦੀ ਇਹ ਵੀਡੀਓ ਲੋਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ।