ETV Bharat / bharat

ਸ਼ਰਮਨਾਕ ! 8 ਸਾਲ ਦੀ ਬੱਚੀ ਨਾਲ ਦਰਿੰਦਗੀ ਤੋਂ ਬਾਅਦ ਬੇਰਹਿਮੀ ਨਾਲ ਕਤਲ - ਮੂਹਿਕ ਜਬਰ ਜਨਾਹ ਤੋਂ ਬਾਅਦ ਬੱਚੀ ਦੀ ਬੇਰਹਿਮੀ ਨਾਲ ਹੱਤਿਆ

ਬਾਂਕਾ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਾਲੇ ਵਾਲੀ ਗੁਫਾ 'ਚ ਰੇਤ ਨਾਲ ਢੱਕ ਦਿੱਤਾ। ਪੜ੍ਹੋ ਪੂਰੀ ਖ਼ਬਰ ...

Eight year old girl murdered after gang rape in banka Bihar

author img

By

Published : Mar 21, 2022, 6:30 AM IST

ਬਿਹਾਰ: ਬਿਹਾਰ ਦੇ ਬਾਂਕਾ 'ਚ ਅੱਠ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨਾਲ ਮੂਹਿਕ ਜਬਰ ਜਨਾਹ ਤੋਂ ਬਾਅਦ ਕੁਝ ਬਦਮਾਸ਼ਾਂ ਨੇ ਕਤਲ ਕਰ ਕੇ ਲਾਸ਼ ਨੂੰ ਨਾਲੇ ਵਾਲੀ ਗੁਫਾ 'ਚ ਰੇਤ ਨਾਲ ਢੱਕ ਦਿੱਤਾ ਸੀ। ਪਿੰਡ ਵਾਸੀਆਂ ਵੱਲੋਂ ਲਾਸ਼ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਫ਼ਰਾਰ ਹੈ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਹੋਲੀ ਵਾਲੇ ਦਿਨ ਤੋਂ ਲਾਪਤਾ ਸੀ ਬੱਚੀ

ਦਰਅਸਲ, ਹੋਲੀ ਵਾਲੇ ਦਿਨ ਲਾਪਤਾ ਅੱਠ ਸਾਲਾ ਬੱਚੀ ਦੀ ਰੇਤ ਨਾਲ ਢੱਕੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਰੋਸ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ, ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਹਨ। ਘਟਨਾ ਦੇ ਸਬੰਧ 'ਚ ਦੱਸਿਆ ਜਾ ਰਿਹਾ ਹੈ ਕਿ ਹੋਲੀ ਵਾਲੇ ਦਿਨ ਦੁਪਹਿਰ ਢਾਈ ਵਜੇ ਇਹ ਲੜਕੀ ਆਪਣੇ ਇਕ ਹੋਰ ਸਾਥੀ ਨਾਲ ਘਰ ਦੇ ਬਾਹਰ ਹੋਲੀ ਖੇਡ ਰਹੀ ਸੀ। ਇਸ ਦੌਰਾਨ ਦੁਰਗਾ ਮੰਦਰ ਦੇ ਨੇੜੇ ਤੋਂ ਅਚਾਨਕ ਗਾਇਬ ਹੋ ਗਈ। ਪਰਿਵਾਰ ਨੇ ਉਸ ਸਮੇਂ ਤੋਂ ਹੀ ਭਾਲ ਸ਼ੁਰੂ ਕਰ ਦਿੱਤੀ।

ਪੁਲਿਸ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ

ਤਲਾਸ਼ੀ ਦੌਰਾਨ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਨ ਦੀ ਬਜਾਏ ਪਰਿਵਾਰਕ ਮੈਂਬਰਾਂ ਨੂੰ ਹੀਂ ਆਲੇ-ਦੁਆਲੇ ਤਲਾਸ਼ ਕਰਨ ਲਈ ਕਿਹਾ | ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਬੱਚੀ ਨਾਲ ਖੇਡ ਰਹੇ ਇਕ ਹੋਰ ਬੱਚੇ ਤੋਂ ਪਤਾ ਲੱਗਾ ਕਿ ਉਸ ਨੂੰ ਦੁਰਗਾ ਮੰਦਰ ਨੇੜੇ ਲਾਲ ਰੰਗ ਦੇ ਈ-ਰਿਕਸ਼ਾ ਵਿਚ ਬਿਠਾ ਕੇ ਲੈ ਗਿਆ ਹੈ। ਇਸ ਸੂਚਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਈ-ਰਿਕਸ਼ਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਲਾਲ ਰੰਗ ਦਾ ਈ-ਰਿਕਸ਼ਾ ਘਰ ਆਉਣ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰ ਉਸ ਤੋਂ ਪੁੱਛਗਿੱਛ ਕਰਨ ਗਏ।

ਈ-ਰਿਕਸ਼ਾ ਵਾਲੇ ਦੀ ਰਹੀ ਸ਼ਮੂਲੀਅਤ

ਪਹਿਲਾਂ ਤਾਂ ਈ-ਰਿਕਸ਼ਾ 'ਤੇ ਕੰਮ ਕਰਨ ਵਾਲੇ ਸਾਗਰ ਸੋਨੀ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਪਰ ਉਸ ਦੇ ਹੋਰ ਸਾਥੀਆਂ ਤੋਂ ਵੀ ਪਤਾ ਲਗਾਉਣ 'ਤੇ ਪਤਾ ਲੱਗਾ ਕਿ ਲੜਕੀ ਨੂੰ ਉਕਤ ਈ-ਰਿਕਸ਼ਾ ਵਾਲੇ ਹੀ ਭਜਾ ਕੇ ਲੈ ਗਏ ਸਨ। ਬਾਅਦ 'ਚ ਈ-ਰਿਕਸ਼ਾ ਚਾਲਕ ਆਪਣੇ ਘਰ 'ਤੇ ਵਧਦੀ ਭੀੜ ਨੂੰ ਦੇਖ ਕੇ ਫ਼ਰਾਰ ਹੋ ਗਿਆ। ਰਾਤ 11 ਵਜੇ ਪਰਿਵਾਰਕ ਮੈਂਬਰਾਂ ਨੂੰ ਲੜਕੀ ਦੀ ਲਾਸ਼ ਰੇਲਵੇ ਸਟੇਸ਼ਨ ਦੇ ਕੋਲ ਸਥਿਤ ਨਾਲੇ ਵਾਲੀ ਗੁਫਾ 'ਚ ਰੇਤ ਨਾਲ ਢੱਕੀ ਹਾਲਤ 'ਚ ਮਿਲੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਬਾਅਦ ਵਿੱਚ ਪੁਲਿਸ ਨੇ ਉਥੋਂ ਲਾਸ਼ ਬਰਾਮਦ ਕੀਤੀ।

ਬੱਚੀ ਨਾਲ ਦਰਿੰਦਗੀਆਂ ਦੀਆਂ ਹੱਦਾਂ ਪਾਰ

ਲੜਕੀ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ ਅਤੇ ਉਸ ਦੇ ਸਰੀਰ ਦੇ ਕਈ ਹਿੱਸਿਆਂ 'ਚੋਂ ਖੂਨ ਵਹਿ ਰਿਹਾ ਸੀ। ਉਸ ਦੀ ਅੱਖ ਵੀ ਫੋੜ ਦਿੱਤੀ ਗਈ ਸੀ, ਲਾਸ਼ ਨੂੰ ਦੇਖ ਕੇ ਸਾਫ ਜਾਪਦਾ ਸੀ ਕਿ ਉਸ ਲੜਕੀ ਦੇ ਨਾਲ ਮੁਲਜ਼ਮਾਂ ਨੇ ਬੜੀ ਬੇਰਹਿਮੀ ਨਾਲ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਛੁਪਾ ਦਿੱਤਾ ਸੀ।

ਪੁਲਿਸ ਹੁਣ ਦੋਸ਼ੀਆਂ ਦੀ ਭਾਲ ਕਰ ਰਹੀ ਹੈ, ਇਸੇ ਦੌਰਾਨ ਈ-ਰਿਕਸ਼ਾ ਚਾਲਕ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਲਈ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਹਿਣ 'ਤੇ ਡਰਾਈਵਰ ਡੋਮਨ ਪਾਸਵਾਨ, ਅਜੈ ਵਰਣਵਾਲ, ਸ੍ਰੀਧਰ ਵਰਣਵਾਲ ਸਮੇਤ ਚਾਰ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਈ-ਰਿਕਸ਼ਾ ਮਾਲਕ ਸਾਗਰ ਸੋਨੀ ਨੂੰ ਫੜ੍ਹਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਦਿੱਲੀ: ਰੈਸਟੋਰੈਂਟ 'ਚ ਕੰਮ ਕਰਨ ਵਾਲੀ ਲੜਕੀ ਨਾਲ ਜਬਰ ਜਨਾਹ

ETV Bharat Logo

Copyright © 2025 Ushodaya Enterprises Pvt. Ltd., All Rights Reserved.