ਹੈਦਰਾਬਾਦ: ਆਂਧਰਾ ਪ੍ਰਦੇਸ਼ ਅਤੇ ਹੈਦਰਾਬਾਦ ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਦੇ ਮੁਤਾਬਿਕ ਸੋਮਵਾਰ ਸਵੇਰ ਕਰੀਬ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ (NCS) ਦੀ ਜਾਣਕਾਰੀ ਦੇ ਮੁਤਾਬਿਕ ਆਂਧਰਾ ਪ੍ਰਦੇਸ਼ ਅਤੇ ਹੈਦਰਾਬਾਦ ਦੇ ਦੱਖਣ ਚ ਅੱਜ ਸਵੇਰੇ ਕਰੀਬ 5 ਵਜੇ 4.0 ਦੀ ਤੇਜ਼ੀ ਨਾਲ ਭੂਚਾਲ ਆਇਆ।
ਐਨਸੀਐਸ (NCS) ਨੇ ਕਿਹਾ ਹੈ ਕਿ ਭੂਚਾਲ ਦਾ ਕੇਂਦਰ ਹੈਦਰਾਬਾਦ ਤੋਂ 156 ਕਿਲੋਮੀਟਰ ਦੱਖਣ ਚ ਆਂਧਰਾ ਪ੍ਰਦੇਸ਼ ਚ 10 ਕਿਲੋਮੀਟਰ ਦੀ ਡੁੰਘਾਈ ’ਚ ਸੀ।
ਇਹ ਵੀ ਪੜੋ: ਕੀ ਇਨਫਲੂਐਨਜ਼ਾ ਵੈਕਸੀਨ ਬੱਚਿਆਂ 'ਚ ਕੋਰੋਨਾ ਦੇ ਖਤਰੇ ਨੂੰ ਕਰ ਸਕੀ ਹੈ ਘੱਟ?