ਨਵੀਂ ਦਿੱਲੀ:ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਦੇ ਵਿਚਕਾਰ ਰੇਮਡੇਸਿਵਿਰ ਇੰਜੈੱਕਸ਼ਨ ਅਤੇ ਫੈਬੀਫਲੂ ਵਰਗੀਆਂ ਦਵਾਈਆਂ ਦੀ ਡਿਮਾਂਡ ਕਾਫ਼ੀ ਵੱਧ ਰਹੀ ਹੈ।ਲਿਹਾਜ਼ਾ ਕਾਲਾਬਾਜ਼ਾਰੀ ਅਤੇ ਜਮਾਖੋਰੀ ਵੀ ਸ਼ੁਰੂ ਹੋ ਗਈ ਹੈ।ਜਿਸ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਦੇ ਰਾਸਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕੇਂਦਰ ਅਤੇ ਰਾਜ ਸਰਕਾਰਾਂ ਜਿਹੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਰਮਜੀਤ ਪੰਮਾ ਨੇ ਇੱਕ ਪਾਸੇ ਲੋਕਾਂ ਨੂੰ ਹਸਪਤਾਲ ਵਿਚ ਆਈਸੀਯੂ, ਵੈਂਟੀਲੇਟਰ ਅਤੇ ਬੈੱਡ ਨਹੀਂ ਮਿਲ ਰਹੇ ਹਨ।ਦੂਜੇ ਪਾਸੇ ਦਵਾਈਆਂ ਦੀ ਕਾਲਾਬਾਜ਼ਾਰੀ ਨੇ ਲੋਕਾਂ ਦਾ ਜੀਣਾ ਦਲੁਭਰ ਕਰ ਦਿੱਤਾ ਹੈ। ਜੋ ਦਵਾਈਆਂ 600 ਰੁਪਏ ਦੀ ਹੈ ਉਹੀ 6000 ਰੁਪਏ ਵਿਚ ਮਿਲ ਰਹੀ ਹੈ ਅਤੇ ਜੋ 2500 ਤੋਂ 3000 ਤੱਕ ਵੀ ਵਿਕ ਰਹੀ ਹੈ।ਇੱਥੇ ਤੱਕ ਕੀ ਕੁੱਝ ਦਵਾਈਆਂ 25000 ਤੋਂ 30000 ਤੱਕ ਵੀ ਵਿਕ ਰਹੀਆਂ ਹਨ।
ਪੰਮਾ ਨੇ ਇਹ ਵੀ ਕਿਹਾ ਹੈ ਕਿ ਹਸਪਤਾਲਾਂ ਦਾ ਵੀ ਬਹੁਤ ਬੁਰਾ ਹਾਲ ਹੈ। ਹਸਪਤਾਲ ਵਿਚ ਮਰੀਜ਼ ਨੂੰ ਕੋਈ ਦਾਖ਼ਲ ਕਰਨ ਨੂੰ ਵੀ ਤਿਆਰ ਨਹੀਂ ਹੈ।ਜੇਕਰ ਬੈੱਡ ਮਿਲਣ ਦੀ ਸੰਭਾਵਨਾ ਹੁੰਦੀ ਹੈ ਉੱਥੇ ਜ਼ਿਆਦਾ ਰੁਪਏ ਵਸੂਲ ਕੀਤੇ ਜਾਂਦੇ ਹਨ।ਕਈ ਲੋਕ ਆਪਣੇ ਪਰਿਵਾਰਾਂ ਨੂੰ ਲੈ ਕੇ 5-6 ਘੰਟੇ ਇੱਕ ਤੋਂ ਦੂਜੇ ਹਸਪਤਾਲ ਵਿਚ ਭਟਕਦੇ ਰਹਿੰਦੇ ਹਨ ਅਤੇ ਇਲਾਜ ਨਾ ਮਿਲਣ ਦੇ ਕਾਰਨ ਕੋਈ ਲੋਕ ਦਮ ਤੋੜ ਦਿੰਦੇ ਹਨ।ਉਨ੍ਹਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਸਖਤ ਕਦਮ ਉਠਾਏ ਅਤੇ ਜੰਗੀ ਪੱਧਰ ਉੱਤੇ ਕੰਮ ਕਰਨ।
ਇਹ ਵੀ ਪੜੋ:ਤਿਹਾੜ ਜੇਲ੍ਹ 'ਚ ਕੋਰੋਨਾ ਦਾ ਕਹਿਰ ਜਾਰੀ, ਪ੍ਰਸ਼ਾਸਨ ਨਹੀਂ ਲੈ ਰਿਹਾ ਨਵੇਂ ਕੈਦੀ