ਨਵੀਂ ਦਿੱਲੀ: ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਭਾਰਤੀ ਫੌਜ ਨੇ ਸਵਦੇਸ਼ੀ ਤੌਰ 'ਤੇ ਬਣੀ ਐਂਟੀ-ਟੈਂਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਟੈਸਟ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਕੇਕੇ ਰੇਂਜ 'ਚ ਕੀਤਾ ਗਿਆ। ਜਿਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਰੱਖਿਆ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਅਰਜੁਨ ਬੈਟਲ ਟੈਂਕ ਤੋਂ ਸਵਦੇਸ਼ੀ ਤੌਰ 'ਤੇ ਬਣੀ ਐਂਟੀ ਟੈਂਕ ਮਿਜ਼ਾਈਲ ਦਾਗੀ ਗਈ ਸੀ। ਜਿਸ ਨੇ ਪੂਰੀ ਸਟੀਕਤਾ ਨਾਲ ਵਾਰ ਕੀਤਾ ਅਤੇ ਘੱਟ ਦੂਰੀ ਦੇ ਟੀਚੇ ਨੂੰ ਆਸਾਨੀ ਨਾਲ ਪਾਰ ਕਰ ਲਿਆ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪ੍ਰੀਖਣ ਡੀਆਰਡੀਓ ਅਤੇ ਭਾਰਤੀ ਫੌਜ ਨੇ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਕੇਕੇ ਰੇਂਜ ਵਿੱਚ ਸਾਂਝੇ ਤੌਰ 'ਤੇ ਕੀਤਾ। ਜਾਣਕਾਰੀ ਮੁਤਾਬਕ ਟੈਲੀਮੈਟਰੀ ਸਿਸਟਮ ਨੇ ਟੈਂਕ ਵਿਰੋਧੀ ਮਿਜ਼ਾਈਲ ਦੀ ਤਸੱਲੀਬਖਸ਼ ਉਡਾਣ ਪ੍ਰਦਰਸ਼ਨ ਨੂੰ ਰਿਕਾਰਡ ਕਰਨ 'ਚ ਯੋਗਦਾਨ ਦਿੱਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵਦੇਸ਼ੀ ਤੌਰ 'ਤੇ ਬਣਾਈ ਐਂਟੀ-ਟੈਂਕ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਫੌਜ ਅਤੇ ਆਰ ਐਂਡ ਡੀ ਆਰਗੇਨਾਈਜੇਸ਼ਨ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਦੇਸ਼ ਲਈ ਮੀਲ ਦਾ ਪੱਥਰ ਹੈ ਅਤੇ ਫੌਜ ਦੀ ਤਾਕਤ ਨੂੰ ਵਧਾਉਣ ਵਿੱਚ ਮਦਦ ਕਰੇਗਾ। ਇਸ ਲਈ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕ ਵਧਾਈ ਦੇ ਪਾਤਰ ਹਨ।
ਇਹ ਵੀ ਪੜ੍ਹੋ: ਧੀ ਦੀ ਲਾਸ਼ ਨੂੰ 3 ਦਿਨ ਘਰ 'ਚ ਰੱਖਿਆ ਬੰਦ, ਤੰਤਰ-ਮੰਤਰ ਰਾਹੀਂ ਜਿੰਦਾ ਕਰਾਉਣ ਦੀ ਕੋਸ਼ਿਸ਼